ETV Bharat / bharat

ਭਾਰਤ-ਚੀਨ ਵਿਵਾਦ: ਅਸਲ ਕੰਟਰੋਲ ਰੇਖਾ 'ਤੇ ਭਾਰਤ ਨੂੰ ਬਦਲਣੀ ਹੋਵੇਗੀ ਰਣਨੀਤੀ

author img

By

Published : Jun 9, 2020, 3:09 PM IST

ਵਿਵਾਦਿਤ ਸਰਹੱਦਾਂ ਨੂੰ ਫੌਜ ਦੇ ਹੱਥਾਂ ਵਿੱਚ ਦੇਣਾ ਚਾਹੀਦਾ ਹੈ ਜਿਨ੍ਹਾਂ ਕੋਲ ਔਖੀਆਂ ਘੜੀਆਂ ਵਿੱਚ ਕੁਸ਼ਲਤਾਪੂਰਵਕ ਸਥਿਤੀ ਸੰਭਾਲਣ ਦੀ ਪੂਰੀ ਸਮਰੱਥਾ ਹੁੰਦੀ ਹੈ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਨੂੰ ਉਸਦੀ ਕਮਾਂਡ ਹੇਠਾਂ ਰੱਖਿਆ ਜਾਣਾ ਚਾਹੀਦਾ ਹੈ। ਅਜਿਹੀ ਵਿਵਸਥਾ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ 'ਤੇ ਪਹਿਲਾਂ ਤੋਂ ਹੀ ਮੌਜੂਦ ਹੈ ਜਿੱਥੇ ਬੀਐਸਐਫ਼, ਭਾਰਤੀ ਫੌਜ ਦੀ ਕਮਾਂਡ ਹੇਠ ਕੰਮ ਕਰ ਰਹੀ ਹੈ। ਇਸਦੇ ਨਾਲ ਹੀ, ਫੌਜੀਆਂ ਲਈ ਇੱਕ ਸਖਤ ਨਿਜੀ 'ਕੋਡ ਆਫ਼ ਕੰਡਕਟ' ਹੋਣਾ ਚਾਹੀਦਾ ਹੈ।

ਫ਼ੋਟੋ।
ਫ਼ੋਟੋ।

ਹੈਦਰਾਬਾਦ : ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਪਿਛਲੇ ਸਾਲਾਂ ਦੌਰਾਨ ਘੁਸਪੈਠ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜ਼ਾਫਾ ਹੋਇਆ ਹੈ। ਰਿਪੋਰਟਾਂ ਮੁਤਾਬਿਕ 2018 ਵਿੱਚ 408 ਘੁਸਪੈਠ ਦੀਆਂ ਘਟਨਾਵਾਂ ਹੋਈਆਂ ਜਦੋਂਕਿ 2019 ਵਿੱਚ ਚੀਨ ਨੇ 663 ਵਾਰ ਸਰਹੱਦ 'ਤੇ ਘੁਸਪੈਠ ਕੀਤੀ।

ਸਰਹੱਦ ਦਾ ਮੁੱਦਾ ਫੇਰ ਭਖਿਆ ਹੋਇਆ ਹੈ ਪਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 1975 ਤੋਂ ਲੈ ਕੇ ਹੁਣ ਤੱਕ ਭਾਰਤ-ਚੀਨ ਅਸਲ ਕੰਟਰੋਲ ਰੇਖਾ 'ਤੇ ਇੱਕ ਵੀ ਗੋਲੀ ਨਹੀਂ ਚੱਲੀ ਪਰ ਸਰਹੱਦਾਂ 'ਤੇ ਦੋਵਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਕਹਾ-ਸੁਣੀ ਨਾਲ ਫੌਜਾਂ ਦਾ ਸਬਰ ਵੀ ਟੁੱਟ ਸਕਦਾ ਹੈ ਜਿਹੜਾ ਕਿਸੇ ਵੱਡੇ ਸੰਕਟ ਨੂੰ ਜਨਮ ਦੇ ਸਕਦਾ ਹੈ। ਇਸ ਵੇਲੇ ਚੰਗਾ ਇਹੀ ਹੋਵੇਗਾ ਕਿ ਸਰਹੱਦਾਂ ਦੀ ਰਾਖੀ ਲਈ ਫੌਜੀ ਪ੍ਰਕਿਰਿਆਵਾਂ ਅਤੇ ਪ੍ਰੋਟੋਕਾਲ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਏ ਤਾਂ ਜੋ ਅਸਲ ਕੰਟਰੋਲ ਰੇਖਾ ਦੀ ਹੱਦਬੰਦੀ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸੇ ਵੀ ਫੌਜੀ ਸੰਘਰਸ਼ ਤੋਂ ਬਚਿਆ ਜਾ ਸਕੇ।

ਭਾਰਤ ਸਰਕਾਰ ਦੇ ਕੈਬਨਿਟ ਵੱਲੋਂ ਬਣਾਈ ਗਈ ਕਾਰਗਿਲ ਸਮੀਖਿਆ ਨੇ ਸਰਹੱਦੀ ਰੱਖ-ਰਖਾਅ ਸਮੇਤ ਕੌਮੀ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਇੱਕ ਰਿਪੋਰਟ ਸਾਹਮਣੇ ਰੱਖੀ ਸੀ। ਉਨ੍ਹਾਂ ਦੀ ਰਿਪੋਰਟ ਵਿੱਚ ਵਿਸਥਾਰ ਵਿੱਚ ਦੱਸਿਆ ਗਿਆ ਹੈ।

ਮੌਜੂਦਾ ਸਮੇਂ ਵਿੱਚ ਇੱਕ ਹੀ ਸਰਹੱਦ 'ਤੇ ਇੱਕ ਤੋਂ ਵਧੇਰੇ ਸੁਰੱਖਿਆ ਬਲ ਤਾਕਤਾਂ ਕੰਮ ਕਰ ਰਹੀਆਂ ਹਨ ਅਤੇ ਕਮਾਂਡ ਅਤੇ ਕੰਟਰੋਲ 'ਤੇ ਚਲ ਰਹੀ ਖਿੱਚੋਤਾਣ ਉੱਤੇ ਸਵਾਲ ਵੀ ਅਕਸਰ ਚੁੱਕੇ ਜਾਂਦੇ ਰਹੇ ਹਨ। ਇੱਕ ਹੀ ਸਰਹੱਦ 'ਤੇ ਸੁਰੱਖਿਆ ਬਲਾਂ ਦੀ ਵਧੀ ਗਿਣਤੀ ਕਾਰਨ ਵੀ ਫੌਜ ਵੱਲੋਂ ਜਵਾਬਦੇਹੀ ਦੀ ਕਮੀ ਦੇਖੀ ਗਈ ਹੈ। ਜਵਾਬਦੇਹੀ ਨੂੰ ਲਾਗੂ ਕਰਨ ਲਈ ਸਰਹੱਦ 'ਤੇ ਬਲਾਂ ਦੀ ਤੈਨਾਤੀ 'ਤੇ ਵਿਚਾਰ ਕਰਨ ਲਈ 'ਇੱਕ ਸਰਹੱਦ ਇੱਕ ਸੁਰੱਖਿਆ ਬਲ' ਦੇ ਸਿਧਾਂਤ ਨੂੰ ਅਪਣਾਇਆ ਜਾ ਸਕਦਾ ਹੈ।

ਫਿਲਹਾਲ ਅਸਲ ਕੰਟਰੋਲ ਰੇਖਾ 'ਤੇ ਭਾਰਤ-ਤਿੱਬਤ ਸੀਮਾ ਪੁਲਿਸ ਦੋਵੇਂ ਹੀ ਤੈਨਾਤ ਹਨ ਅਤੇ ਗਸ਼ਤ ਕਰਨ, ਨਿਗਰਾਨੀ ਰੱਖਣ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਜਵਾਬ ਦੇਣ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਸਰਹੱਦ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਭਾਰਤ-ਤਿੱਬਤ ਸੀਮਾ ਪੁਲਿਸ ਕੋਲ ਹੈ ਪਰ ਕਿਸੇ ਵੀ ਸੰਘਰਸ਼ ਦੀ ਸਥਿਤੀ ਵਿੱਚ ਜਿਵੇਂ ਕਿ ਪਹਿਲਾਂ ਦੇਪਸਾਂਗ, ਚੁਮਾਰ ਅਤੇ ਡੋਕਲਾਮ ਸਾਹਮਣੇ ਆਈ ਜਾਂ ਜਿਵੇਂ ਕਿ ਮੌਜੂਦਾ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ, ਭਾਰਤੀ ਫੌਜ ਹੀ ਸਰਹੱਦ ਉੱਤੇ ਮੋਰਚਾ ਸੰਭਾਲਦੀ ਹੈ। ਅਸਲ ਕੰਟਰੋਲ ਰੇਖਾ 'ਤੇ ਚੀਨੀ ਫੌਜ ਦੇ ਨਾਲ ਬੈਠਕਾਂ, ਉਹ ਚਾਹੇ ਰਸਮੀ ਹੋਣ ਜਾਂ ਸੰਕਟ ਤੋਂ ਪ੍ਰੇਰਿਤ, ਭਾਰਤੀ ਫੌਜ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਹੀ ਹੁੰਦੀਆਂ ਹਨ।

ਭਾਰਤ-ਚੀਨ ਇੱਕ ਅਣਸੁਲਝੀ ਸਰਹੱਦ ਹੈ ਜਿਸ 'ਤੇ ਦੋ ਵੱਖ-ਵੱਖ ਸੁਰੱਖਿਆ ਬਲ ਤੈਨਾਤ ਹਨ, ਜੋ ਵੱਖ-ਵੱਖ ਮੰਤਰਾਲਿਆਂ ਨੂੰ ਜਵਾਬਦੇਹ ਹਨ, ਸਮਰੱਥਾਵਾਂ ਦੇ ਵਿਕਾਸ ਦੀਆਂ ਦੋਵਾਂ ਦੀਆਂ ਆਪਣੀਆਂ ਵੱਖ-ਵੱਖ ਯੋਜਨਾਵਾਂ ਹਨ। ਇਹ ਸੰਸਾਧਨਾਂ ਦੇ ਕੁਸ਼ਲ ਉਪਯੋਗ ਵਿੱਚ ਅੜਿੱਕਾ ਪਾਉਂਦੀਆਂ ਹਨ ਅਤੇ ਜਵਾਬਦੇਹੀ ਵੀ ਸੁਚਾਰੂ ਤਰੀਕੇ ਨਾਲ ਨਹੀਂ ਹੋ ਪਾਉਂਦੀ।

ਵਿਵਾਦਿਤ ਸਰਹੱਦਾਂ ਨੂੰ ਫੌਜ ਦੇ ਹੱਥਾਂ ਵਿੱਚ ਦੇਣਾ ਚਾਹੀਦਾ ਹੈ ਜਿਨ੍ਹਾਂ ਕੋਲ ਔਖੀਆਂ ਘੜੀਆਂ ਵਿੱਚ ਕੁਸ਼ਲਤਾਪੂਰਵਕ ਸਥਿਤੀ ਸੰਭਾਲਣ ਦੀ ਪੂਰੀ ਸਮਰੱਥਾ ਹੁੰਦੀ ਹੈ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਨੂੰ ਉਸਦੀ ਕਮਾਂਡ ਹੇਠਾਂ ਰੱਖਿਆ ਜਾਣਾ ਚਾਹੀਦਾ ਹੈ। ਅਜਿਹੀ ਵਿਵਸਥਾ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ 'ਤੇ ਪਹਿਲਾਂ ਤੋਂ ਹੀ ਮੌਜੂਦ ਹੈ ਜਿੱਥੇ ਬੀਐਸਐਫ਼, ਭਾਰਤੀ ਫੌਜ ਦੀ ਕਮਾਂਡ ਹੇਠ ਕੰਮ ਕਰ ਰਹੀ ਹੈ।

ਸਰਹੱਦ 'ਤੇ ਵਿਆਪਕ ਨਿਗਰਾਨੀ ਰੱਖਣ ਦੀ ਸਾਡੀ ਸਮਰੱਥਾ ਉੱਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਉੱਥੋਂ ਦਾ ਇਲਾਕਾ ਅਤੇ ਮੌਸਮ ਅਜਿਹਾ ਕਰਨ ਵਿੱਚ ਅੜਿੱਕਾ ਪਾਉਂਦੇ ਹਨ, ਸੜਕਾਂ ਦੀ ਕਮੀ ਵੀ ਜ਼ਰੂਰਤ ਦੇ ਹਿਸਾਬ ਨਾਲ ਵਾਰ-ਵਾਰ ਅਸਲ ਕੰਟਰੋਲ ਰੇਖਾ 'ਤੇ ਖ਼ੁਦ ਨਿਗਰਾਨੀ ਰੱਖਣ ਦੀ ਸਮਰੱਥਾ ਵਿੱਚ ਵੀ ਅੜਿੱਕਾ ਪਾਉਂਦੇ ਹਨ।

ਜਨਵਰੀ 2018 ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਚੀਨੀ ਫੌਜ ਨੇ ਅਰੁਣਾਂਚਲ ਪ੍ਰਦੇਸ਼ ਦੇ ਟੂਟਿੰਗ ਇਲਾਕੇ ਵਿੱਚ ਅਸਲ ਕੰਟਰੋਲ ਰੇਖਾ ਦੇ ਪਾਰ 1.25 ਕਿਲੋਮੀਟਰ ਲੰਮੀ ਸੜਕ ਦਾ ਨਿਰਮਾਣ ਕਰ ਲਿਆ ਸੀ, ਖੇਤਰ ਦੀ ਦੂਰੀ ਹੋਣ ਕਾਰਨ, ਸੜਕ ਨਿਰਮਾਣ ਬਾਰੇ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਇੱਕ ਸਥਾਨਕ ਨੌਜਵਾਨ ਵੱਲੋਂ ਇਸ ਦੀ ਜਾਣਕਾਰੀ ਭਾਰਤੀ ਫੌਜ ਨੂੰ ਦਿੱਤੀ ਗਈ।

ਰਡਾਰ, ਲੰਮੀ ਦੂਰੀ ਵਾਲੇ ਕੈਮਰਿਆਂ ਅਤੇ ਰੇਡੀਓ ਨਿਗਰਾਨੀ ਉਪਕਰਣਾਂ ਦੀ ਵਰਤੋਂ ਕਰਦਿਆਂ ਸਰਹੱਦ 'ਤੇ ਨਿਗਰਾਨੀ ਰੱਖਣ ਲਈ ਇੱਕ ਇਲੈਕਟ੍ਰੌਨਿਕ ਅਤੇ ਵਿਜੂਅਲ ਜਾਲ-ਤੰਤਰ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਮਨੁੱਖ-ਰਹਿਤ ਅਤੇ ਮਨੁੱਖ ਵੱਲੋਂ ਚਲਾਈਆਂ ਜਾਂਦੀਆਂ ਪ੍ਰਣਾਲੀਆਂ ਅਤੇ ਉਪਗ੍ਰਹਿ ਰਾਹੀਂ ਤਸਵੀਰਾਂ ਲੈਣ ਵਾਲੀ ਤਕਨੀਕ ਦੀ ਵੀ ਵਰਤੋਂ ਕਰਨ ਦੇ ਨਾਲ-ਨਾਲ ਹਵਾਈ ਜਹਾਜ਼ ਰਾਹੀਂ ਸਰਹੱਦ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ।

ਅਸਲ ਕੰਟਰੋਲ ਰੇਖਾ ਦੇ ਕੋਲ ਫੌਜ ਦੀ ਗ਼ੈਰ-ਵਾਜਿਬ ਆਵਾਜਾਈ ਦਾ ਪਤਾ ਲਾਉਣ ਦੇ ਨਾਲ-ਨਾਲ ਤੇਜ਼ ਅਤੇ ਤਰਕਸੰਗਤ ਪ੍ਰਤੀਕਿਰਿਆ ਦੀ ਯੋਜਨਾ ਤਿਆਰ ਕਰਨਾ ਇਸਦੀ ਪਹਿਲੀ ਸ਼ਰਤ ਹੋਣੀ ਚਾਹੀਦੀ ਹੈ। ਇੱਕ ਵਾਰ ਜੇਕਰ ਚੀਨੀ ਫੌਜੀ ਅਸਲ ਕੰਟਰੋਲ ਰੇਖਾ ਨੂੰ ਪਾਰ ਕਰ ਲੈਂਦੀ ਹੈ ਤਾਂ ਸਾਡੇ ਲਈ ਮੁਸ਼ਕਿਲਾਂ ਹੋਰ ਵਧ ਜਾਣਗੀਆਂ ਜਿਵੇਂ ਕਿ ਅਸੀਂ ਪੈਂਗੌਂਗ ਵਿੱਚ ਦੇਖ ਰਹੇ ਹਾਂ।

ਨਾਲ ਵੀ ਸਮਾਂ ਆ ਗਿਆ ਹੈ ਕਿ ਭਾਰਤ ਅਤੇ ਚੀਨ ਅਸਲ ਕੰਟਰੋਲ ਰੇਖਾ 'ਤੇ ਹੋਣ ਵਾਲੀਆਂ ਘਟਨਾਵਾਂ ਦੇ ਰੱਖ-ਰਖਾਅ ਲਈ ਪਹਿਲਾਂ ਹੋਈਆਂ ਸੰਧੀਆਂ-ਸਮਝੌਤਿਆਂ 'ਤੇ ਨਜ਼ਰ ਪਾਏ। ਕਈ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਹਨ ਉਹ ਸਾਰੇ ਆਤਮ-ਸੰਜਮ ਰੱਖਣ, ਬਲਾਂ ਦਾ ਉਪਯੋਗ ਨਾ ਕਰਨ ਅਤੇ ਅਸਲ ਕੰਟਰੋਲ ਰੇਖਾ 'ਤੇ ਕਿਸੇ ਵੀ ਉਤੇਜਕ ਕਾਰਵਾਈ ਤੋਂ ਬਚਣ 'ਤੇ ਜ਼ੋਰ ਦਿੰਦੇ ਹਨ।

ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਅਸਫ਼ਲ ਨਹੀਂ ਹੋਏ ਹਨ। ਅਸਲੀਅਤ ਵਿੱਚ ਸਥਾਪਿਤ ਕੀਤੇ ਗਏ ਸਮਝੌਤਿਆਂ ਦੀ ਅਣਦੇਖੀ ਕਰਨ ਦੀ ਪ੍ਰਵਿਰਤੀ ਹੁਣ ਵਧ ਗਈ ਹੈ। ਇਸਦੇ ਚਲਦਿਆਂ ਫੌਜੀਆਂ ਵਿੱਚ ਹੈਰਾਨੀਜਨਕ ਢੰਗ ਨਾਲ ਗ਼ੈਰ-ਫੌਜੀ ਵਤੀਰੇ ਦੀਆਂ ਘਟਨਾਵਾਂ ਵਧੀਆਂ ਹਨ। ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਅਤੇ ਇੱਕ-ਦੂਸਰੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦੀ ਸ਼ੁਰੂਆਤ ਵਿਵਾਦਤ ਖੇਤਰਾਂ ਵਿੱਚ ਗਸ਼ਤ ਕਰਨ ਦੇ ਨਿਯਮਾਂ ਨੂੰ ਸੂਚੀਬੱਧ ਕਰਕੇ ਕੀਤੀ ਜਾ ਸਕਦੀ ਹੈ। ਇਸ ਵਿੱਚ ਗਸ਼ਤ ਨੂੰ ਟਾਲਣ ਤੋਂ ਲੈ ਕੇ ਸਾਂਝੀ ਗਸ਼ਤ ਦੀ ਇੱਕ ਪ੍ਰਣਾਲੀ ਵਰਗੇ ਬਦਲਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਹਰੇਕ ਖੇਤਰ ਵਿੱਚ ਕਿਸੇ ਸਿੱਟੇ 'ਤੇ ਪਹੁੰਚਣਾ ਮੁਸ਼ਕਿਲਾ ਹੋਵੇਗਾ ਪਰ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਸੰਘਰਸ਼ ਦੀ ਸਥਿਤੀ ਨੂੰ ਘੱਟ ਜਾਂ ਕਾਬੂ ਵਿੱਚ ਕਰਨ ਨਾਲ ਮੁਕੰਮਲ ਅਸਲ ਕੰਟਰੋਲ ਰੇਖਾ 'ਤੇ ਸ਼ਾਂਤੀ ਬਹਾਲ ਕਰਨ ਵਿੱਚ ਇਸ ਨਾਲ ਸਹਿਯੋਗ ਜ਼ਰੂਰ ਮਿਲੇਗਾ। ਇਸ ਦੇ ਨਾਲ ਹੀ, ਫੌਜੀਆਂ ਲਈ ਇੱਕ ਸਖਤ ਨਿਜੀ 'ਕੋਡ ਆਫ਼ ਕੰਡਕਟ' ਹੋਣਾ ਚਾਹੀਦਾ ਹੈ। ਵਰਦੀ ਵਿੱਚ ਮਰਦਾਂ ਨੂੰ ਡੰਡੇ ਵਰ੍ਹਾਉਂਦੇ ਦੇਖਣਾ ਡਰਾਵਣਾ ਹੈ।

ਉੱਤਰੀ ਸੀਮਾ 'ਤੇ ਸੰਘਰਸ਼, ਭਾਰਤ ਅਤੇ ਚੀਨ, ਦੋਵਾਂ ਮੁਲਕਾਂ ਲਈ ਨੁਕਸਾਨਦੇਹ ਹੈ। ਹਲਾਂਕਿ ਸੰਘਰਸ਼ ਸ਼ੁਰੂ ਹੋਣ ਦੇ ਖਤਰੇ ਦੇ ਡਰ ਤੋਂ ਸਿਰਫ਼ ਚੀਨੀ ਫੌਜ ਅਸਲ ਕੰਟਰੋਲ ਰੇਖਾ 'ਤੇ ਸਾਡੇ ਰੱਖ-ਰਖਾਅ ਦਾ ਫਾਇਦਾ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ ਪਰ ਸਾਨੂੰ ਜਲਦ ਤੋਂ ਜਲਦ ਇਨ੍ਹਾਂ ਦਰਾੜਾਂ ਨੂੰ ਮਜ਼ਬੂਤੀ ਨਾਲ ਭਰਨਾ ਹੋਵੇਗਾ।

ਰਿਟਾ. ਲੈਫ਼ਟੀਨੈਂਟ ਜਨਰਲ ਡੀਐਸ ਹੁੱਡਾ

(ਜਨਰਲ ਹੁੱਡਾ ਨੇ 2016 ਵਿੱਚ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸਰਜੀਕਲ ਸਟਰਾਈਕ ਦੀ ਅਗਵਾਈ ਕੀਤੀ ਸੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.