ETV Bharat / bharat

ਬੰਗਲੁਰੂ ਹਿੰਸਾ ਮਾਮਲੇ 'ਚ 84 ਹੋਰ ਗ੍ਰਿਫ਼ਤਾਰ, ਧਾਰਾ 144 ਵਧਾਉਣ ਦੇ ਹੁਕਮ - ਡੀਜੇ ਹੱਲੀ ਤੇ ਕੇਜੀ ਹੱਲੀ

ਕਰਨਾਟਕ ਵਿੱਚ ਇਤਰਾਜ਼ਯੋਗ ਸੰਦੇਸ਼ ਨੂੰ ਲੈ ਕੇ ਭੜਕੀ ਹਿੰਸਾ ਦੇ ਮੱਦੇਨਜ਼ਰ ਪੁਲਿਸ ਸਟੇਸ਼ਨ ਡੀਜੇ ਹੱਲੀ ਤੇ ਕੇਜੀ ਹੱਲੀ ਦੇ ਅਧਿਕਾਰ ਖੇਤਰ ਵਿੱਚ ਹੋਈ ਘਟਨਾ ਦੇ ਸਬੰਧ ਵਿੱਚ ਹੋਰ 84 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੇ ਸਬੰਧ ਵਿੱਚ ਹੁਣ ਤੱਕ ਕੁੱਲ 290 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਤਸਵੀਰ
ਤਸਵੀਰ
author img

By

Published : Aug 15, 2020, 4:25 PM IST

ਬੰਗਲੂਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ 84 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਗਿਣਤੀ 290 ਹੋ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਦੰਗਿਆਂ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਲਗਭਗ 12 ਵਜੇ ਗਿਫ਼ਤਾਰ ਕੀਤਾ ਗਿਆ ਸੀ। ਬੰਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਡੀਜੇ ਹੱਲੀ ਤੇ ਕੇਜੀ ਹੱਲੀ ਪੁਲਿਸ ਸਟੇਸ਼ਨ ਦੇ ਅਧਿਕਾਰਿਤ ਖੇਤਰ ਵਿੱਚ ਧਾਰਾ 144 ਨੂੰ ਸਵੇਰੇ 6 ਵਜੇ ਤੱਕ ਵਧਾਉਣ ਦੇ ਆਦੇਸ਼ ਦੇ ਦਿੱਤੇ ਹਨ।

ਇਸ ਤੋਂ ਇੱਕ ਦਿਨ ਪਹਿਲਾਂ ਪੁਲਾਕੇਸ਼ੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਦੇ ਘਰ 'ਤੇ ਹੋਏ ਹਮਲੇ ਦੇ ਮਾਮਾਲੇ ਵਿੱਚ 89 ਮੁਲਜ਼ਮਾਂ ਨੂੰ ਬੇਲਾਰੀ ਕੇਂਦਰੀ ਜੇਲ੍ਹ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਕੇਜੀ ਹੱਲੀ ਦੀ ਨਗਰ ਕੌਂਸਲਰ ਇਰਸ਼ਾਦ ਬੇਗਮ ਦੇ ਪਤੀ ਕਲੀਮ ਪਾਸ਼ਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਕੇਐਸਆਰਟੀਸੀ ਬੱਸਾਂ ਰਾਹੀਂ ਪੁਲਿਸ ਸੁਰੱਖਿਆ ਬਲਾਂ ਨਾਲ ਲਿਆਂਦਾ ਗਿਆ ਸੀ।

ਸਾਰੇ ਦੋਸ਼ੀਆਂ ਨੂੰ ਬੇਲਾਰੀ ਕੇਂਦਰੀ ਜੇਲ੍ਹ ਵਿੱਚ ਲਿਆਏ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਕੋਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੁਲਜ਼ਮਾਂ ਨੂੰ ਬੇਲੇਰੀ ਕੇਂਦਰੀ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਅਧਿਕਾਰੀ ਫ਼ਿਲਹਾਲ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕਰ ਰਹੇ ਹਨ।

ਇਸ ਤੋਂ ਇਲਾਵਾ ਬੰਗਲੁਰੂ ਸਿਟੀ ਪੁਲਿਸ ਨੇ ਦੱਸਿਆ ਕਿ ਹਿੰਸਾ ਦੀ ਜਾਂਚ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫੋਰੈਂਸਿਕ ਟੀਮਾਂ ਨੇ ਬੰਗਲੁਰੂ ਦੇ ਡੀਜੇ ਹੱਲੀ ਪੁਲਿਸ ਸਟੇਸ਼ਨ ਅਤੇ ਕੇਜੀ ਹੱਲੀ ਪੁਲਿਸ ਸਟੇਸ਼ਨ ਵਿੱਚ ਜਾਂਚ ਕੀਤੀ।

ਬੰਗਲੁਰੂ ਹਿੰਸਾ: ਇੱਕ ਨਜ਼ਰ

ਇੱਕ ਲੀਡਰ ਦੇ ਰਿਸ਼ਤੇਦਾਰ ਵੱਲੋਂ ਸੋਸ਼ਲ ਮੀਡੀਆ `ਤੇ ਪੋਸਟ ਕੀਤੇ ਗਏ ਇਤਰਾਜ਼ਯੋਗ ਸੰਦੇਸ਼ ਨੂੰ ਲੈ ਕੇ ਪੂਰਬੀ ਬੰਗਲੁਰੂ ਵਿੱਚ ਮੰਗਲਵਾਰ ਨੂੰ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਕਾਂਗਰਸ ਦੇ ਵਿਧਾਇਕ ਅਕਾਂਦਾ ਸ੍ਰੀਨਿਵਾਸ ਮੂਰਤੀ ਦੇ ਘਰ ਦੇ ਬਾਹਰ ਇਕੱਠੀ ਹੋਈ ਹਿੰਸਕ ਭੀੜ ਨੇ ਅਹੁਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਫ਼ਾਇਰਿੰਗ ਵੀ ਕੀਤੀ। ਲੋਕ ਸ੍ਰੀਨਿਵਾਸ ਮੂਰਤੀ ਦੇ ਰਿਸ਼ਤੇਦਾਰ ਨਵੀਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਲੋਕਾਂ ਨੇ ਡੀਜੇ ਹੱਲੀ, ਕੇਜੀ ਹੱਲੀ ਅਤੇ ਪੁਲਾਕੇਸ਼ੀ ਨਗਰ ਵਿੱਚ ਵੀ ਵਿਰੋਧ ਪ੍ਰਦਰਸ਼ਨ ਕੀਤੇ। ਜਿਸ ਵਿੱਚ 100 ਤੋਂ ਵੱਧ ਪੁਲਿਸ ਵਾਲੇ ਜ਼ਖ਼ਮੀ ਹੋਏ ਸਨ।

ਪੁਲੀਕੇਸ਼ੀ ਨਗਰ ਤੋਂ ਵਿਧਾਇਕ ਮੂਰਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰ ਕੇ ਭੀੜ ਨੂੰ ਪ੍ਰਦਰਸ਼ਨ ਤੋਂ ਰੋਕਣ ਲਈ ਕਿਹਾ ਹੈ। ਵੀਡੀਓ ਵਿੱਚ ਮੂਰਤੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਕਿਰਪਾ ਕਰ ਕੇ ਕੁਝ ਸ਼ਰਾਰਤੀ ਅਨਸਰਾਂ ਦੇ ਕੰਮ ਉੱਤੇ ਹਿੰਸਾ ਦਾ ਸਹਾਰਾ ਨਾ ਲਓ। ਸ਼ਹਿਰ ਦੇ ਕੇਜੀ ਹੱਲੀ ਥਾਣੇ ਦੇ ਸਾਹਮਣੇ ਇੱਕ ਵੱਡੀ ਭੀੜ ਵੀ ਦਿਖਾਈ ਦਿੱਤੀ। ਹੋਰ ਹਿੰਸਕ ਭੀੜ ਨੇ ਡੀਜੇ ਹੱਲੀ ਥਾਣੇ ਦੀ ਭੰਨ ਤੋੜ ਕੀਤੀ ਅਤੇ ਕੁੱਝ ਵਾਹਨਾਂ ਅਤੇ ਫਰਨੀਚਰ ਦੀ ਭੰਨਤੋੜ ਕੀਤੀ ਅਤੇ ਕੁਝ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰਨ ਦੀ ਕੌਸ਼ਿਸ਼ ਵੀ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.