ਕਠੂਆ: ਜੰਮੂ-ਕਸ਼ਮੀਰ 'ਚ ਇੱਕ ਵਾਰ ਮੁੜ ਤੋਂ ਪਾਕਿਸਤਾਨੀ ਡਰੋਨ ਦੇ ਦਾਖ਼ਲ ਹੋਣ ਦੀ ਖ਼ਬਰ ਹੈ। ਪਾਕਿਸਤਾਨ ਦੀ ਹਰਕਤ 'ਤੇ ਜਵਾਬੀ ਕਾਰਵਾਈ ਕਰਦਿਆਂ ਬੀਐਸਐਫ ਨੇ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੀ ਅੰਤਰ ਰਾਸ਼ਟਰੀ ਸਰਹੱਦ 'ਤੇ ਇੱਕ ਪਾਕਿਸਤਾਨੀ ਡਰੋਨ ਨੂੰ ਮਾਰ ਮੁਕਾਇਆ ਹੈ।
ਜੰਮੂ ਕਸ਼ਮੀਰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਤਾਲੂਕਾ ਦੇ ਪਿੰਡ ਰਾਠੂਆ ਵਿੱਚ ਇੱਕ ਡਰੋਨ ਨੂੰ ਬੀਐਸਐਫ ਚੌਕੀ 'ਤੇ ਤਾਇਨਾਤ ਫੌਜਿਆਂ ਨੇ ਮਾਰ ਮੁਕਾਇਆ।
ਬੀਐਸਐਫ ਦੀ ਬਟਾਲੀਅਨ 19 ਦੇ ਪੈਟਰੋਲਿੰਗ ਦਸਤੇ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਹੀਰਾਨਗਰ ਸੈਕਟਰ ਦੇ ਰਠੂਆ ਖ਼ੇਤਰ ਵਿੱਚ ਉਡਾਣ ਭਰਦੇ ਹੋਏ ਵੇਖਿਆ। ਫਾਈਰਿੰਗ ਕਰਦੇ ਹੋਏ ਅੱਠ ਤੋਂ ਨੌਂ ਗੋਲੀਆਂ ਚਲਾਈਆਂ। ਇਸ ਨਾਲ ਡੋਰਨ ਹੇਠਾਂ ਡਿੱਗ ਪਿਆ।