ਨਵੀਂ ਦਿੱਲੀ: ਕੇਂਦਰੀ ਆਯੂਸ਼ ਮੰਤਰੀ ਸ਼੍ਰੀਪਦ ਯੇਸ਼ੋ ਨਾਇਕ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਯੂਕੇ ਦੇ ਪ੍ਰਿੰਸ ਚਾਰਲਜ਼ ਆਯੁਰਵੈਦ ਤੇ ਹੋਮਿਓਪੈਥੀ ਰਾਹੀਂ ਕੋਰੋਨਾ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸ ਚਾਰਲਜ਼ ਨੇ ਬੈਂਗਲੁਰੂ ਦੇ ਇੱਕ ਰਿਜ਼ੌਰਟ ਤੋਂ ਆਪਣਾ ਇਲਾਜ ਕਰਵਾਇਆ ਹੈ।
ਮੰਤਰੀ ਨੇ ਕਿਹਾ ਕਿ ਬੈਂਗਲੁਰੂ 'ਚ ਇੱਕ ਆਯੁਰਵੈਦਿਕ ਡਾਕਟਰ ਹਨ ਜੋ 'ਸੌਖਯ' ਨਾਂਅ ਦਾ ਆਯੁਰਵੈਦ ਰਿਜ਼ੌਰਟ ਚਲਾਉਂਦੇ ਹਨ। ਉਨ੍ਹਾਂ ਨੇ ਫ਼ੋਨ ਕਰਕੇ ਦੱਸਿਆ ਕਿ ਪ੍ਰਿੰਸ ਚਾਰਲਜ਼ ਦਾ ਕੋਰੋਨਾ ਦਾ ਸੰਕ੍ਰਮਣ ਉਨ੍ਹਾਂ ਦੀ ਦਵਾਈ ਨਾਲ ਠੀਕ ਹੋਇਆ ਹੈ।
ਦੱਸਣਯੋਗ ਹੈ ਕਿ 71 ਸਾਲਾ ਪ੍ਰਿੰਸ ਚਾਰਲਜ਼ ਬੀਤੀ 25 ਮਾਰਚ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਉਦੋਂ ਤੋਂ ਹੀ ਉਹ ਇਕਾਂਤਵਾਸ ਵਿੱਚ ਸਨ। ਪ੍ਰਿੰਸ ਚਾਰਲਜ਼ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ।