ਸੋਨੀਪਤ: ਕਿਸਾਨ ਅੰਦੋਲਨ ਵਿੱਚ ਹੁਣ ਕਲਾਕਾਰਾਂ ਵੱਲੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਸੋਨੀਪਤ-ਦਿੱਲੀ ਸਿੰਘੂ ਸਰਹੱਦ 'ਤੇ ਬੈਠੇ ਕਿਸਾਨਾਂ ਦੇ ਜੱਥੇ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦਾ ਸਮਰਥਨ ਮਿਲਿਆ ਹੈ।
ਸ਼ਨੀਵਾਰ ਸ਼ਾਮ ਗਾਇਕ ਬੱਬੂ ਮਾਨ ਸਿੰਘੂ ਸਰਹੱਦ ਪੁੱਜਿਆ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਖ਼ੁਸ਼ੀ ਵੇਖਣ ਨੂੰ ਮਿਲੀ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੂੰ ਸੋਨੀਪਤ ਦਿੱਲੀ ਸਿੰਘੂ ਸਰਹੱਣ 'ਤੇ ਬੈਠਿਆਂ ਲਗਭਗ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਜੇ ਤੱਕ ਡਟੇ ਹੋਏ ਹਨ।
ਕਿਸਾਨਾਂ ਦੇ ਅੰਦੋਲਨ ਦੇ ਚਲਦਿਆਂ ਸਿੰਘੂ ਸਰਹੱਦ 'ਤੇ ਸੋਨੀਪਤ ਵਾਲੇ ਪਾਸੇ ਲਗਭਗ 5-6 ਕਿਲੀਮੋਟਰ ਲੰਬਾ ਜਾਮ ਲੱਗਿਆ ਹੋਇਆ ਹੈ ਅਤੇ ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸੜਕ 'ਤੇ ਹੀ ਖੜੇ ਹੋਏ ਹਨ। ਐਤਵਾਰ ਸਵੇਰੇ 11 ਵਜੇ ਕਿਸਾਨ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਉਥੇ, ਕਿਸਾਨਾਂ ਨੂੰ ਕਾਂਗਰਸ ਦਾ ਵੀ ਸਮਰਥਨ ਮਿਲ ਰਿਹਾ ਹੈ, ਜਿਸ ਤਹਿਤ ਸੋਨੀਪਤ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਪਵਾਰ ਸਿੰਘੂ ਸਰਹੱਦ ਪੁੱਜੇ ਅਤੇ ਕਿਸਾਨਾਂ ਦੀ ਮਦਦ ਕੀਤੀ। ਕਾਂਗਰਸ ਵਿਧਾਇਕ ਪਵਾਰ ਲਗਾਤਾਰ ਕਿਸਾਨਾਂ ਨੂੰ ਫਲ ਸਪਲਾਈ ਕਰ ਰਹੇ ਸਨ ਅਤੇ ਕਿਸਾਨਾਂ ਨਾਲ ਸੰਪਰਕ ਕਰ ਰਹੇ ਸਨ। ਕਾਂਗਰਸ ਵਿਧਾਇਕ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਨਦਾਤਾ ਤੋਂ ਵੱਡਾ ਕੋਈ ਨਹੀਂ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਨਦਾਤਾ ਕਿਤੇ ਵੀ ਪ੍ਰਦਰਸ਼ਨ ਕਰ ਸਕਦਾ ਹੈ।