ਮੁੰਬਈ: ਮੁੰਬਈ ਦੇ ਸੀਐਸਟੀ ਦੇ ਜੀਪੀਓ ਨੇੜੇ ਪੰਜ ਮੰਜ਼ਿਲਾ ਭਾਨੂਸ਼ਾਲੀ ਦੀ ਅੱਧੀ ਇਮਾਰਤ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਹੁਣ ਤੱਕ ਰਾਹਤ ਟੀਮਾਂ ਵੱਲੋਂ 23 ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਇਥੇ ਹੋਰਨਾਂ ਕਈ ਲੋਕਾਂ ਦੇ ਫਸੇ ਹੋਣ ਦਾ ਡਰ ਹੈ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਇਹ ਹਾਦਸਾ 16 ਜੁਲਾਈ ਨੂੰ ਸ਼ਾਮ ਪੰਜ ਵਜੇ, ਭਾਰੀ ਮੀਂਹ ਪੈਣ ਕਾਰਨ ਵਾਪਰਿਆ। ਪੰਜ ਮੰਜ਼ਿਲਾ ਇਮਾਰਤ ਦਾ ਕੁਝ ਹਿੱਸਾ ਦੱਖਣੀ ਮੁੰਬਈ ਦੇ ਕਿਲ੍ਹੇ ਖੇਤਰ ਵਿੱਚ ਡਿੱਗ ਗਿਆ ਸੀ।
ਭਾਰੀ ਮੀਂਹ ਦੇ ਕਾਰਨ ਇਮਾਰਤਾਂ ਦੇ ਢਹਿਣ ਨੂੰ ਲੈ ਕੇ ਮਹਾਰਾਸ਼ਟਰ ਦੇ ਆਵਾਸ ਮੰਤਰੀ ਜਿਤੇਂਦਰ ਅਵਹਾਦ ਨੇ ਕਿਹਾ ਕਿ, ਅਜਿਹੀ ਅਣਸੁਖਾਵੀਂ ਘਟਨਾਵਾਂ ਤੋਂ ਬਚਾਅ ਲਈ ਸੂਬਾ ਸਰਕਾਰ ਇਸ ਦੇ ਹੱਲ ਉੱਤੇ ਵਿਚਾਰ ਕਰੇਗੀ। ਇਮਾਰਤਾਂ ਢਹਿਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਖ਼ਤਰਨਾਕ ਇਮਾਰਤਾਂ ਦੀ ਮੁੜ ਉਸਾਰੀ ਕੀਤੀ ਜਾ ਸਕਦੀ ਹੈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਅਸੀਂ ਸੋਚਾਂਗੇ ਕਿ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਜਿਹੀਆਂ ਇਮਾਰਤਾਂ ਦਾ ਮੁੜ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਇਸ ਬਾਰੇ ਵਿਚਾਰ ਵਟਾਂਦਰੇ ਲਈ ਬੈਠਕ ਕਰਾਂਗੇ ਕਿ, ਕੀ ਸਰਕਾਰ ਅਜਿਹੇ ਮਾਮਲਿਆਂ ਵਿੱਚ ਦਖਲ ਦੇ ਸਕਦੀ ਹੈ ? ਤੇ ਲੋਕਾਂ ਨੂੰ ਰਾਹਤ ਦੇਣ ਦੀ ਲੋੜ ਪੈਣ ‘ਤੇ ਇਮਾਰਤਾਂ ਦਾ ਮੁੜ ਵਿਕਾਸ ਕਰ ਸਕਦੀ ਹੈ ?