ਜੰਮੂ: ਸਿਆਚਿਨ ਵਿੱਚ ਬਰਫ਼ੀਲ ਦੀ ਤੂਫ਼ਾਨ ਦੀ ਚਪੇਟ ਵਿੱਚ ਆ ਕੇ ਫ਼ੌਜ ਦੇ 2 ਜਵਾਨ ਸ਼ਹੀਦ ਹੋ ਗਏ। ਦੱਖਣੀ ਸਿਆਚਿਨ ਗਲੇਸ਼ੀਅਰ ਵਿੱਚ 18 ਹਜ਼ਾਰ ਫ਼ੁੱਟ ਦੀ ਉੱਚਾਈ 'ਤੇ ਸ਼ਨੀਵਾਰ ਨੂੰ ਫ਼ੌਜ ਦੀ ਪੈਟਰੋਲਿੰਗ ਪਾਰਟੀ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆ ਗਈ।
ਐਵਿਲਾਂਚ ਰੈਸਕਿਊ ਟੀਮ (ਆਰ.ਆਈ.ਟੀ) ਹਰਕਤ ਵਿੱਚ ਆਈ ਤੇ ਦੱਬੇ ਹੋਏ ਪਾਰਟੀ ਦੇ ਮੈਂਬਰਾਂ ਨੂੰ ਬਾਹਰ ਕੱਢਣ ਲੱਗੀ। ਇਸ ਦੌਰਾਨ ਫ਼ੌਜ ਦੇ ਹੈਲੀਕਾਪਟਰਜ਼ ਰਾਹੀਂ ਫ਼ੌਜ ਦੇ ਜਵਾਨਾਂ ਨੂੰ ਸੁਰੱਖਿਅਤ ਲਿਜਾਇਆ ਗਿਆ। ਇਸ ਦੇ ਬਾਵਜੂਦ 2 ਜਵਾਨ ਸ਼ਹੀਦ ਹੋ ਗਏ।