ਰਾਮਨਗਰ: ਤੁਸੀਂ ਉੱਤਰਾਖੰਡ ਦੇ ਰਾਮਨਗਰ ਵਿੱਚ ਜਿਮ ਕੌਰਬੈੱਟ ਨੈਸ਼ਨਲ ਪਾਰਕ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਪਰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਂ ਕਿ ਇਸ ਪਾਰਕ ਦੇ ਪਿੱਛੇ ਜੋ ਸਭ ਤੋਂ ਵੱਡਾ ਨਾਮ ਜੁੜਿਆ ਹੈ, ਉਹ ਜੇਮਸ ਐਡਵਰਡ ਜਿਮ ਕੌਰਬੈੱਟ ਦਾ ਹੈ। ਉਹੀ ਜਿਮ ਕੌਰਬੈੱਟ ਜਿਸ ਨੇ ਕਈ ਆਦਮਖੋਰ ਸ਼ੇਰਾਂ ਤੇ ਚਿੱਤਿਆਂ ਦਾ ਸ਼ਿਕਾਰ ਕਰਕੇ ਲੋਕਾਂ ਨੂੰ ਡਰ ਤੋਂ ਮੁਕਤ ਕੀਤਾ ਸੀ। ਅੱਜ ਜੇਮਸ ਐਡਵਰਡ ਜਿਮ ਕੌਰਬੈੱਟ ਦੀ ਜਯੰਤੀ ਹੈ।
ਜਿਮ ਕੌਰਬੈੱਟ ਦਾ ਜਨਮ 25 ਜੁਲਾਈ 1875 ਨੂੰ ਨੈਨੀਤਾਲ ਵਿੱਚ ਹੋਇਆ ਸੀ। ਨੈਨੀਤਾਲ ਵਿੱਚ ਜੰਮੇ ਹੋਣ ਕਾਰਨ ਜਿਮ ਕੌਰਬੈੱਟ ਨੂੰ ਨੈਨੀਤਾਲ ਤੇ ਉਸ ਦੇ ਆਸਪਾਸ ਦੇ ਖੇਤਰਾਂ ਨਾਲ ਕਾਫ਼ੀ ਲਗਾਵ ਸੀ। ਉਸ ਨੇ ਆਪਣੀ ਮੁੱਢਲੀ ਸਿੱਖਿਆ ਨੈਨੀਤਾਲ ਵਿੱਚ ਹੀ ਪੂਰੀ ਕੀਤੀ। ਆਪਣੀ ਜਵਾਨੀ ਵਿੱਚ ਜਿਮ ਕੌਰਬੈੱਟ ਨੇ ਪੱਛਮੀ ਬੰਗਾਲ ਵਿੱਚ ਰੇਲਵੇ ਵਿੱਚ ਨੌਕਰੀ ਕਰ ਲਈ ਪਰ ਨੈਨੀਤਾਲ ਦਾ ਪਿਆਰ ਉਸ ਨੂੰ ਨੈਨੀਤਾਲ ਦੀਆਂ ਹਸੀਨ ਵਾਦੀਆਂ ਵਿੱਚ ਫ਼ਿਰ ਖਿੱਚ ਲਿਆਇਆ।
ਜਿਮ ਨੇ ਸਾਲ 1915 ਵਿੱਚ ਸਥਾਨਿਕ ਵਿਅਕਤੀ ਤੋਂ ਕਾਲਾਢੁੰਗੀ ਦੇ ਖੇਤਰ ਵਿੱਚ ਛੋਟੀ ਹਲਦਾਨੀ ਵਿੱਚ ਜਮੀਨ ਖ਼ਰੀਦੀ। ਸਰਦੀਆਂ ਵਿੱਚ ਇੱਥੇ ਰਹਿਣ ਦੇ ਲਈ ਜਿਮ ਕੌਰਬੈੱਟ ਨੇ ਇੱਕ ਘਰ ਬਣਾ ਲਿਆ ਤੇ 1922 ਵਿੱਚ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਗਰਮੀਆਂ ਵਿੱਚ ਉਹ ਨੈਨੀਤਾਲ ਵਿੱਚ ਗਾਰਨੀ ਹਾਊਸ ਵਿੱਚ ਰਹਿਣ ਲਈ ਚਲਿਆ ਜਾਇਆ ਕਰਦਾ ਸੀ। ਉਸ ਨੇ ਆਪਣੇ ਸਾਥੀਆਂ ਦੇ ਲਈ ਆਪਣੀ 221 ਏਕੜ ਜਮੀਨ ਨੂੰ ਖੇਤੀ ਤੇ ਰਹਿਣ ਦੇ ਲਈ ਦੇ ਦਿੱਤਾ ਜਿਸ ਨੂੰ ਅੱਜ ਕੌਰਬੈੱਟ ਦਾ ਪਿੰਡ ਕਿਹਾ ਜਾਂਦਾ ਹੈ।
ਉਸ ਦੌਰ ਵਿੱਚ ਛੋਟੀ ਹਲਦਾਨੀ ਵਿੱਚ ਚੌਪਾਲ ਲੱਗਿਆ ਕਰਦੀ ਸੀ। ਅੱਜ ਵੀ ਦੇਸ਼ ਵਿਦੇਸ਼ ਤੋਂ ਸੈਲਾਨੀ ਕਾਰਬੈੱਟ ਦਾ ਪਿੰਡ ਛੋਟੀ ਹਲਦਾਨੀ ਘੁੰਮਣ ਦੇ ਲਈ ਆਉਂਦੇ ਹਨ। ਸਾਲ 1947 ਵਿੱਚ ਜਿਮ ਕਾਰਬੈੱਟ ਦੇਸ਼ ਛੱਡ ਕੇ ਵਿਦੇਸ਼ ਚਲਾ ਗਿਆ ਤੇ ਕਾਲਾਢੁੰਗੀ ਸਥਿਤ ਘਰ ਨੂੰ ਆਪਦੇ ਦੋਸ਼ਤ ਚਿਰੰਜੀ ਲਾਲ ਸ਼ਾਅ ਨੂੰ ਦੇ ਗਿਆ।
1965 ਵਿੱਚ ਚੌਧਰੀ ਚਰਣ ਸਿੰਘ ਵਣ ਮੰਤਰੀ ਬਣੇ ਤੇ ਉਨ੍ਹਾਂ ਨੇ ਇਸ ਇਤਿਹਾਸਕ ਬੰਗਲੇ ਨੂੰ ਆਉਣ ਵਾਲੀ ਨਸਲਾਂ ਨੂੰ ਜਿਮ ਕੋਰਬੈੱਟ ਦੀ ਮਹਾਨ ਸਖ਼ਸ਼ੀਅਤ ਤੋਂ ਜਾਣੂ ਕਰਵਾਉਣ ਲਈ ਚਿਰੰਜੀ ਲਾਲ ਸ਼ਾਹ ਤੋਂ 20 ਹਜ਼ਾਰ ਰੁਪਏ ਦੇ ਕੇ ਖ਼ਰੀਦ ਲਿਆ ਤੇ ਇੱਕ ਵਿਰਾਸਤ ਦੇ ਰੂਪ ਵਿੱਚ ਵਣ ਵਿਭਾਗ ਨੂੰ ਦੇ ਦਿੱਤਾ। ਉਦੋਂ ਤੋਂ ਲੈ ਕੇ ਇਹ ਅੱਜ ਤੱਕ ਇਹ ਬੰਗਲਾ ਬਣ ਵਿਭਾਗ ਦੇ ਕੋਲ ਹੈ। ਵਣ ਵਿਭਾਗ ਨੇ ਜਿਮ ਕਾਰਬੈੱਟ ਦੀ ਅਣਮੂਲੀ ਵਿਰਾਸਤ ਨੂੰ ਅੱਜ ਇੱਕ ਅਜਾਇਬ ਘਰ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੈਲਾਨੀ ਜਿਮ ਕਾਰਬੈੱਟ ਨਾਲ ਜੁੜੀ ਯਾਦਾਂ ਨੂੰ ਦੇਖਣ ਦੇ ਲਈ ਆਉਂਦੇ ਹਨ।
ਜਿਮ ਕੌਰਬੈੱਟ ਨੇ 6 ਕਿਤਾਬਾਂ ਲਿਖੀਆਂ
ਜਿਮ ਕੌਰਬੈੱਟ ਨੇ ਆਪਣੇ ਜੀਵਨ ਵਿੱਚ 6 ਕਿਤਾਬਾਂ ਦੀ ਰਚਨਾ ਕੀਤੀ। ਇਸ ਵਿੱਚ ਕਈ ਪੁਸਤਾਂ ਪਾਠਕਾਂ ਦੇ ਕਾਫ਼ੀ ਪਸੰਦ ਆਈਆਂ ਜੋੋ ਅੱਗੇ ਜਾ ਕੇ ਕਾਫ਼ੀ ਮਸ਼ਹੂਰ ਹੋਈਆਂ।
ਆਖ਼ਰ ਜਿਮ ਕੌਰਬੈੱਟ ਕਿਉਂ ਹੈ ਪੂਰੀ ਦੁਨੀਆ ਵਿੱਚ ਮਸ਼ਹੂਰ
ਆਖ਼ਰਕਾਰ ਲੋਕ ਜਿਮ ਕੌਰਬੈੱਟ ਤੋਂ ਇਨੇ੍ਹ ਪ੍ਰਭਾਵਿਤ ਕਿਉਂ ਹਨ ਇਹ ਸਵਾਲ ਜਾਣਨ ਦੇ ਲਈ ਉਸ ਦੀ ਸਖ਼ਸ਼ੀਅਤ ਨੂੰ ਦੇਖਣਾ ਹੋਵੇਗਾ। ਜਿਮ ਕੌਬੈੱਟ ਇੱਕ ਅਸਧਾਰਨ ਤੇ ਬੇਹੱਦ ਦਲੇਰ ਨਾਮ ਹੈ। ਉਸ ਦੀ ਦਲੇਰੀ ਦੇ ਕਾਰਨਾਮੇ ਹੈਰਾਨ ਕਰ ਦੇਣ ਵਾਲੇ ਹਨ। ਜਿਮ ਕਾਰਬੈੱਟ ਇੱਕ ਮਹਾਨ ਸ਼ਿਕਾਰੀ ਹੈ। ਉਸ ਨੂੰ ਤਤਕਾਲੀ ਅੰਗਰੇਜ਼ ਸਰਕਾਰ ਆਦਮਖੋਰ ਸ਼ੇਰਾਂ ਨੂੰ ਮਾਰਨ ਦੇ ਲਈ ਬੁਲਾਉਂਦੀ ਸੀ ਗੜ੍ਹਵਾਲ ਤੇ ਕੁਮਾਊਂ ਵਿੱਚ ਉਸ ਸਮੇਂ ਆਦਮਖ਼ੋਰ ਸ਼ੇਰ ਤੇ ਚਿੱਤਿਆਂ ਆਤੰਕ ਮਚਾਇਆ ਹੋਇਆ ਸੀ। ਉਨ੍ਹਾਂ ਦੇ ਖਾਤਮੇ ਲਈ ਕ੍ਰੈਡੀਟ ਜਿਮ ਕੌਰਬੈੱਟ ਨੂੰ ਜਾਂਦਾ ਹੈ।
1907 ਵਿੱਚ ਚੰਪਾਬਤ ਸ਼ਹਿਰ ਵਿੱਚ ਇੱਕ ਆਦਮਖੋਰ ਸ਼ੇਰ ਨੇ 436 ਲੋਕਾਂ ਨੂੰ ਆਪਣਾ ਸਿ਼ਕਾਰ ਬਣਾਇਆ ਸੀ। ਉਦੋਂ ਜਿਮ ਕੌਰਬੈੱਟ ਨੇ ਹੀ ਲੋਕਾਂ ਨੂੰ ਆਦਮਖੋਰ ਦੇ ਆਤੰਕ ਤੋਂ ਮੁਕਤ ਕਰਵਾਇਆ ਸੀ। ਜਿਮ ਨੇ 1910 ਦੇ ਮੁਕਤੇਸ਼ਰ ਵਿੱਚ ਪਹਿਲਾਂ ਚੀਤੇ ਨੂੰ ਮਾਰਿਆ ਸੀ ਜਿਸ ਨੇੇ 400 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਦਕਿ ਦੂਸਰੇ ਚੀਤੇ ਨੇ 125 ਲੋਕਾਂ ਨੂੰ ਮਾਰ ਦਿੱਤਾ ਸੀ ਜਿਸ ਨੂੰ ਜਿਮ ਨੇ 1926 ਵਿੱਚ ਰੁਦ੍ਰਪਰਿਆਗ ਵਿੱਚ ਮਾਰ ਦਿੱਤਾ ਸੀ। ਜਿਮ ਕਾਰਬੈੱਟ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਸਾਰੇ ਆਦਮਖੋਰ ਸ਼ੇਰਾਂ ਤੇ ਚੀਤਿਆਂ ਨੂੰ ਮਾਰ ਦਿੱਤਾ ਸੀ।
ਜਿਮ ਕੌਰਬੈੱਟ ਦਾ ਜੀਵ-ਜੰਤੂਆਂ ਪ੍ਰਤੀ ਵਧ ਗਿਆ ਸੀ ਪਿਆਰ
ਜਿਮ ਕੌਰਬੈੱਟ ਦਾ ਨਾਮ ਮਾਹਨ ਸ਼ਿਕਾਰੀਆਂ ਵਿੱਚ ਜਾਣਿਆ ਜਾਣ ਲੱਅਿਾ। ਕਈ ਆਦਮਖੋਰਾਂ ਦਾ ਸ਼ਿਕਾਰ ਕਰਨ ਤੋਂ ਬਾਅਦ ਜਿਮ ਨੇੇ ਮਨ ਵਿੱਚ ਜੀਵਾਂ ਪ੍ਰਤੀ ਪ੍ਰੇਮ ਵਧ ਗਿਆ। ਮਨ ਬਦਲ ਜਾਣ ਕਾਰਨ ਜਿਮ ਕੌਰਬੈੱਟ ਨੇ ਸ਼ੇਰਾਂ ਦੇ ਬਚਾਅ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਜਿਮ ਕੌਰਬੈੱਟ ਨੇ ਕਦੇ ਵੀ ਸ਼ੇਰ ਜਾਂ ਹੋਰ ਜਾਨਵਰਾਂ ਨੂੰ ਮਾਰਨ ਲਈ ਬੰਦੂਕ ਨਹੀਂ ਚੁੱਕੀ। ਇਸ ਤੋਂ ਇਲਾਵਾ, ਉਸਨੇ ਸਮਾਜਿਕ ਕੰਮਾਂ ਵਿੱਚ ਲੋਕਾਂ ਦੀ ਸਹਾਇਤਾ ਕੀਤੀ। ਇਸ ਦੇ ਕਾਰਨ, ਭਾਰਤ ਸਰਕਾਰ ਨੇ ਉਸਦੇ ਸਨਮਾਨ ਵਿੱਚ 1955 ਵਿਚ ਨੈਸ਼ਨਲ ਪਾਰਕ ਰਾਮ ਗੰਗਾ ਨੈਸ਼ਨਲ ਪਾਰਕ ਦਾ ਨਾਮ ਬਦਲ ਕੇ ਕਾਰਬੈੱਟ ਨੈਸ਼ਨਲ ਪਾਰਕ ਰੱਖ ਦਿੱਤਾ। ਇਹ ਅਜੇ ਵੀ ਵਿਸ਼ਵ ਵਿੱਚ ਸ਼ੇਰਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਹਜ਼ਾਰਾਂ ਸੈਲਾਨੀ ਦੇਸ਼-ਵਿਦੇਸ਼ ਤੋਂ ਆਉਂਦੇ ਹਨ।