ਹੈਦਰਾਬਾਦ: ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮਹੱਤਵਪੂਰਨ ਇਸ ਲਈ ਹੈ ਕਿਉਂਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2021-22 ਲਈ ਆਮ ਬਜਟ ਪੇਸ਼ ਕਰਨਗੇ। ਇਹ ਬਜਟ ਇਸ ਸਾਲ ਪਹਿਲੀ ਵਾਰ ਪੇਪਰ ਰਹਿਤ ਹੋਵੇਗਾ।
ਬਜਟ ਤੋਂ ਆਸ
- ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਇਸ ਬਜਟ ਵਿੱਚ ਰਾਹਤ ਮਿਲ ਸਕਦੀ ਹੈ।
- ਇਸ ਦੇ ਨਾਲ ਹੀ, ਰੁਜ਼ਗਾਰ ਪ੍ਰਾਪਤ ਲੋਕਾਂ ਲਈ ਟੈਕਸ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈ।
- ਵਪਾਰੀਆਂ ਲਈ ਵੀ ਰਾਹਤ ਦੇ ਐਲਾਨ ਹੋ ਸਕਦੇ ਹਨ।
- ਕੁੱਝ ਚੀਜ਼ਾਂ ਮਹਿੰਗੀਆਂ ਵੀ ਹੋ ਸਕਦੀਆਂ ਹਨ ਅਤੇ ਕੁੱਝ ਚੀਜ਼ਾਂ 'ਤੇ ਟੈਕਸ ਘਟਾਏ ਜਾ ਸਕਦੇ ਹਨ। ਸਰਕਾਰ ਕਈ ਚੀਜ਼ਾਂ 'ਤੇ ਕਸਟਮ ਡਿਉਟੀ ਘੱਟਾ ਸਕਦੀ ਹੈ।
ਤੀਸਰਾ ਕੇਂਦਰੀ ਬਜਟ
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਤੀਜਾ ਕੇਂਦਰੀ ਬਜਟ ਹੋਵੇਗਾ। ਸੀਤਾਰਮਨ ਸੰਸਦ ਵਿੱਚ ਬਜਟ ਪੇਸ਼ ਕਰਨਗੇ ਅਤੇ ਭਾਸ਼ਣ ਦੇਣਗੇ। ਵਿੱਤ ਮੰਤਰੀ ਸੀਤਾਰਮਨ 1 ਫਰਵਰੀ ਨੂੰ ਸਵੇਰੇ 11 ਵਜੇ ਬਜਟ 2021 ਲਈ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਨਗੇ।
- ਦੱਸ ਦਈਏ ਕਿ ਬਜਟ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਹਿੱਸਾ 15 ਫਰਵਰੀ ਨੂੰ ਖ਼ਤਮ ਹੋਵੇਗਾ। ਦੂਜਾ ਭਾਗ 8 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਤੱਕ ਚੱਲੇਗਾ।
- ਇਹ ਅੰਤਰਿਮ ਬਜਟ ਸਣੇ ਮੋਦੀ ਸਰਕਾਰ ਦਾ ਨੌਵਾਂ ਬਜਟ ਹੋਣ ਜਾ ਰਿਹਾ ਹੈ। ਇਹ ਬਜਟ ਉਸ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਦੇਸ਼ ਕੋਵਿਡ -19 ਸੰਕਟ ਤੋਂ ਬਾਹਰ ਆ ਰਿਹਾ ਹੈ।