ਚੰਡੀਗੜ੍ਹ: ਹਰਿਆਣਾ ਕਾਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਦੀ 53ਵੀਂ ਵਾਰ ਬਦਲੀ ਕਰ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ 1991 ਬੈਚ ਦੇ ਨੌਕਰਸ਼ਾਹ ਅਸ਼ੋਕ ਖੇਮਕਾ ਨੂੰ ਇਸ ਵਾਰ ਅਭਿਲੇਖ, ਪੁਰਾਤਨ ਅਤੇ ਅਜਾਇਬਘਰ ਵਿਭਾਗਾ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।
-
फिर तबादला। लौट कर फिर वहीं।
— Ashok Khemka (@AshokKhemka_IAS) November 27, 2019 " class="align-text-top noRightClick twitterSection" data="
कल संविधान दिवस मनाया गया। आज सर्वोच्च न्यायालय के आदेश एवं नियमों को एक बार और तोड़ा गया। कुछ प्रसन्न होंगे।
अंतिम ठिकाने जो लगा। ईमानदारी का ईनाम जलालत।
">फिर तबादला। लौट कर फिर वहीं।
— Ashok Khemka (@AshokKhemka_IAS) November 27, 2019
कल संविधान दिवस मनाया गया। आज सर्वोच्च न्यायालय के आदेश एवं नियमों को एक बार और तोड़ा गया। कुछ प्रसन्न होंगे।
अंतिम ठिकाने जो लगा। ईमानदारी का ईनाम जलालत।फिर तबादला। लौट कर फिर वहीं।
— Ashok Khemka (@AshokKhemka_IAS) November 27, 2019
कल संविधान दिवस मनाया गया। आज सर्वोच्च न्यायालय के आदेश एवं नियमों को एक बार और तोड़ा गया। कुछ प्रसन्न होंगे।
अंतिम ठिकाने जो लगा। ईमानदारी का ईनाम जलालत।
ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ ਖੇਮਕਾ ਦਾ ਟ੍ਰਾਂਸਫਰ ਕਰਦੇ ਹੋਏ ਉਨ੍ਹਾਂ ਵਿਗਿਆਨ ਅਤੇ ਪ੍ਰਯੋਗਿਕ ਵਿਭਾਗ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਸੀ।
ਕਰੀਬ 27 ਸਾਲ ਪਹਿਲਾਂ ਦੇ ਕਰੀਅਰ ਵਿੱਚ 53ਵੀਂ ਵਾਰ ਤਬਾਦਲੇ ਤੇ ਅਸ਼ੋਕ ਖੇਮਕਾ ਦਾ ਦਰਦ ਸਾਹਮਣੇ ਆ ਗਿਆ। ਉਨ੍ਹਾਂ ਟਵੀਟ ਕਰਕੇ ਕਿਹਾ, ਫਿਰ ਬਦਲੀ,ਮੁੜ ਕੇ ਫਿਰ ਉੱਥੇ ਹੀ,ਕੱਲ੍ਹ ਸੰਵਿਧਾਨ ਦਿਵਸ ਮਨਾਇਆ ਗਿਆ, ਅੱਜ ਸੁਪਰੀਮ ਕੋਰਟ ਦੇ ਆਦੇਸ਼ ਅਤੇ ਨਿਯਮਾਂ ਨੂੰ ਇੱਕ ਵਾਰ ਫਿਰ ਤੋੜਿਆ ਗਿਆ, ਕੁਝ ਖ਼ੁਸ਼ ਹੋਣਗੇ, ਆਖ਼ਰ ਟਿਕਾਣੇ ਜੋ ਲੱਗਿਆ, ਇਮਾਨਦਾਰੀ ਦਾ ਇਨਾਮ ਜ਼ਲਾਲਤ
ਗ਼ੌਰ ਕਰਨ ਵਾਲੀ ਗੱਲ ਹੈ ਕਿ ਅਸ਼ੋਕ ਖੇਮਕਾ 1991 ਬੈਚ ਦੇ ਹਰਿਆਣਾ ਕਾਡਰ ਦੇ ਆਈਏਐਸ ਅਧਿਕਾਰੀ ਹਨ ਅਤੇ ਉਹ ਗੁਰੂਗ੍ਰਾਮ ਵਿੱਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਜ਼ਮੀਨ ਨਾਲ ਜੁੜੇ ਹੋਏ ਮਾਮਲੇ ਦੀ ਜਾਂਚ ਕਰਨ ਸੁਰਖ਼ੀਆਂ ਵਿੱਚ ਰਹੇ ਹਨ।
ਕਿਹਾ ਜਾਂਦਾ ਹੈ ਕਿ ਅਸ਼ੋਖ ਖੇਮਕਾ ਜਿਸ ਵੀ ਵਿਭਾਗ ਵਿੱਚ ਜਾਂਦੇ ਨੇ ਉੱਥੇ ਹੀ ਘੋਟਾਲਿਆਂ ਨੂੰ ਸਾਹਮਣੇ ਰੱਖ ਦਿੰਦੇ ਹਨ ਜਿਸ ਦੇ ਚਲਦੇ ਅਕਸਰ ਹੀ ਉਨ੍ਹਾਂ ਨੂੰ ਬਦਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਵਿੱਚ ਵੀ ਕਈ ਘੋਟਾਲਿਆਂ ਦਾ ਪਰਦਾਫ਼ਾਸ਼ ਕਰ ਚੁੱਕੇ ਹਨ।
ਅਸ਼ੋਕ ਖ਼ੇਮਕਾ ਦਾ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਇਆ ਹੈ। ਇਸ ਤੋਂ ਬਾਅਦ ਆਈਆਈਟੀ ਖੜਗਪੁਰ ਤੋਂ 1988 ਵਿੱਚ ਬੀਟੈੱਕ ਕੀਤੀ ਅਤੇ ਬਾਅਦ ਵਿੱਚ ਕੰਪਿਊਟਰ ਸਾਇੰਸ ਵਿੱਚ ਪੀਐਚਡੀ ਕੀਤੀ ਇਸ ਤੋਂ ਇਲਾਵਾ ਉਨ੍ਹਾਂ ਨੇ ਐਮਬੀਏ ਵੀ ਕਰ ਰੱਖੀ ਹੈ।