ਨਵੀਂ ਦਿੱਲੀ: ਮਹਾਂਮਾਰੀ ਦੇ ਚੱਲਦੇ ਪੀਐਮ ਕੇਅਰ ਫੰਡ ਵਿੱਚ ਦੇਸ਼ ਭਰ ਦੇ ਲੋਕਾਂ ਵੱਲੋਂ ਦਾਨ ਕੀਤਾ ਗਿਆ ਸੀ, ਜਿਸ ਦਾ ਵਿਰੋਧੀ ਧਿਰਾਂ ਵੱਲੋਂ ਹਿਸਾਬ ਮੰਗਿਆ ਜਾ ਰਿਹਾ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੀਐਮ ਕੇਅਰਜ਼ ਫੰਡ ਨੂੰ ਲੈ ਕੇ ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਪਾਰਟੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਸੂਚਨਾ ਅਧਿਕਾਰ ਐਕਟ (ਆਰ.ਟੀ.ਆਈ.) ਦੇ ਅਧੀਨ ਫੰਡ ਦਾ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕਿਉਂ ਕਰ ਰਿਹਾ ਹੈ।
-
PMCARES. pic.twitter.com/bz51CSjLmX
— Anurag Thakur (@ianuragthakur) June 15, 2020 " class="align-text-top noRightClick twitterSection" data="
">PMCARES. pic.twitter.com/bz51CSjLmX
— Anurag Thakur (@ianuragthakur) June 15, 2020PMCARES. pic.twitter.com/bz51CSjLmX
— Anurag Thakur (@ianuragthakur) June 15, 2020
ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਭਾਜਪਾ ਕਾਂਗਰਸ ਤੋਂ 70 ਸਾਲਾਂ ਦੇ ਹਿਸਾਬ ਦੀ ਮੰਗ ਕਰਦੀ ਹੈ ਪਰ ਜਦੋਂ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਵੇਰਵਾ ਮੰਗਿਆ ਗਿਆ ਤਾਂ ਉਹ ਬੁਰਾ ਮਹਿਸੂਸ ਕਰ ਰਹੇ ਹਨ।
ਸ਼ੇਰਗਿੱਲ ਨੇ ਕਿਹਾ, "ਸੱਚੀ ਤਸਵੀਰ ਇਹ ਹੈ ਕਿ ਪੀਐਮਓ ਨੇ ਆਰਟੀਆਈ ਤਹਿਤ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗੁਪਤਤਾ ਦੇ ਨਾਂਅ 'ਤੇ CAG ਆਡਿਟ-ਫੰਡ ਨਾ ਕਰਵਾਉਣ ਦਾ ਮਤਲਬ ਹੈ 'ਖਾਉਂਗਾ ਅਤੇ ਡੀਟੇਲ ਨਹੀਂ ਬਤਾਉਂਗਾ'।"
ਇਹ ਵੀ ਪੜ੍ਹੋ: ਦਿੱਲੀ 'ਚ ਹੋਵੇਗਾ ਹਰ ਕਿਸੇ ਦਾ ਟੈਸਟ, ਅਮਿਤ ਸ਼ਾਹ ਨੇ ਸਰਬ ਦਲੀ ਮੀਟਿੰਗ 'ਚ ਦਿੱਤਾ ਭਰੋਸਾ
ਉਨ੍ਹਾਂ ਕਿਹਾ, “ਭਾਰਤ ਅਨਲੌਕ ਮੋਡ ਵਿੱਚ ਹੈ ਅਤੇ ਇਹ ਅਨਲੌਕ ਭਾਜਪਾ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ ਤਾਂ ਜੋ ਉਹ ਪੀਐਮ ਕੇਅਰ ਫੰਡ ਨੂੰ ਵੀ ਅਨਲੌਕ ਕਰਕੇ ਉਸ ਦਾ ਵੇਰਵਾ ਦੇਣ।”
ਉਨ੍ਹਾਂ ਕਿਹਾ ਕਿ ਪੀਐਮ ਕੇਅਰ ਫੰਡ ਦੇ ਸਟਿੱਕਰ ਨਾਲ ਵੈਂਟੀਲੇਟਰ ਦੀ ਤਸਵੀਰ ਸਾਂਝੀ ਕਰਨ ਨਾਲ 10,000 ਕਰੋੜ ਰੁਪਏ ਦੇ ਚੰਦੇ ਨੂੰ ਜਾਇਜ਼ ਠਹਿਰਾਉਣਾ “ਇੱਕ ਖੁਰਲੀ 'ਚ ਸੂਈ” ਲੱਭਣ ਵਾਂਗ ਹੈ।
ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੈਂਟੀਲੇਟਰ ਦੀ ਵੀਡੀਓ ਤਸਵੀਰ ਸਾਂਝੀ ਕੀਤੀ ਜਿਸ 'ਤੇ ਪ੍ਰਧਾਨ ਮੰਤਰੀ ਕੇਅਰਜ਼ ਲਿਖਿਆ ਹੋਇਆ ਹੈ।