ਨਵੀਂ ਦਿੱਲੀ: ਤੁਗ਼ਲਕਾਬਾਦ ਇਲਾਕੇ ਵਿੱਚ ਗੁਰੂ ਰਵੀਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਪ੍ਰਦਰਸ਼ਨਕਾਰੀ ਭੜਕ ਗਏ। ਉਨ੍ਹਾਂ ਨੇ ਪੁਲਿਸ 'ਤੇ ਪਥਰਾਅ ਕਰਨ ਦੇ ਨਾਲ ਹੀ ਇਲਾਕਿਆਂ ਵਿੱਚ ਗੱਡੀਆਂ ਦੀ ਭੰਨ ਤੋੜ ਕਰ ਦਿੱਤੀ।
ਇਸ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਦੰਗੇ ਭੜਕਾਉਣ ਸਣੇ ਲੋਕਾਂ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਐਫ਼.ਆਈ.ਆਰ ਦਰਜ ਕਰ ਲਈ ਹੈ। ਇਸ ਮਾਮਲੇ ਵਿੱਚ ਭੀਮ ਸੈਨਾ ਦੇ ਪ੍ਰਧਾਨ ਚੰਦਰਸ਼ੇਖਰ ਸਣੇ ਕੁੱਲ 97 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

SC ਦੇ ਆਦੇਸ਼ 'ਤੇ ਤੋੜਿਆ ਗਿਆ ਸੀ ਰਵੀਦਾਸ ਮੰਦਿਰ
ਪੁਲਿਸ ਮੁਤਾਬਕ, ਸੁਪਰੀਮ ਕੋਰਟ ਦੇ ਆਦੇਸ਼ 'ਤੇ ਤੁਗ਼ਲਕਾਬਾਦ ਸਥਿਤ ਸੰਤ ਰਵੀਦਾਸ ਦੇ ਮੰਦਿਰ ਨੂੰ ਕੁੱਝ ਦਿਨ ਪਹਿਲਾਂ ਤੋੜਿਆ ਗਿਆ ਸੀ। ਇਸ ਕਾਰਵਾਈ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਦਿੱਲੀ ਸਣੇ ਕਈ ਸੂਬਿਆਂ ਦੇ ਸਮਰਥਕ ਰਾਮਲੀਲਾ ਮੈਦਾਨ ਵਿੱਚ ਇੱਕਠੇ ਹੋਏ ਸੀ। ਇੱਥੇ ਮੰਦਿਰ ਤੋੜੇ ਜਾਣ ਨੂੰ ਲੈ ਕੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਸੀ।
ਰਾਮਲੀਲਾ ਮੈਦਾਨ ਵਿੱਚ ਸ਼ਾਮ ਦੇ ਸਮੇਂ ਵੱਡੀ ਗਿਣਤੀ ਵਿੱਚ ਲੋਕ ਤੁਗ਼ਲਕਾਬਾਦ ਦੇ ਉਸ ਇਲਾਕੇ ਵਿੱਚ ਪਹੁੰਚ ਗਏ, ਜਿੱਥੇ ਇਹ ਮੰਦਿਰ ਤੋੜਿਆਂ ਗਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਕੋਸ਼ਿਸ਼ ਕਰਦੀ ਰਹੀ, ਪਰ ਇਸ ਦੇ ਬਾਵਜੂਦ ਉਹ ਹੋਰ ਭੜਕਦੇ ਰਹੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਦੌਰਾ, ਵੇਖੋ ਵੀਡੀਓ
97 ਲੋਕ ਕੀਤੇ ਗਏ ਗ੍ਰਿਫ਼ਤਾਰ
ਤੁਗ਼ਲਕਾਬਾਦ ਇਲਾਕੇ ਵਿੱਚ ਕੀਤੇ ਗਈ ਭੰਨ ਤੋੜ ਨੂੰ ਲੈ ਕੇ ਦਿੱਲੀ ਪੁਲਿਸ ਨੇ ਗੋਵਿੰਦ ਪੁਰੀ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।