ਕੋਵਿਡ-19 ਨੂੰ ਫੈਲਣ ਤੋਂ ਕੋਰਣ ਲਈ ਕੇਂਦਰ ਸਰਕਾਰ ਨੇ ਪੂਰੇ ਦੇਸ਼ 'ਚ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। 25 ਮਾਰਚ ਤੋਂ ਐਲਾਨੇ ਗਏ ਲੌਕਡਾਊਨ ਦੀ ਮਿਆਦ 'ਚ 17 ਮਈ ਤਕ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਸਮਾਜਿਕ ਦੂਰੀ, ਏਕਾਂਤਵਾਸ ਅਤੇ ਸੈਨੇਟਾਈਜ਼ੇਸ਼ਨ ਸੰਬੰਧੀ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੀ ਪਾਲਣਾ ਕਰਨਾ ਸਬ ਲਈ ਜ਼ਰੂਰੀ ਹੈ।
ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋਣ 'ਤੇ ਸਰਕਰ ਵੱਲੋਂ ਕਈ ਥਾਵਾਂ 'ਤੇ ਢਿੱਲ ਦੇ ਕੇ ਕਈ ਦੁਕਾਨਾਂ ਨੂੰ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਗਈ ਹੈ। ਅਜੀਹੀ ਸਥਿਤੀ ਵਿੱਚ ਇਹ ਲਾਜ਼ਮੀ ਅਤੇ ਜ਼ਰੂਰੀ ਹੋ ਜਾਂਦਾ ਹੈ ਕਿ ਦੁਕਾਨਦਾਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਕੋਰੋਨਾ ਤੋਂ ਬਚਣ। ਇੱਕ ਖ਼ੋਜ 'ਚ ਕੋਵਿਡ-19 ਤੋਂ ਬਚਣ ਲਈ ਕੁੱਝ ਕੁ ਤਰੀਕੇ ਦੱਸੇ ਗਏ ਹਨ ਜ਼ਿਨ੍ਹਾਂ ਦੀ ਪਾਲਣਾ ਦੁਕਾਨਦਾਰ ਅਤੇ ਦੁਕਾਨਾਂ 'ਤੇ ਕੰਮ ਕਰਨ ਵਾਲੇ ਆਪਣੇ ਗ੍ਰਾਹਕਾਂ ਨੂੰ ਸੇਵਾ ਮੁਹੱਈਆ ਕਰਾਉਣ ਸਮੇਂ ਕਰ ਸਕਦੇ ਹਨ।
1. ਸਮਾਜਿਕ ਦੂਰੀ ਬਣਾਏ ਰੱਖਣਾ ਅਤੇ ਹੱਥਾਂ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸੇ ਗਏ ਤਰੀਕੇ ਨਾਲ ਧੋਣ, ਮਾਸਕ ਪਾਉਣ, ਭੀੜ ਵਾਲੀ ਥਾਂ 'ਤੇ ਨਾ ਜਾਣ ਅਤੇ ਖ਼ੁਦ 'ਚ ਕੋਰੋਨਾ ਦਾ ਇੱਕ ਵੀ ਲੱਛਣ ਮਿਲਣ 'ਤੇ ਹੈਲਪਲਾਈਨ ਨੰਬਰ ਰਾਹੀਂ ਸਿਹਤ ਦਫ਼ਤਰਾਂ ਦੀ ਸਹੂਲਤ ਲੈਣ ਨਾਲ ਕੋਵਿਡ-19 ਤੋਂ ਖ਼ੁਦ ਨੂੰ ਅਤੇ ਦੂਸਰਿਆਂ ਨੂੰ ਪੀੜਤ ਹੋਣ ਤੋਂ ਬਚਾਇਆ ਜਾ ਸਕਦਾ ਹੈ।
2. ਦੁਕਾਨਾਂ ਨੂੰ ਘੱਟ ਸਮੇਂ ਲਈ ਖੋਲ੍ਹਣਾ ਚਾਹੀਦਾ ਹੈ। ਲੋੜੀਂਦੀ ਵਸਤਾਂ ਫਲਾਂ ਸਬਜ਼ੀਆਂ ਦੀਆਂ ਦੁਕਾਨਾਂ 'ਚ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਗ੍ਰਾਹਕਾਂ ਲਈ ਖੜ੍ਹੇ ਹੋਣ ਦੀਆਂ ਥਾਵਾਂ ਬਣਾਉਣੀਆਂ ਚਾਹੀਦੀਆਂ ਹਨ, ਗ੍ਰਾਹਕਾਂ ਨੂੰ ਭੀੜ ਇੱਕਠੀ ਨਾ ਕਰਨ ਦੇ ਵੀ ਦੁਕਾਨਾਂ ਵੱਲੋਂ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ।
3. ਗ੍ਰਾਹਕਾਂ ਤੋਂ ਕੈਸ਼ ਲੈਣ ਦੀ ਥਾਂ ਦੁਕਾਨਦਾਰਾਂ ਨੂੰ ਡਿਜੀਟਲ ਪੇਮੈਂਟ ਦਾ ਰੁਝਾਣ ਵਧਾਉਣਾ ਚਾਹੀਦਾ ਹੈ। ਕਈ ਥਾਵਾਂ 'ਤੇ ਦੁਕਾਨਾਂ 'ਤੇ ਕੈਸ਼ ਲੈਣ 'ਤੇ ਪੂਰੀ ਤੌਰ 'ਤੇ ਮਨਾਹੀ ਕਰ ਦਿੱਤੀ ਗਈ ਹੈ। ਇਸ ਤਰੀਕੇ ਨੂੰ ਅਪਣਾ ਦੁਕਾਨਦਾਰ ਕੋਵਿਡ-19 ਤੋਂ ਬੱਚ ਸਕਦੇ ਹਨ।
ਇਸ ਤਰ੍ਹਾਂ ਅਫਵਾਹਾਂ ਤੋਂ ਬੱਚ ਅਤੇ ਉੱਪਰ ਦੱਸੇ ਗਏ ਤਰੀਕਿਆਂ ਦੇ ਅਮਲ ਕਰ ਦੁਕਾਨਦਾਰ ਕੋਵਿਡ-19 ਤੋਂ ਆਪਣਾ ਬਚਾਅ ਕਰ ਸਕਦੇ ਹਨ।