ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕਹਿਣ ਲਈ ਕੁਝ ਨਹੀਂ ਹੈ, ਇਸ ਲਈ ਉਹ ਹੁਣ ਨਿੱਜੀ ਤੌਰ ‘ਤੇ ਨਿਸ਼ਾਨਾ ਲਗਾ ਰਹੇ ਹਨ। ਕਦੇ ਅੱਤਵਾਦੀ ਅਤੇ ਕਦੇ ਗੱਦਾਰ ਪਰ ਦਿੱਲੀ ਦੇ ਲੋਕ ਇਸ ਭੰਬਲਭੂਸੇ ਵਿੱਚ ਨਹੀਂ ਪੈਣਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਲੋਕਾਂ ਲਈ ਕੰਮ ਕੀਤਾ ਹੈ ਅਤੇ ਲੋਕ 8 ਫਰਵਰੀ ਨੂੰ ਫੈਸਲਾ ਲੈਣਗੇ ਕਿ ਕੌਣ ਝੂਠ ਬੋਲ ਰਿਹਾ ਹੈ।
ਉਨ੍ਹਾਂ ਕਿਹਾ, "ਮੈਂ ਇਸ ਨੂੰ ਦਿੱਲੀ ਦੇ ਲੋਕਾਂ 'ਤੇ ਛੱਡਦਾ ਹਾਂ, ਜੇ ਤੁਸੀਂ ਸੋਚਦੇ ਹੋ ਕਿ ਮੈਂ ਅੱਤਵਾਦੀ ਹਾਂ ਤਾਂ 8 ਫਰਵਰੀ ਨੂੰ 'ਕਮਲ' ਦਾ ਬਟਨ ਦਬਾਓ। ਅਤੇ ਜੇ ਤੁਸੀਂ ਸੋਚਦੇ ਹੋ ਕਿ ਮੈਂ ਦਿੱਲੀ, ਦੇਸ਼ ਅਤੇ ਲੋਕਾਂ ਲਈ ਕੰਮ ਕੀਤਾ ਹੈ ਤਾਂ 'ਝਾੜੂ' ਬਟਨ ਦਬਾਓ।"
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਆਪਣੇ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਦੇਸ਼ ਪ੍ਰਤੀ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇਹ ਹੀ ਦੇਸ਼ ਲਗਾਉਂਦੇ ਰਹੇ ਕਿ ਉਹ ਸ਼ਾਹੀਨ ਬਾਗ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ।
ਦਿੱਲੀ ਪੁਲਿਸ ਦੀ ਵਰਤੋਂ ਕਰ ਰਹੀ ਭਾਜਪਾ: ਸੀਐੱਮ
ਇਸ ਸਾਰੇ ਮਾਮਲੇ 'ਤੇ ਸੀਐੱਮ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਦਿੱਲੀ ਪੁਲਿਸ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਪਿਲ ਦੇ ‘ਆਪ’ ਨਾਲ ਸਬੰਧ ਹਨ ਤਾਂ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਚੋਣਾਂ ਤੋਂ ਪਹਿਲਾਂ ਇਹ ਉਸਦਾ ਰਾਜਸੀ ਸਟੰਟ ਹੈ। ਜੇ ਉਹ ਆਪ ਨਾਲ ਸਬੰਧ ਰੱਖਦਾ ਹੈ ਤਾਂ ਉਸ ਨੂੰ 2 ਸਾਲ ਦੀ ਸਜ਼ਾ ਬਣਦੀ ਹੈ ਪਰ ਉਸ ਨੂੰ 4 ਸਾਲ ਦੀ ਸਜ਼ਾ ਦਿੱਤੀ ਜਾਵੇ।
ਕੇਜਰੀਵਾਲ ਨੇ ਕਿਹਾ, "ਕੀ ਤੁਹਾਨੂੰ ਲਗਦਾ ਹੈ ਕਿ ਅਸੀਂ ਅਜਿਹੀ ਸ਼ੂਟਿੰਗ ਕਰਾਉਣ 'ਚ ਸਮਰੱਥ ਹਾਂ? ਉਸਦੇ ਪਰਿਵਾਰ (ਕਪਿਲ ਗੁੱਜਰ) ਨੇ ਕਿਹਾ ਹੈ ਕਿ ਉਸ ਦਾ 'ਆਪ' ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਚੋਣਾਂ ਤੋਂ 48 ਘੰਟੇ ਪਹਿਲਾਂ ਅਜਿਹੇ ਘਿਨੌਣੇ ਸਟੰਟ ਅਮਿਤ ਸ਼ਾਹ ਕਰ ਰਹੇ ਹਨ, ਉਹ ਚੋਣਾਂ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਵਰਤੋਂ ਕਰ ਰਹੇ ਹਨ।"