ETV Bharat / bharat

ਭਾਜਪਾ-ਸ਼ਿਵਸੈਨਾ ਗਠਜੋੜ 'ਚ ਤਣਾਅ, ਰਾਜਪਾਲ ਨਾਲ ਵੱਖ-ਵੱਖ ਮਿਲਣਗੇ ਦੋਹਾਂ ਪਾਰਟੀ ਦੇ ਵਫ਼ਦ - ਦੋਹਾਂ ਪਾਰਟੀ ਦੇ ਵਫ਼ਦ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ-ਸ਼ਿਵਸੈਨਾ ਵਿਚਾਲੇ ਹੋਏ ਗਠਜੋੜ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਤਣਾਅ ਵੱਧਦਾ ਨਜ਼ਰ ਆ ਰਿਹਾ ਹੈ। ਇਸ ਦੇ ਚਲਦੇ ਦੋਹਾਂ ਪਾਰਟੀਆਂ ਦੇ ਵਫ਼ਦ ਰਾਜਪਾਲ ਨਾਲ ਵੱਖ-ਵੱਖ ਸਮੇਂ ਉੱਤੇ ਮੁਲਾਕਾਤ ਕਰਨਗੇ।

ਫੋਟੋ
author img

By

Published : Oct 28, 2019, 11:52 AM IST

ਮੁੰਬਈ : ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੀ ਉਮੀਦ ਪੱਕੀ ਹੋਣ ਦੇ ਬਾਵਜੂਦ ਭਾਜਪਾ ਪਾਰਟੀ ਲਈ ਇਹ ਕੰਮ ਅਸਾਨ ਹੁੰਦਾ ਨਹੀਂ ਵਿਖਾਈ ਦੇ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਸ਼ਿਵਸੈਨਾ ਨੇ ਭਾਜਪਾ ਨੂੰ 50-50 ਫ਼ਾਰਮੂਲੇ ਦੀ ਯਾਦ ਦਿਲਾ ਦਿੱਤੀ। ਸ਼ਿਵਸੈਨਾ ਵੱਲੋਂ ਭਾਜਪਾ ਤੋਂ 50-50 ਫ਼ਾਰਮੂਲੇ ਉੱਤੇ ਸਰਕਾਰ ਬਣਾਉਣ ਦੇ ਵਾਅਦੇ ਦੀ ਲਿਖ਼ਤੀ ਤੌਰ 'ਤੇ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਭਾਜਪਾ ਅਤੇ ਸ਼ਿਵਸੈਨਾ ਦੇ ਵਫ਼ਦ ਵੱਖ-ਵੱਖ ਹੋ ਕੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਮਹਾਰਾਸ਼ਟਰ ਵਿੱਚ ਭਾਜਪਾ ਨਾਲ ਸਰਕਾਰ ਬਣਾਉਣ ਤੋਂ ਪਹਿਲਾਂ ਸ਼ਿਵਸੈਨਾ ਨੇ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੈਕਾਂ ਦਾ ਦੀਵਾਲਾ, ਜਨਤਾ ਦੀ ਜੇਬ ਦੇ ਨਾਲ-ਨਾਲ ਸਰਕਾਰੀ ਤਿਜ਼ੋਰੀ ਵੀ ਖਾਲ੍ਹੀ ਹੈ। ਸ਼ਿਵਸੈਨਾ ਨੇ ਮੁੱਖ ਪੱਤਰ ਸਾਮਨਾ ਵਿੱਚ ਲਿੱਖਿਆ ਗਿਆ ਹੈ ਕਿ ਕਿਸਾਨਾਂ, ਖੇਤੀਬਾੜੀ ਨਾਲ ਜੁੜੇ ਲੋਕਾਂ ਦੇ ਹਿੱਸੇ ਵਿੱਚ ਤਨਖ਼ਾਹ ਅਤੇ ਬੋਨਸ ਦਾ ਸੁੱਖ ਨਹੀਂ ਹੈ। ਕੇਂਦਰੀ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੀ ਆਮਦਨੀ ਦੁਗਣੀ ਕਰਾਂਗੇ ਪਰ ਇਥੇ ਕੁਦਰਤੀ ਆਪਦਾ ਦੀ ਲਾਗਤ ਜਿਨ੍ਹੀ ਵੀ ਆਮਦਨੀ ਨਹੀਂ ਹੈ। ਇਸ ਉੱਤੇ ਕੋਈ ਨਵਾਂ ਉਪਾਅ ਨਹੀਂ ਦੱਸਦਾ। ਦੇਸ਼ ਭਰ ਵਿੱਚ ਆਰਥਿਕ ਮੰਦੀ ਕਾਰਨ ਬਜ਼ਾਰਾਂ 'ਚ ਰੌਣਕਾਂ ਨਹੀਂ ਵਿਖਾਈ ਦੇ ਰਹੀ ਹੈ। ਮੰਦੀ ਦੇ ਕਾਰਨ ਖ਼ਰੀਦਦਾਰੀ ਵਿੱਚ ਲਗਭਗ 30 ਤੋਂ 40 ਫ਼ੀਸਦੀ ਤੱਕ ਕਮੀ ਆਈ ਹੈ। ਨੋਟਬੰਦੀ ਅਤੇ ਜੀ.ਐੱਸ.ਟੀ ਟੈਕਸ ਕਾਰਨ ਆਰਥਿਕ ਹਲਾਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ।

ਸ਼ਿਵ ਸੈਨਾ ਦੇ ਆਗੂ ਪ੍ਰਤਾਪ ਸਰਨਾਈਕ ਨੇ ਕਿਹਾ ਕਿ ਬੈਠਕ ਵਿੱਚ ਇਹ ਪਹਿਲਾਂ ਤੋਂ ਹੀ ਤੈਅ ਸੀ। ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਾਨੂੰ 50–50 ਫ਼ਾਰਮੂਲੇ ਦਾ ਵਾਅਦਾ ਕੀਤਾ ਸੀ। ਇਸ ਲਈ ਦੋਵੇਂ ਪਾਰਟੀਆਂ ਨੂੰ ਢਾਈ–ਢਾਈ ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸ਼ਿਵ ਸੈਨਾ ਇਹ ਕਹੀ ਰਹੀ ਹੈ ਕਿ ਊਧਵ ਠਾਕਰੇ ਨੂੰ ਇਸ ਗੱਲ ਦਾ ਲਿਖ਼ਤੀ ਭਰੋਸਾ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਜ਼ਿਆਦਾਤਰ ਸ਼ਿਵ ਸੈਨਾ ਵਿਧਾਇਕ ਚਾਹੁੰਦੇ ਹਨ ਕਿ ਇਸ ਵਾਰ ਸ਼ਿਵ ਸੈਨਾ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇ ਅਤੇ ਇਹ ਅਹੁਦਾ ਆਦਿੱਤਿਆ ਠਾਕਰੇ ਨੂੰ ਦਿੱਤਾ ਜਾਵੇ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਵੀਂ ਸੋਚ ਹੈ। ਸ਼ਿਵ ਸੈਨਾ ਨੂੰ ਵਿਧਾਨ ਸਭਾ ਚੋਣਾਂ ਵਿੱਚ 56 ਸੀਟਾਂ ਮਿਲੀਆਂ ਹਨ।

Intro:Body:

shiv

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.