ETV Bharat / bharat

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਬਲਜੀਤ ਕੌਰ ਬਣੀ ਰੱਬ

author img

By

Published : Mar 11, 2020, 12:06 AM IST

ਬਹਰਾਇਚ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੇ ਲਈ ਡਾਕਟਰ ਬਲਜੀਤ ਕੌਰ ਮਿਸਾਲ ਬਣੀ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਦਿਵਿਆਂਗ ਬੱਚਿਆਂ ਦੇ ਲਈ ਆਪਣੇ ਅਤੇ ਆਪਣੇ ਪਰਿਵਾਰ ਦੇ ਅੰਗ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੇ ਹਨ।

ਬਲਜੀਤ ਕੌਰ ਬਣੀ
ਬਲਜੀਤ ਕੌਰ ਬਣੀ

ਉੱਤਰ ਪ੍ਰਦੇਸ਼: ਬਹਰਾਇਚ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੇ ਲਈ ਡਾਕਟਰ ਬਲਜੀਤ ਕੌਰ ਮਿਸਾਲ ਬਣੀ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਦਿਵਿਆਂਗ ਬੱਚਿਆਂ ਦੇ ਲਈ ਆਪਣੇ ਅਤੇ ਆਪਣੇ ਪਰਿਵਾਰ ਦੇ ਅੰਗ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੇ ਹਨ। ਤਾਂਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਅੰਗ ਦਿਵਿਆਂਗ ਦੇ ਬੱਚਿਆਂ ਦੇ ਕੰਮ ਆ ਸਕਣ।

ਵੇਖੋ ਵੀਡੀਓ

ਉਥੇ ਹੀ ਉਨ੍ਹਾਂ ਨੇ ਵਿਆਹ ਨਾ ਕਰਾਉਣ ਦਾ ਵੀ ਸੰਕਲਪ ਲਿਆ ਹੈ। ਬਲਜੀਤ ਕੌਰ ਨੂੰ ਇਹ ਪ੍ਰੇਰਣਾ ਆਪਣੇ ਛੋਟੇ ਭਰਾ ਨੂੰ ਦੇਖ ਮਿਲੀ, ਜੋ ਦੇਖ ਤੇ ਸੁਣ ਨਹੀਂ ਸਕਦਾ। ਉਨ੍ਹਾਂ ਨੇ 1992 ਵਿੱਚ ਅਜਿਹੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਦੇ ਲਈ ਬਾਬਾ ਸੁੰਦਰ ਸਿੰਘ ਦੇ ਨਾਂਅ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਕੂਲ ਦੀ ਸਥਾਪਨਾ ਕੀਤੀ।

ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੂੰ ਸੁਣਨ ਅਤੇ ਦੇਖਣ ਵਿੱਚ ਸਮੱਸਿਆ ਸੀ, ਜੋ ਸਮਾਜ ਵਿੱਚ ਰਹਿਣ ਲਈ ਝਿਜਕ ਮੰਨਦਾ ਸੀ। ਉਨ੍ਹਾਂ ਨੇ ਸ਼ਹਿਰ ਵਿੱਚ ਕੁੱਝ ਅਜਿਹੇ ਹੋਰ ਬੱਚੇ ਦੇਖੇ ਤਾਂ ਉਨ੍ਹਾਂ ਦਾ ਮਨ ਪਿਘਲ ਗਿਆ, ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਅਜਿਹੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਸਮਾਜ ਦੀ ਮੁੱਖਧਾਰਾ ਵਿੱਚ ਜੋੜਨ ਦਾ ਕੰਮ ਕਰੇਗੀ। ਇਸ ਲਈ ਉਨ੍ਹਾਂ ਨੇ ਬਕਾਇਦਾ ਸਿਖਲਾਈ ਲਈ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੁਆਤੀ ਦੌਰ ਵਿੱਚ ਲੋਕ ਉਨ੍ਹਾਂ ਨੂੰ ਪਾਗਲ ਕਹਿ ਕੇ ਤਾਅਨੇ ਮਾਰਦੇ ਸੀ, ਲੋਕ ਉਸ 'ਤੇ ਪੱਥਰ ਮਾਰਦੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਕਹਿਣਾ ਸੀ ਕਿ ਜਿਵੇਂ ਡਾਕਟਰ ਅਤੇ ਵਿਗਿਆਨ ਠੀਕ ਨਹੀਂ ਕਰ ਸਕਦਾ ਹੈ, ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਦਾ ਕੰਮ ਇਹ ਕਿਵੇਂ ਕਰ ਸਕਦੀ ਹੈ।

ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਿੰਮਤ ਨਹੀ ਹਾਰੀ। ਉਹ ਲਗਾਤਾਰ ਆਪਣੇ ਸੰਕਲਪ ਵਿੱਚ ਜੁੱਟੀ ਰਹੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਭਵਿੱਖ ਲਈ ਉਹ ਜੀਵਨ ਭਰ ਅਣ-ਵਿਆਹੀ ਰਹਿਣ ਦਾ ਫੈ਼ਸਲਾ ਕੀਤਾ ਹੈ। ਤਾਂਕਿ ਇਨ੍ਹਾਂ ਬੱਚਿਆਂ ਨੂੰ ਆਪਣਾ ਸਮਝ ਕੇ ਉਨ੍ਹਾਂ ਲਈ ਸਮਰਪਿਤ ਰਹਿ ਸਕਾਂ। ਉਨ੍ਹਾਂ ਦੀ ਮੌਤ ਹੋਣ ਬਾਅਦ ਵੀ ਉਨ੍ਹਾਂ ਦੇ ਸ਼ਰੀਰ ਨੂੰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਇਲਾਵਾ ਉਨ੍ਹਾਂ ਨੂੰ ਰੁਪਯਾਨ ਅਵਾਰਡ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੁਆਰਾ ਸਨਮਾਨਤ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.