ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ(ਜੇਜੇਪੀ) ਅਤੇ ਜਨਨਾਇਕ ਜਨਤਾ ਪਾਰਟੀ ਦੇ ਗੱਠਜੋੜ ਸਰਕਾਰ ਬਣਾਉਣ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਜੇਪੀ ਨੇ ਜਨਾਦੇਸ਼ ਦਾ ਅਪਮਾਨ ਕੀਤਾ ਹੈ ਅਤੇ ਇਸ ਨਾਲ਼ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਵੋਟ ਕਿਸੇ ਹੋਰ ਲਈ ਦਿੱਤਾ ਸੀ ਪਰ ਜੇਜੇਪੀ ਨੇ ਸਮਰਥਨ ਕਿਸੇ ਹੋਰ ਨੂੰ ਦਿੱਤਾ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਨਵੀਂ ਸਰਕਾਰ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, 'ਮੈਂ ਨਵੀਂ ਸਰਕਾਰ ਨੂੰ ਵਧਾਈ ਦਿੰਦਾ ਹਾਂ ਇਸ ਦੇ ਨਾਲ਼ ਹੀ ਇਹ ਵੀ ਵੇਖਣਾ ਚਾਹੁੰਦਾ ਹਾਂ ਕਿ ਨਵੀਂ ਸਰਕਾਰ ਚਲਾਉਣ ਵਿੱਚ ਜੇਜੇਪੀ ਅਤੇ ਭਾਜਪਾ ਦੇ ਵਿਚਕਾਰ ਕਿੰਨਾ ਮਿਲਵਰਤਨ ਰਹਿੰਦਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਨਵੀਂ ਸਰਕਾਰ ਹਰਿਆਣਾ ਦੇ ਵਿਕਾਸ ਲਈ ਕੰਮ ਕਰੇਗੀ'।
ਦੱਸ ਦਈਏ ਕਿ ਮਨੋਹਰ ਲਾਲ ਖੱਟਰ ਨੇ ਲੰਘੇ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਦੂਜੀ ਵਾਰ ਸੁਹੰ ਚੁੱਕੀ ਹੈ। ਇਸ ਦੇ ਨਾਲ਼ ਹੀ ਜੇਜੇਪੀ ਦੇ ਮੁਖੀ ਦੁਸ਼ਯੰਤ ਚੋਟਾਲਾ ਨੇ ਉੱਪ ਮੁੱਖ ਮੰਤਰੀ ਸੁਹੰ ਚੁੱਕੀ ਹੈ।