ETV Bharat / bharat

ਬਰਸੀ 'ਤੇ ਵਿਸ਼ੇਸ਼ : ਜਾਣੋ ਮੁਨਸ਼ੀ ਪ੍ਰੇਮਚੰਦ ਬਾਰੇ ਅਣਸੁਣੀਆਂ ਗੱਲਾਂ

author img

By

Published : Jul 31, 2020, 12:55 PM IST

ਮਸ਼ਹੂਰ ਨਾਵਲਕਾਰ ਅਤੇ ਕਹਾਣੀਕਾਰ ਮੁਨਸ਼ੀ ਪ੍ਰੇਮਚੰਦ ਦੀ ਅੱਜ ਬਰਸੀ ਹੈ। ਮੁਨਸ਼ੀ ਪ੍ਰੇਮਚੰਦ 20ਵੀਂ ਸਦੀ ਦੇ ਸ਼ੁਰੂ ਵਿਚ ਹਰਮਨਪਿਆਰੇ ਲੇਖਕ ਸਨ। ਉਨ੍ਹਾਂ ਨੂੰ ਸਾਹਿਤ ਦੀ ਦੁਨੀਆ ਵਿਚ ਨਾਵਲ ਦਾ ਸਮਰਾਟ ਕਿਹਾ ਜਾਂਦਾ ਹੈ।

ਮੁਨਸ਼ੀ ਪ੍ਰੇਮਚੰਦ
ਮੁਨਸ਼ੀ ਪ੍ਰੇਮਚੰਦ

ਹੈਦਰਾਬਾਦ: ਹਿੰਦੀ ਅਤੇ ਉਰਦੂ ਦੇ ਮਸ਼ਹੂਰ ਨਾਵਲਕਾਰ ਅਤੇ ਕਹਾਣੀਕਾਰ ਮੁਨਸ਼ੀ ਪ੍ਰੇਮਚੰਦ ਦੀ ਅੱਜ ਬਰਸੀ ਹੈ। ਉਨ੍ਹਾਂ ਦਾ ਜਨਮ 31 ਜੁਲਾਈ 1880 ਵਿਚ ਵਾਰਾਣਸੀ (ਉਤਰ ਪ੍ਰਦੇਸ਼) ਨੇੜਲੇ ਪਿੰਡ ਲਮਹੀ ਪਿੰਡ ਵਿਚ ਹੋਇਆ ਸੀ। ਮੁਨਸ਼ੀ ਪ੍ਰੇਮਚੰਦ 20ਵੀਂ ਸਦੀ ਦੇ ਸ਼ੁਰੂ ਵਿਚ ਹਰਮਨਪਿਆਰੇ ਲੇਖਕ ਸਨ।

ਉਨ੍ਹਾਂ ਨੂੰ ਸਾਹਿਤ ਦੀ ਦੁਨੀਆ ਵਿਚ ਨਾਵਲ ਦਾ ਸਮਰਾਟ ਕਿਹਾ ਜਾਂਦਾ ਹੈ। ਮੁਨਸ਼ੀ ਪ੍ਰੇਮਚੰਦ ਨੇ 8 ਅਕਤੂਬਰ 1936 'ਚ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਉਨ੍ਹਾਂ ਲਿਖਿਆ ਸੀ, 'ਕਵਿਤਾ ਸੱਚੀਆਂ ਭਾਵਨਾਵਾਂ ਦਾ ਚਿੱਤਰ ਹੈ ਅਤੇ ਸੱਚੀਆਂ ਭਾਵਨਾਵਾਂ ਭਾਵੇਂ ਉਹ ਦੁੱਖ ਦੀਆਂ ਹੋਣ ਜਾਂ ਸੁੱਖ ਦੀਆਂ, ਉਸ ਸਮੇਂ ਪੂਰਨ ਹੁੰਦੀਆਂ ਹਨ, ਜਦੋਂ ਅਸੀਂ ਦੁੱਖ ਜਾਂ ਸੁੱਖ ਦਾ ਅਹਿਸਾਸ ਕਰਦੇ ਹਾਂ।' ਮੁਨਸ਼ੀ ਪ੍ਰੇਮਚੰਦ ਬਾਰੇ ਕਈ ਅਣਸੁਣੇ ਤੱਥ ਹੇਠ ਲਿਖੇ ਹਨ:

ਉਨ੍ਹਾਂ ਦਾ ਬਚਪਨ ਦਾ ਨਾਂਅ ਧਨਵਤ ਰਾਏ ਸ੍ਰੀਵਾਸਤਵ ਸੀ ਅਤੇ ਉਪ-ਨਾਂਅ ਨਵਾਬ ਰਾਏ ਸੀ। ਉਨ੍ਹਾਂ ਆਪਣੇ ਉਪ-ਨਾਂਅ ਨਾਲ ਸਾਰੇ ਲੇਖ ਲਿਖੇ। ਅਖੀਰ ਉਨ੍ਹਾਂ ਦਾ ਨਾਂਅ ਬਦਲ ਕੇ ਮੁਨਸ਼ੀ ਪ੍ਰੇਮ ਚੰਦ ਕਰ ਦਿੱਤਾ ਗਿਆ।

ਉਨ੍ਹਾਂ ਦੇ ਨਾਂਅ ਦਾ ਪਹਿਲਾ ਸ਼ਬਦ ਮੁਨਸ਼ੀ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਦਿੱਤਾ ਗਿਆ, ਜਿਹੜਾ ਉਨ੍ਹਾਂ ਦੇ ਵਧੀਆ ਅਕਸ ਅਤੇ ਪ੍ਰਭਾਵੀ ਲੇਖ ਕਲਾ ਕਾਰਨ ਦਿੱਤਾ ਗਿਆ। ਇਕ ਹਿੰਦੀ ਲੇਖਕ ਦੇ ਰੂਪ ਵਿਚ ਉਨ੍ਹਾਂ ਨੇ ਲਗਭਗ ਦਰਜਨ ਭਰ ਨਾਵਲ, 250 ਲਘੂ ਕਥਾਵਾਂ ਅਤੇ ਕਈ ਲੇਖ ਲਿਖੇ। ਨਾਲ ਹੀ ਉਨ੍ਹਾਂ ਕਈ ਵਿਦੇਸ਼ੀ ਸਾਹਿਤਕ ਰਚਨਾਵਾਂ ਨੂੰ ਹਿੰਦੀ ਭਾਸ਼ਾ ਵਿਚ ਅਨੁਵਾਦ ਕੀਤਾ।

ਮੁਨਸ਼ੀ ਪ੍ਰੇਮ ਚੰਦ ਆਪਣੇ ਪਿਤਾ ਅਜਾਇਬ ਲਾਲ ਦੀ ਚੌਥੀ ਔਲਾਦ ਸਨ, ਜੋ ਡਾਕਖਾਨੇ ਵਿਚ ਕਲਰਕ ਸਨ ਅਤੇ ਮਾਤਾ ਅਨੰਦੀ ਦੇਵੀ ਇਕ ਘਰੇਲੂ ਔਰਤ ਸੀ। ਉਨ੍ਹਾਂ ਦੇ ਦਾਦਾ ਗੁਰੂ ਸਹਾਏ ਲਾਲ ਅਤੇ ਮਾਤਾ-ਪਿਤਾ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਨਾਂਅ ਧਨਪਤ ਰਾਏ ਰੱਖਿਆ ਗਿਆ।

ਉਨ੍ਹਾਂ ਆਪਣੀ ਮੁੱਢਲੀ ਸਿੱਖਿਆ 7 ਸਾਲ ਦੀ ਉਮਰ ਵਿਚ ਲਾਲਪੁਰ ਪਿੰਡ ਦੇ ਇਕ ਮਦਰੱਸੇ ਵਿਚ ਕੀਤੀ, ਜਿਥੋਂ ਫਾਰਸੀ ਤੇ ਉਰਦੂ ਸਿੱਖੀ। ਮੁਨਸ਼ੀ ਪ੍ਰੇਮਚੰਦ ਜਦੋਂ 8 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇਸ ਪਿਛੋਂ ਉਨ੍ਹਾਂ ਦੀ ਦਾਦੀ ਵੀ ਚਲ ਵਸੀ। ਉਹ ਘਰ ਵਿਚ ਇਕੱਲੇ ਮਹਿਸੂਸ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕੀਤਾ ਸੀ।

ਮੁਨਸ਼ੀ ਪ੍ਰੇਮ ਚੰਦ ਦਾ ਸ਼ੁਰੂਆਤੀ ਜੀਵਨ

ਮਾਤਾ ਦੇ ਦੇਹਾਂਤ ਉਪਰੰਤ ਮੁਨਸ਼ੀ ਪ੍ਰੇਮਚੰਦ ਦੀ ਕਿਤਾਬਾਂ ਪੜ੍ਹਨ ਵਿਚ ਰੁਚੀ ਪੈਦਾ ਹੋਈ। ਇਸ ਲਈ ਉਨ੍ਹਾਂ ਨੇ ਇਕ ਦੁਕਾਨ 'ਤੇ ਪੁਸਤਕ ਵੇਚਣ ਦਾ ਕੰਮ ਕੀਤਾ, ਤਾਂ ਕਿ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਸਕੇ।

ਉਨ੍ਹਾਂ ਇਕ ਮਿਸ਼ਨਰੀ ਸਕੂਲ ਵਿਚ ਵੀ ਦਾਖ਼ਲਾ ਲਿਆ, ਜਿਥੋਂ ਉਨ੍ਹਾਂ ਨੇ ਅੰਗਰੇਜ਼ੀ ਸਿੱਖੀ ਅਤੇ ਜਾਰਜ ਡਬਲਯੂ ਐਮ ਰੇਨਾਲਡਜ਼ ਦੀ 8ਵੀਂ ਕੜੀ 'ਦ ਮਿਸਟਰੀਜ਼ ਆਫ ਦ ਕੋਰਟ ਆਫ ਲੰਦਨ' ਪੜ੍ਹਿਆ।

ਜਦੋਂ ਉਨ੍ਹਾਂ ਆਪਣਾ ਪਹਿਲਾ ਸਾਹਿਤਕ ਲੇਖ ਲਿਖਿਆ ਤਾਂ ਉਹ ਗੋਰਖਪੁਰ ਵਿਚ ਸਨ। ਉਹ ਆਪਣੇ ਹਿੰਦੀ ਸਾਹਿਤ ਵਿਚ ਹਮੇਸ਼ਾ ਸਾਮਾਜਿਕ ਅਸਲੀਅਤ 'ਤੇ ਲਿਖਦੇ ਸਨ ਅਤੇ ਸਮਾਜ ਵਿਚ ਔਰਤ ਦੀ ਸਥਿਤੀ 'ਤੇ ਚਰਚਾ ਕਰਦੇ ਸਨ।

ਸਾਲ 1897 ਵਿਚ ਪਿਤਾ ਦੀ ਮੌਤ ਪਿਛੋਂ ਉਨ੍ਹਾਂ ਦੀ ਪੜ੍ਹਾਈ ਬੰਦ ਹੋ ਗਈ ਤਾਂ ਉਨ੍ਹਾਂ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਜਿਸ ਦੇ ਉਨ੍ਹਾਂ ਨੂੰ 5 ਰੁਪਏ ਮਹੀਨਾ ਮਿਲਦੇ ਸਨ। ਫਿਰ ਉਨ੍ਹਾਂ ਨੂੰ ਚੁਨਾਰ ਵਿਚ ਮਿਸ਼ਲਰੀ ਸਕੂਲ ਦੇ ਹੈਡਮਾਸਟਰ ਦੀ ਮਦਦ ਨਾਲ ਇਕ ਅਧਿਆਪਕ ਦੀ ਨੌਕਰੀ ਮਿਲੀ, ਜਿਸ ਲਈ ਉਨ੍ਹਾਂ ਨੂੰ 18 ਰੁਪਏ ਮਹੀਨਾ ਮਿਲਣ ਲੱਗੇ।

ਸਾਲ 1900 ਵਿਚ ਉਨ੍ਹਾਂ ਨੇ ਬਹਰਾਈਚ ਜ਼ਿਲ੍ਹੇ ਦੇ ਸਰਕਾਰੀ ਸਕੂਲ ਵਿਚ ਸਹਾਇਕ ਅਧਿਆਪਕ ਦੀ ਨੌਕਰੀ ਕੀਤੀ, ਜਿਥੋਂ 20 ਰੁਪਏ ਮਹੀਨਾ ਮਿਲਣ ਲੱਗੇ।

ਪੇਸ਼ੇਵਰ ਜੀਵਨ

ਸਿਖਲਾਈ ਦੇ ਉਦੇਸ਼ ਨਾਲ ਉਹ ਇਲਾਹਾਬਾਦ ਚਲੇ ਗਏ ਅਤੇ ਸਾਲ 1905 ਵਿਚ ਕਾਨਪੁਰ ਆ ਗਏ, ਜਿਥੇ ਉਨ੍ਹਾਂ ਦੀ ਮੁਲਾਕਾਤ ਜਮਾਨਾ ਪੱਤਰਿਕਾ ਦੇ ਸੰਪਾਦਕ ਦਯਾ ਨਾਰਾਇਣ ਨਿਗਮ ਨਾਲ ਹੋਈ, ਜਿਸ ਉਪਰੰਤ ਉਨ੍ਹਾਂ ਦੇ ਕਈ ਲੇਖ ਤੇ ਕਹਾਣੀਆਂ ਪੱਤਰਿਕਾ ਵਿਚ ਛਪੀਆਂ।

ਉਹ ਆਪਣੀ ਪਤਨੀ ਤੇ ਸੌਤੇਲੀ ਮਾਂ ਦੇ ਝਗੜੇ ਕਾਰਨ ਦੁੱਖੀ ਸਨ। ਉਨ੍ਹਾਂ ਦੀ ਪਤਨੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਜ਼ਿਆਦਾ ਝਿੜਕ ਦਿੱਤਾ ਸੀ। ਉਪਰੰਤ ਉਹ ਆਪਣੀ ਪਿਤਾ ਕੋਲ ਚਲੀ ਗਈ ਅਤੇ ਮੁੜ ਕੇ ਕਦੇ ਨਹੀਂ ਪਰਤੀ।

ਮੁਨਸ਼ੀ ਪ੍ਰੇਮਚੰਦ ਨੇ ਸਾਲ 1906 ਵਿਚ ਸ਼ਿਵਰਾਨੀ ਦੇਵ ਨਾਂਅ ਦੀ ਬਾਲ ਵਿਧਵਾ ਨਾਲ ਦੂਜਾ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰਾਂ ਸ੍ਰੀਪਤ ਰਾਏ ਅਤੇ ਅਮ੍ਰਿਤ ਰਾਏ ਹੋਏ। ਦੂਜੇ ਵਿਆਹ ਬਾਅਦ ਉਨ੍ਹਾਂ ਨੂੰ ਕਈ ਸਾਮਾਜਿਕ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ।

ਪ੍ਰੇਮਚੰਦ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਬਾਰੇ ਇਕ ਕਿਤਾਬ 'ਪ੍ਰੇਮਚੰਦ ਘਰ ਵਿਚ' ਲਿਖੀ। ਮੁਨਸ਼ੀ ਪ੍ਰੇਮਚੰਦ ਨੇ ਆਪਣੀ ਪਹਿਲੀ ਕਹਾਦੀ 1907 ਵਿਚ 'ਦੁਨੀਆ ਦਾ ਸਭ ਤੋਂ ਅਨਮੋਲ ਰਤਨ' ਨਾਂਅ ਨਾਲ ਪ੍ਰਕਾਸ਼ਤ ਕੀਤੀ। ਉਸੇ ਸਾਲ ਉਨ੍ਹਾਂ ਨੇ ਆਪਣਾ ਦੂਜਾ ਲਘੂ ਨਾਵਲ 'ਹਮਖੁਰਮਾ-ਓ-ਹਮਸਾਵਬ' ਨਾਂਅ ਨਾਲ ਪ੍ਰਕਾਸ਼ਤ ਕੀਤਾ।

ਉਨ੍ਹਾਂ ਨੂੰ 1916 ਵਿਚ ਗੋਰਖਪੁਰ ਦੇ ਨਾਰਮਲ ਹਾਈ ਸਕੂਲ ਵਿਚ ਸਹਾਇਕ ਮਾਸਟਰ ਵਜੋਂ ਪਦਉਨਤ ਕੀਤਾ ਗਿਆ। ਉਨ੍ਹਾਂ ਕਈ ਪੁਸਤਕਾਂ ਦਾ ਹਿੰਦੀ ਅਨੁਵਾਦ ਕੀਤਾ। 'ਸੇਵਾ ਸਦਨ' (ਮੂਲ ਭਾਸ਼ਾ ਉਰਦੂ 'ਬਾਜ਼ਾਰ ਏ ਹੁਸਨ') ਉਨ੍ਹਾਂ ਦਾ ਪਲੇਠਾ ਹਿੰਦੀ ਨਾਵਲ ਸੀ, ਜਿਹੜਾ 1919 ਵਿਚ ਪ੍ਰਕਾਸ਼ਤ ਹੋਇਆ ਸੀ।

ਸਾਲ 1919 ਵਿਚ ਇਲਾਹਾਬਾਦ ਤੋਂ ਬੀ.ਏ. ਦੀ ਡਿਗਰੀ ਕਰਨ ਉਪਰੰਤ ਉਨ੍ਹਾਂ ਨੂੰ ਸਾਲ 1921 ਵਿਚ ਸਕੂਲਾਂ ਦੇ ਉਪ-ਨਿਰੀਖਕ ਵਜੋਂ ਪਦਉਨਤ ਕੀਤਾ ਗਿਆ। 8 ਫਰਵਰੀ 1921 ਵਿਚ ਗੋਰਖਪੁਰ ਵਿਖੇ ਬੈਠਕ ਦੌਰਾਨ ਉਨ੍ਹਾਂ ਸਰਕਾਰੀ ਨੌਕਰੀ ਤੋਂ ਅਸਤੀਫੇ ਦਾ ਫੈਸਲਾ ਕੀਤਾ, ਜਿਸ ਵਿਚ ਮਹਾਤਮਾ ਗਾਂਧੀ ਨੇ ਲੋਕਾਂ ਨੂੰ ਅਸਹਿਯੋਗ ਅੰਦੋਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।

ਆਪਣੇ ਦੇਹਾਂਤ ਤੋਂ ਪਹਿਲਾਂ ਉਨ੍ਹਾਂ ਸਾਲ 1934 ਵਿਚ ਬੰਬੇ (ਹੁਣ ਮੁੰਬਈ) ਆ ਗਏ ਸਨ ਅਤੇ ਹਿੰਦੀ ਫਿਲਮਾਂ ਲਈ ਕੰਮ ਕੀਤਾ। ਉਨ੍ਹਾਂ ਨੂੰ ਅਜੰਤਾ ਸਿਨੇਟੋਜ ਪ੍ਰੋਡਕਸ਼ਨ ਹਾਊਸ ਵਿਚ ਕਹਾਣੀ ਲੇਖਕ ਦਾ ਕੰਮ ਮਿਲਿਆ, ਜਿਸ ਤਹਿਤ ਉਨ੍ਹਾਂ ਨੇ ਫਿਲਮ ਮਜ਼ਦੂਰ ਲਈ ਕਹਾਣੀ ਲਿਖੀ ਅਤੇ ਉਸ ਫਿਲਮ ਵਿਚ ਇਕ ਮਜ਼ਦੂਰ (ਮਜ਼ਦੂਰਾਂ ਦੇ ਆਗੂ) ਦੀ ਭੂਮਿਕਾ ਵੀ ਨਿਭਾਈ, ਪਰ ਉਨ੍ਹਾਂ ਨੂੰ ਵਪਾਰਕ ਫਿਲਮ ਉਦਯੋਗ ਦਾ ਮਾਹੌਲ ਪਸੰਦ ਨਹੀਂ ਆਇਆ। ਇਸ ਲਈ ਉਹ ਇਕ ਸਾਲ ਦਾ ਕਰਾਰ ਪੂਰਾ ਕਰਨ ਉਪਰੰਤ ਬਨਾਰਸ ਆ ਗਏ।

ਸਿਹਤ ਖ਼ਰਾਬ ਹੋਣ ਕਾਰਨ ਉਹ ਹੰਸ ਪੱਤਰਿਕਾ ਨੂੰ ਪ੍ਰਕਾਸ਼ਤ ਨਹੀ. ਕਰ ਸਕੇ। ਇਸ ਲਈ ਉਨ੍ਹਾਂ ਨੇ ਭਾਰਤੀ ਸਾਹਿਤ ਕੌਂਸਲ ਨੂੰ ਸੌਂਪਣ ਦਾ ਫੈਸਲਾ ਕੀਤਾ। ਸਾਲ 1936 ਵਿਚ ਪ੍ਰੇਮਚੰਦ ਨੂੰ ਲਖਨਊ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਪਹਿਲੇ ਪ੍ਰਧਾਨ ਵਜੋਂ ਮਨੋਨੀਤ ਕੀਤਾ ਗਿਆ।

8 ਅਕਤੂਬਰ 1936 ਵਿਚ ਬੀਮਾਰ ਰਹਿਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਆਖ਼ਰੀ ਹਿੰਦੀ ਨਾਵਲ 'ਗੋਦਾਨ' ਹੈ। ਉਹ ਲੇਖ ਕਲਾ ਜਾਂ ਖੋਜ ਦੇ ਉਦੇਸ਼ ਨਾਲ ਕਦੇ ਦੇਸ਼ ਤੋਂ ਬਾਹਰ ਨਹੀਂ ਗਏ, ਇਸ ਲਈ ਉਹ ਕਦੇ ਵੀ ਵਿਦੇਸ਼ੀ ਸਾਹਿਤਕਾਰਾਂ ਵਿਚਕਾਰ ਮਸ਼ਹੂਰ ਨਹੀਂ ਹੋਏ।

'ਕਫ਼ਨ' ਸਾਲ 1936 ਦਾ ਉਨ੍ਹਾਂ ਦਾ ਸਭ ਤੋਂ ਵਧੀਆ ਲੇਖ ਹੈ।

ਪ੍ਰੇਮ ਚੰਦ ਦੀਆਂ ਕਹਾਣੀਆਂ

ਦੁਨੀਆ ਦਾ ਸਭ ਤੋਂ ਅਨਮੋਲ ਰਤਨ, ਸਪਤ ਸਰੋਜ, ਨਵ-ਨਿਧੀ, ਪ੍ਰੇਮ ਪੂਰਣਿਮਾ, ਪੱਚੀਸੀ ਪ੍ਰੇਮ, ਪ੍ਰਤਿਮਾ ਪ੍ਰੇਮ, ਪ੍ਰੇਮ ਦਵਾਦਸ਼ੀ, ਸਮਰ ਯਾਤਰਾ, ਮਾਨ ਸਰੋਵਰ-ਭਾਗ ਇਕ ਤੇ ਦੋ ਕਫਨ।

ਮੁੱਖ ਕਹਾਣੀਆਂ

ਪੰਜ ਪਰਮੇਸ਼ਵਰ, ਗੁੱਲੀ-ਡੰਡਾ, ਦੋ ਬੈਲਾਂ ਦੀ ਕਥਾ, ਈਦਗਾਹ, ਵੱਡੇ ਭਾਈ ਸਾਹਬ, ਪੂਸ ਕੀ ਰਾਤ, ਕਫਨ, ਠਾਕੁਰ ਕਾ ਕੂੰਆਂ, ਸਦਗਤੀ, ਬੁੜੀ ਕਾਕੀ, ਤਾਵਾਨ, ਵਿਦਵੰਸ, ਦੁੱਧ ਦਾ ਦਾਮ, ਮੰਤਰ।

ਪ੍ਰੇਮ ਚੰਦ ਦੇ ਨਾਵਲ

ਅਸਰਾਰੇ ਮਿਆਬਿਦ ਉਰਫ ਦੇਵਸਥਾਨ ਰਹਿਸਯ, ਹਰਖੁਰਮਾ ਤੇ ਹਮਸਵਾਬ, ਸੇਵਾ ਸਦਨ (19218), ਬਾਜਾਰੇ ਹੁਸਨ (ਉਰਦੂ), ਪ੍ਰੇਮ ਆਸ਼ਰਮ (1921), ਗੋਸ਼ਾਏ ਆਫੀਅਤ (ਉਰਦੂ), ਰੰਗ ਭੂਮੀ (1925), ਕਾਇਆਕਲਪ (1926), ਨਿਰਮਲਾ (1927), ਗਬਨ (1931), ਕਰਮਭੂਮੀ (1932), ਗੋਦਾਨ (1936), ਮੰਗਲਸੂਤਰ (ਪ੍ਰੇਮ ਚੰਦ ਦਾ ਅਧੂਰਾ ਨਾਵਲ ਹੈ।)

ਪ੍ਰੇਮ ਚੰਦ ਦੇ ਨਾਟਕ

ਸੰਗ੍ਰਾਮ (1932), ਕਰਬਿਲਾ (1924), ਪ੍ਰੇਮ ਦੀ ਵੇਦੀ (1933)।

ETV Bharat Logo

Copyright © 2024 Ushodaya Enterprises Pvt. Ltd., All Rights Reserved.