ਪਟਨਾ: ਬਿਹਾਰ ਵਿੱਚ ਸਾਰੇ ਮੰਤਰੀਆਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਮੰਗਲਵਾਰ ਨੂੰ ਨਵੀਂ ਕੈਬਿਨੇਟ ਦੀ ਬੈਠਕ ਬੁਲਾਈ ਗਈ ਹੈ, ਜਦੋਂ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 23 ਨਵੰਬਰ ਨੂੰ ਬੁਲਾਇਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਨਿਤੀਸ਼ ਕੁਮਾਰ ਤੋਂ ਇਲਾਵਾ 14 ਨੇਤਾਵਾਂ ਨੇ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਰਾਜਪਾਲ ਦੇ ਸਾਹਮਣੇ ਸਹੁੰ ਚੁੱਕੀ ਸੀ।
ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿਖੇ ਹੋਏ ਸਮਾਰੋਹ ਵਿੱਚ ਰਾਜਪਾਲ ਫੱਗੂ ਚੌਹਾਨ ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਨਿਤੀਸ਼ ਕੁਮਾਰ ਨੇ ਸੱਤ ਭਾਜਪਾ ਮੰਤਰੀ, ਜਨਤਾ ਦਲ (ਯੂ) ਦੇ ਪੰਜ ਮੰਤਰੀ ਅਤੇ ‘ਹਮ’ ਪਾਰਟੀ ਅਤੇ ਵੀਆਈਪੀ ਪਾਰਟੀ ਦੇ ਇੱਕ-ਇੱਕ ਨਾਲ ਸਹੁੰ ਚੁੱਕੀ।
ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਕਟਿਹਾਰ ਤੋਂ ਵਿਧਾਇਕ ਤਾਰਕੀਸ਼ੋਰ ਪ੍ਰਸਾਦ ਅਤੇ ਉਪਨੇਤਾ ਅਤੇ ਬੇਤਿਆ ਤੋਂ ਵਿਧਾਇਕ ਰੇਣੂ ਦੇਵੀ ਨੇ ਵੀ ਸਹੁੰ ਚੁੱਕੀ। ਤਾਰਕੀਸ਼ੋਰ ਪ੍ਰਸਾਦ ਅਤੇ ਰੇਨੂੰ ਦੇਵੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ।