ETV Bharat / bharat

ਬਾਜਵਾ ਨੇ ਕੋਰੋਨਾ ਵਿਰੁੱਧ ਲੜਾਈ ਲਈ ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਰੱਦ ਕਰਨ ਦੀ ਕੀਤੀ ਮੰਗ

ਪਰਤਾਪ ਸਿੰਘ ਬਾਜਵਾ ਨੇ ਨੂੰ ਕੋਰੋਨਾ ਵਿਰੁੱਧ ਲੜਾਈ ਲਈ 20,000 ਕਰੋੜ ਰੁਪਏ ਦੇ ਕੇਂਦਰੀ ਵਿਸਟਾ ਪੁਨਰ ਵਿਕਾਸ ਦੇ ਪ੍ਰਾਜੈਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਫ਼ੋਟੋ।
ਫ਼ੋਟੋ।
author img

By

Published : Apr 7, 2020, 8:35 AM IST

Updated : Apr 7, 2020, 9:29 AM IST

ਨਵੀਂ ਦਿੱਲੀ: ਕਾਂਗਰਸ ਦੇ ਰਾਜ ਸਭਾ ਮੈਂਬਰ ਪਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਲਈ ਫੰਡਾਂ ਦੀ ਬਚਤ ਲਈ 20,000 ਕਰੋੜ ਰੁਪਏ ਦੇ ਕੇਂਦਰੀ ਵਿਸਟਾ ਪੁਨਰ ਵਿਕਾਸ ਦੇ ਪ੍ਰਾਜੈਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਇਕ ਸਾਲ ਲਈ 30 ਫੀਸਦੀ ਕਟੌਤੀ ਕਰਨ ਅਤੇ ਐਮਪੀਲੈਡ ਫੰਡਾਂ ਨੂੰ ਦੋ ਸਾਲਾਂ ਲਈ ਮੁਅੱਤਲ ਕਰਨ ਦੇ ਕੇਂਦਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੰਸਦ ਮੈਂਬਰ ਨੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸਾਰੇ ਕੇਂਦਰੀ ਮੰਤਰੀਆਂ ਨੂੰ 50 ਫੀਸਦੀ ਕਟੌਤੀ ਕਰਨ ਦਾ ਸੁਝਾਅ ਦਿੱਤਾ।

ਉਨ੍ਹਾਂ ਟਵੀਟ ਕਰਦਿਆਂ ਕਿਹਾ, “ਮੈਂ ਤਾਜ਼ਾ ਆਰਡੀਨੈਂਸ ਦਾ ਸਵਾਗਤ ਕਰਦਾ ਹਾਂ ਜੋ 8 ਕਰੋੜ ਰੁਪਏ ਦੀ ਬਚਤ ਕਰਨ ਦੇ ਉਦੇਸ਼ ਨਾਲ ਐਮਪੀਲੈਡ ਫੰਡ ਨਿਰਮਲਾ ਸੀਤਾਰਮਨ ਜੀ ਮੁਅੱਤਲ ਕਰ ਦਿੱਤੇ ਹਨ ਕੀ ਕੇਂਦਰੀ ਵਿਸਟਾ ਪ੍ਰੋਜੈਕਟ ਨੂੰ ਰੱਦ ਕਰਨਾ, 20 ਕਰੋੜ ਰੁਪਏ ਦੀ ਬਚਤ ਕਰਨਾ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ? ਉਨ੍ਹਾਂ ਕਿਹਾ ਕਿ ਰਾਜਾਂ ਨੂੰ ਸੰਸਦ ਮੈਂਬਰਾਂ ਦੇ ਫੰਡਾਂ ਦੀ ਮੁਅੱਤਲੀ ਰਾਹੀਂ ਉਨ੍ਹਾਂ ਦੇ ਬਣਦੇ ਹੱਕ ਤੋਂ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ।

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਦੇਸ਼ ਵਿਚ ਨੋਵਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 111 ਹੋ ਗਈ ਅਤੇ ਸੰਕਰਮਣ ਦੀ ਗਿਣਤੀ 4,281 ਹੋ ਗਈ ਹੈ।

ਕੇਂਦਰੀ ਵਿਸਟਾ ਦੇ ਪੁਨਰ-ਵਿਕਾਸ ਪ੍ਰਾਜੈਕਟ ਵਿਚ ਮੌਜੂਦਾ ਇਕ ਤੋਂ ਅੱਗੇ ਇਕ ਤਿਕੋਣੀ ਸੰਸਦ ਦੀ ਇਮਾਰਤ, ਵੱਖ-ਵੱਖ ਮੰਤਰਾਲਿਆਂ ਲਈ ਇਕ ਸਾਂਝਾ ਕੇਂਦਰੀ ਸਕੱਤਰੇਤ ਅਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ 3 ਕਿਲੋਮੀਟਰ ਰਾਜਪਥ ਦੇ ਨਵੀਨੀਕਰਨ ਦੀ ਕਲਪਨਾ ਕੀਤੀ ਗਈ ਹੈ।

Last Updated : Apr 7, 2020, 9:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.