ਸ਼ਿਵਗੰਗਾ : ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਭਾਜਪਾ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸ਼ਾਂਤੀ ਨਹੀਂ ਸਗੋਂ ਜੰਗ ਚਾਹੁੰਦੀ ਹੈ। ਆਪਣੇ ਮਨੋਰਥ ਪੱਤਰ ਵਿੱਚ "ਰਸ਼ਟਰੀ ਸੁਰੱਖਿਆ" ਲਈ ਸਖ਼ਤ ਰੁੱਖ ਅਪਣਾਏ ਜਾਣ ਦੀ ਗੱਲ ਕਹਿ ਕੇ ਭਾਜਪਾ ਆਪਣੀ ਅਸਫ਼ਲਤਾ ਨੂੰ ਲੁਕੋ ਰਹੀ ਹੈ।
ਪੀ. ਚਿਦੰਬਰਮ ਨੇ 370 ਅਤੇ 35A ਐਕਟ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਇਨ੍ਹਾਂ ਸੰਵਿਧਾਨਕ ਪ੍ਰਵਧਾਨਾਂ ਨੂੰ ਰੱਦ ਕਰਨ ਦਾ ਸੁਝਾਅ ਜੰਮੂ ਕਸ਼ਮੀਰ ਵਿੱਚ 'ਵੱਡੀ ਤਬਾਹੀ' ਦੇ ਬੀਜ ਬੋਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੋਟਬੰਦੀ ਅਤੇ ਦੋ ਕਰੋੜ ਨੌਕਰੀਆਂ ਦਿੱਤੇ ਜਾਣ ਦੀ ਗੱਲ ਨਹੀਂ ਕਹੀ। ਭਾਜਪਾ ਆਪਣੀ ਅਸਫ਼ਲਤਾ ਨੂੰ ਲੁਕੋ ਰਹੀ ਹੈ। ਭਾਜਪਾ ਇਸ ਮੁੱਦੇ ਉੱਤੇ ਕਦੇ ਵੀ ਗੱਲ ਨਹੀਂ ਕਰੇਗੀ ਕਿ ਉਨ੍ਹਾਂ ਨੇ ਸਾਸ਼ਨਕਾਲ ਦੇ ਦੌਰਾਨ ਕੀ ਕੀਤਾ ਅਤੇ ਕਿਉਂ ਅਸਫ਼ਲ ਰਹੀ।