ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਵੀਡੀਓ ਕਾਨਫਰੰਸ ਰਾਹੀ 'ਜਤਿਰ ਪਿਤਾ' ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਸਮਾਗਮ 'ਚ ਸ਼ਿਰਕਤ ਕੀਤੀ। ਪੀਐੱਮ ਨੇ ਕਿਹਾ, 'ਸ਼ੇਖ ਹਸੀਨਾ ਨੇ ਮੈਨੂੰ ਇਸ ਇਤਿਹਾਸਕ ਸਮਾਰੋਹ ਦਾ ਹਿੱਸਾ ਲੈਣ ਲਈ ਵਿਅਕਤੀਗਤ ਤੌਰ 'ਤੇ ਸਦਾ ਦਿੱਤਾ ਸੀ, ਪਰ ਕੋਰੋਨਾ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ।'
ਪ੍ਰਧਾਨ ਮੰਤਰੀ ਨੇ ਕਿਹਾ, 'ਫਿਰ ਸ਼ੇਖ ਹਸੀਨਾ ਨੇ ਇੱਕ ਹੋਰ ਵਿਕਲਪ ਦਿੱਤਾ ਅਤੇ ਇਸ ਲਈ ਮੈਂ ਆਪਣੇ ਵੀਡੀਓ ਰਾਹੀਂ ਤੁਹਾਡੇ ਨਾਲ ਜੁੜ ਰਿਹਾ ਹਾਂ।' ਪੀਐਮ ਮੋਦੀ ਨੇ ਕਿਹਾ, ‘ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਪਿਛਲੀ ਸਦੀ ਦੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਸਾਰਾ ਜੀਵਨ ਸਾਡੇ ਸਾਰਿਆਂ ਲਈ ਇੱਕ ਵੱਡੀ ਪ੍ਰੇਰਣਾ ਹੈ। ਅੱਜ ਮੈਂ ਬਹੁਤ ਖੁਸ਼ ਹਾਂ ਜਦੋਂ ਮੈਂ ਵੇਖਦਾ ਹਾਂ ਕਿ ਕਿਵੇਂ ਬੰਗਲਾਦੇਸ਼ ਦੇ ਲੋਕ ਆਪਣੇ ਪਿਆਰੇ ਦੇਸ਼ ਨੂੰ ਸ਼ੇਖ ਮੁਜੀਬੁਰ ਰਹਿਮਾਨ ਦੇ ਸੁਪਨੇ ਦਾ ਸੋਨਾਰ-ਬੰਗਲਾ ਬਣਾਉਣ ਵਿੱਚ ਰੁੱਝੇ ਹੋਏ ਹਨ।'
ਮੋਦੀ ਨੇ ਕਿਹਾ ਕਿ ਯਾਦ ਕਰੋਂ ਇੱਕ ਜ਼ੁਲਮ ਅਤੇ ਜ਼ਾਲਮ ਸ਼ਾਸਨ ਨੇ, ਲੋਕਤੰਤਰੀ ਕਦਰਾਂ ਕੀਮਤਾਂ ਨੂੰ ਨਕਾਰਨ ਵਾਲੀ ਪ੍ਰਣਾਲੀ ਨੇ, ਕਿਵੇਂ ਬੰਗਲਾ ਭੂਮੀ ਨਾਲ ਬੇਇਨਸਾਫੀ ਕੀਤੀ, ਉਨ੍ਹਾਂ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ, ਸਾਰਾ ਸੰਸਾਰ ਉਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਤੇ ਹਿੰਸਾ ਨੂੰ ਰਾਜਨੀਤੀ ਤੇ ਕੂਟਨੀਤੀ ਦਾ ਹਥਿਆਰ ਬਣਾਣਾ, ਕਿਵੇਂ ਪੂਰੇ ਸਮਾਜ ਤੇ ਦੇਸ਼ ਨੂੰ ਤਬਾਹ ਕਰ ਦਿੰਦਾ ਹੈ, ਇਹ ਅਸੀਂ ਸਭ ਜਾਣਦੇ ਹਾਂ। ਅੱਜ ਉਹ ਅੱਤਵਾਦ ਅਤੇ ਹਿੰਸਾ ਦੇ ਸਮਰਥਕ ਕਿੱਥੇ ਹਨ, ਉਹ ਕਿਵੇਂ ਹਨ? ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆਂ ਉਨ੍ਹਾਂ ਉਚਾਈਆਂ ਨੂੰ ਵੇਖ ਰਹੀ ਹੈ ਜਿਥੇ ਅੱਜ ਸਾਡਾ ਬੰਗਲਾਦੇਸ਼ ਪਹੁੰਚ ਰਿਹਾ ਹੈ।