ਹੈਦਰਾਬਾਦ: ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਵਿਕਸਿਤ ਕੀਤੀ ਜਾ ਰਹੀ ਦਵਾਈ ਕੋਵੈਕਸੀਨ ਦੇ ਤੀਸਰੇ ਦੇ ਪੜਾਅ ਦੇ ਟ੍ਰਾਇਲ ਵਿੱਚ 25,000 ਤੋਂ ਜ਼ਿਆਦਾ ਹਿੱਸੇਦਾਰ ਸ਼ਾਮਲ ਹੋਣਗੇ।
ਦੱਸ ਦਈਏ ਕਿ ਭਾਰਤ ਬਾਇਓਟੈਕ ਦੇ ਟੀਕੇ ਕੋਵੈਕਸੀਨ ਦੇ ਪਹਿਲੇ ਅਤੇ ਦੂਸਰੇ ਪੜਾਅ ਦਾ ਕਲੀਨਿਕਲ ਪ੍ਰੀਖਣ ਪੂਰਾ ਕੀਤਾ ਜਾ ਚੁੱਕਾ ਹੈ। ਦੋ ਪੜਾਆਂ ਵਿੱਚ ਮਿਲੀ ਸਫ਼ਲਤਾ ਤੋਂ ਬਾਅਦ ਭਾਰਤ ਬਾਇਓਟੈਕ ਨੇ ਦੇਸ਼-ਭਰ ਦੇ 25 ਤੋਂ ਜ਼ਿਆਦਾ ਕੇਂਦਰਾਂ ਵਿੱਚ 25,000 ਤੋਂ ਜ਼ਿਆਦਾ ਹਿੱਸੇਦਾਰਾਂ ਦੇ ਨਾਲ ਕੋਵੈਕਸੀਨ ਦੇ ਤੀਸਰੇ ਪੜਾਅ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।
ਗੌਰਤਲਬ ਹੈ ਕਿ ਭਾਰਤ ਬਾਇਓਟੈਕ ਵੱਲੋਂ ਕੋਵੈਕਸੀਨ ਦੇ ਲਈ ਜਾਨਵਰਾਂ ਉੱਤੇ ਕੀਤਾ ਗਿਆ ਟ੍ਰਾਇਲ ਸਫ਼ਲ ਰਿਹਾ ਹੈ। ਕੋਵੈਕਸੀਨ ਨੇ ਬਾਂਦਰਾਂ ਵਿੱਚ ਵਾਇਰਸ ਦੇ ਪ੍ਰਤੀ ਐਂਟੀਬਾਡੀਜ਼ ਵਿਕਸਿਤ ਕੀਤੇ ਹਨ।
ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਦੱਸਿਆ ਕਿ ਭਾਰਤ ਬਾਇਓਟੈਕ ਸਾਰਸ-ਸੀਓਵੀ-2 ਵਾਇਰਸ ਦੇ ਲਈ ਇੰਟ੍ਰਾਨੇਸਲ ਵੈਕਸੀਨ (ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ) ਵਿਕਸਿਤ ਕਰੇਗਾ। ਸਾਰਾਸ-ਸੀਓਵੀ-2 ਵਾਇਰਸ ਦੇ ਕਾਰਨ ਕੋਵਿਡ-19 ਹੁੰਦਾ ਹੈ।