ਨਵੀਂ ਦਿੱਲੀ: ਸਟਾਰ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।ਉਨ੍ਹਾਂ ਦੇ ਪਾਰਟੀ ਵਿੱਚ ਅੱਜ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਨਵੀਂ ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫਤਰ ਵਿੱਚ ਨੇਹਵਾਲ ਨੇ ਪਾਰਟੀ ਦੀ ਮੈਂਬਰਸ਼ਿਪ ਲਈ।ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਆਖਿਆ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਮਹਿਨਤ ਤੋਂ ਬਹੁਤ ਪ੍ਰਭਾਵਿਤ ਹਾਂ।"ਮੈਂ ਬਹੁਤ ਮਹਿਨਤੀ ਹਾਂ ਤੇ ਮੈਨੂੰ ਮਹਿਨਤੀ ਲੋਕ ਬਹੁਤ ਪਸੰਦ ਹਨ। ਜੇਕਰ ਮੈਂ ਮੋਦੀ ਜੀ ਦੇ ਨਾਲ ਮਿਲਕੇ ਕੁਝ ਕਰ ਸਕਾਂ ਇਹ ਮੇਰੀ ਲਈ ਮਾਣ ਵਾਲੀ ਗੱਲ ਹੋਵੇਗੀ। ਨਰਿੰਦਰ ਸਿਰ ਖੇਡਾਂ ਲਈ ਵੀ ਬਹੁਤ ਕੁਝ ਕਰ ਰਹੇ ਹਨ ਜਿਵੇਂ ਕਿ ਖੇਡੋ ਇੰਡੀਆ ਵਰਗਾਂ ਪ੍ਰੋਗਰਾਮ ਹੈ ਜਿਸ ਰਾਹੀ ਖਿਡਾਰੀਆਂ ਨੂੰ ਦੇਸ਼ ਲਈ ਖੇਡਣ ਦਾ ਮੌਕਾ ਮਿਲਦਾ ਹੈ।ਮੈਨੂੰ ਨਰਿੰਦਰ ਸਿਰ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ।"
ਹਰਿਆਣਾ ਵਿੱਚ ਜਨਮੀ 29 ਵਰ੍ਹਿਆਂ ਦੀ ਸਾਇਨਾ ਨਹੇਵਾਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਉਸ ਸਮੇਂ ਪਾਰਟੀ ਲਈ ਵੱਡੀ ਪ੍ਰਾਪਤੀ ਹੈ ਜਦੋਂ ਦਿੱਲੀ ਵਿੱਚ ਚੋਣ ਪ੍ਰਚਾਰ ਪੂਰੇ ਜੋਬਨ 'ਤੇ ਹੈ।
ਤੁਹਾਨੂੰ ਦੱਸ ਦਈਏ ਕਿ ਸਾਇਨਾ ਨੇਹਵਾਲ ਨੇ ਬੈਡਮਿੰਟਨ ਦੇ ਖੇਤਰ ਵਿੱਚ 24 ਕੌਮਾਂਤਰੀ ਖਿਤਾਬ ਆਪਣੇ ਨਾਮ ਕੀਤੇ ਹਨ।ਲੰਡਨ ਓਲੰਪਿਕ ਵਿੱਚ ਉਸ ਨੇ ਤਾਂਬੇ ਦਾ ਤੰਗਮਾ ਆਪਣੇ ਨਾਮ ਕੀਤਾ ਸੀ।ਦੋ ਵਾਰ ਉਹ ਵਿਸ਼ਵ ਦੀ ਨੰਬਰ 2 ਰਹਿ ਚੁੱਕੀ ਹੈ। ਇਸੇ ਨਾਲ ਹੀ ਉਸ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਅਵਾਰਡ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ।