ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ 31 ਜੁਲਾਈ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ, ਪੱਛਮੀ ਬੰਗਾਲ ਵਿੱਚ 30 ਜੂਨ ਨੂੰ ਲੌਕਡਾਊਨ ਸਮਾਪਤ ਹੋਣ ਵਾਲਾ ਸੀ।
ਰਾਜ ਸਕੱਤਰੇਤ ਦੇ ਸਾਹਮਣੇ ਆਡੀਟੋਰੀਅਮ ਵਿਚ ਸਰਬ ਪਾਰਟੀ ਬੈਠਕ ਵਿਚ ਸ਼ਾਮਲ ਹੋਣ ਤੋਂ ਬਾਅਦ, ਬੈਨਰਜੀ ਨੇ ਕਿਹਾ ਕਿ ਨੇਤਾਵਾਂ ਦੇ ਵੱਖਰੇ-ਵੱਖਰੇ ਵਿਚਾਰ ਸਨ ਪਰ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਤਾਲਾਬੰਦੀ ਨੂੰ ਜੁਲਾਈ ਦੇ ਅੰਤ ਤੱਕ ਵਧਾ ਦਿੱਤਾ ਜਾਵੇ।