ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਲੜਨ ਲਈ ਜਨ ਅੰਦੋਲਨ ਸ਼ੁਰੂ ਕਰਨਾ ਪਵੇਗਾ ਜਿਸ ਤਹਿਤ ਪ੍ਰਦੂਸ਼ਣ ਨਾਲ ਲੜਨ ਲਈ ਅਸੀਂ ਓਡ-ਈਵਨ ਨੂੰ ਲਾਗੂ ਕੀਤਾ ਸੀ ਉਸੇ ਤਰ੍ਹਾਂ ਹੁਣ ਸਾਨੂੰ ਕੋਰੋਨਾ ਨਾਲ ਲੜਨਾ ਹੈ।
ਇਹ ਸਮੇਂ ਆਪਸ ਵਿੱਚ ਲੜਨ ਦਾ ਜਾਂ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ। ਅਸੀਂ ਆਪਸ ਵਿੱਚ ਲੜੇ ਤਾਂ ਕੋਰੋਨਾ ਜਿੱਤ ਜਾਵੇਗਾ। ਆਪਸ ਵਿੱਚ ਮਿਲ ਕੇ ਕੋਰੋਨਾ ਨੂੰ ਹਰਾਉਣਾ ਹੈ। ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਹੋ ਗਿਆ ਸੀ ਜਿਸ ਕਾਰਨ ਉਹ 2 ਦਿਨਾਂ ਤੱਕ ਆਪਣੇ ਘਰ ਰਹੇ। ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹ ਆਈਸੋਲੇਟ ਵਿੱਚ ਸਨ ਤਾਂ ਮਨ ਵਿੱਚ ਇਹ ਚਲਦਾ ਰਿਹਾ ਸੀ ਕਿ ਦਿੱਲੀ ਦੀ ਜੋ ਹਾਲਤ ਹੈ, ਉਨ੍ਹਾਂ ਉੱਤੇ ਕਿਵੇਂ ਕਾਬੂ ਪਾਇਆ ਜਾਵੇ।
ਅਜੇ ਕੁੱਲ 31000 ਮਾਮਲੇ ਸਾਹਮਣੇ ਆਏ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਅਜੇ ਕੁੱਲ 31000 ਮਾਮਲੇ ਸਾਹਮਣੇ ਆਏ ਹਨ। 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਦੀ ਉਪਰਾਜਪਾਲ ਦੀ ਪ੍ਰਧਾਨਗੀ ਵਿੱਚ ਰਾਜ ਆਪਦਾ ਪ੍ਰਬੰਧਨ ਦੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਵੱਲੋਂ ਜੋ ਆਂਕੜੇ ਦਿੱਤੇ ਗਏ ਉਹ ਹੈਰਾਨ ਕਰਨ ਵਾਲੇ ਸਨ।
ਜੁਲਾਈ ਵਿਚ 80 ਹਜ਼ਾਰ ਬੈੱਡ ਦੀ ਹੋਵੇਗੀ ਜ਼ਰੂਰਤ
ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਅੰਕੜੇ ਪੇਸ਼ ਕੀਤੇ ਗਏ ਉਸ ਤੋਂ ਲੱਗਦਾ ਹੈ ਕਿ ਦਿੱਲੀ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। 15 ਜੂਨ ਨੂੰ 44000 ਮਾਮਲੇ ਹੋਣ ਦੀ ਸੰਭਾਵਨਾ ਹੈ। 30 ਜੂਨ ਤੱਕ ਇੱਕ ਲੱਖ, 15 ਜੁਲਾਈ ਤੱਕ ਸਵਾ ਦੋ ਲੱਖ ਕੇਸ ਹੋ ਜਾਣਗੇ ਅਚੇ 31 ਜੁਲਾਈ ਤੱਕ ਸਾਰੇ 5.32 ਲੱਖ ਹੋ ਜਾਣਗੇ। ਇਸ ਨੂੰ ਵੇਖਦਿਆਂ ਸਾਨੂੰ ਦਿੱਲੀ ਵਾਲਿਆਂ ਲਈ 80000 ਬੈੱਡ ਦੀ ਜ਼ਰੂਰਤ ਪਵੇਗੀ, ਇਹ ਇਕ ਵੱਡੀ ਚੁਣੌਤੀ ਹੈ।
ਉਪ ਰਾਜਪਾਲ ਦੇ ਹੁਕਮ ਨੂੰ ਪ੍ਰਵਾਨਗੀ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਐਤਵਾਰ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ ਸਿਰਫ ਦਿੱਲੀ ਵਾਸੀਆਂ ਨੂੰ ਹੀ ਦਿੱਲੀ ਦੇ ਹਸਪਤਾਲਾਂ ਵਿੱਚ ਇਲਾਜ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਅਗਲੇ ਹੀ ਦਿਨ ਉਪ ਰਾਜਪਾਲ ਨੇ ਇਸ ਹੁਕਮ ਨੂੰ ਪਲਟ ਦਿੱਤਾ। ਐਲਜੀ ਸਾਹਿਬ ਚੁਣੀ ਹੋਈ ਸਰਕਾਰ ਦੇ ਫੈਸਲੇ ਨੂੰ ਉਲਟਾ ਨਹੀਂ ਸਕਦੇ, ਕੁਝ ਲੋਕ ਅਜਿਹਾ ਕਹਿ ਰਹੇ ਸਨ।
ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਜੋ ਫੈਸਲਾ ਕੀਤਾ ਹੈ, ਉਪ ਰਾਜਪਾਲ ਨੇ ਜੋ ਫੈਸਲਾ ਕੀਤਾ ਹੈ ਉਹ ਸਹੀ ਹੈ। ਲਾਗੂ ਹੋਣ ਵਾਲੇ ਆਦੇਸ਼ਾਂ ਨੂੰ ਮੰਨਿਆ ਜਾਵੇ। ਇਸ 'ਤੇ ਕੋਈ ਲੜਾਈ ਜਾਂ ਬਹਿਸ ਨਹੀਂ ਹੋ ਸਕਦੀ। ਉਨ੍ਹਾਂ ਨੇ ਪਾਰਟੀ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਅਸੀਂ ਉਪ ਰਾਜਪਾਲ ਦੇ ਫੈਸਲੇ ਨੂੰ ਲਾਗੂ ਕਰਾਂਗੇ।
ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ
ਅੰਤ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਮਾਂ ਲੜਾਈ ਦਾ ਜਾਂ ਰਾਜਨੀਤੀ ਕਰਨ ਦਾ ਨਹੀਂ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰੋਨਾ ਨਾਲ ਲੜਨਾ ਹੈ। ਦੇਸ਼ ਨੂੰ ਇਕਜੁੱਟ ਹੋਣਾ ਪਏਗਾ, ਅਸੀਂ ਕੋਰੋਨਾ ਨੂੰ ਹਰਾਉਣ ਦੇ ਯੋਗ ਨਹੀਂ ਹੋਵਾਂਗੇ ਜਦੋਂ ਤੱਕ ਅਸੀਂ ਸਾਰੇ ਇਕੱਠੇ ਨਹੀਂ ਲੜਦੇ।
ਇਹ ਇਕ ਵੱਡੀ ਆਫਤ ਹੈ, ਸਾਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਸੰਸਥਾਵਾਂ ਨੂੰ ਮਿਲ ਕੇ ਲੜਨਾ ਪਵੇਗਾ। ਜੇ ਅਸੀਂ ਆਪਸ ਵਿਚ ਲੜਦੇ ਹਾਂ ਤਾਂ ਕੋਰੋਨਾ ਜਿੱਤ ਜਾਵੇਗਾ, ਇੱਕਜੁੱਟ ਹੋ ਕੇ ਲੜਨ ਨਾਲ ਕੋਰੋਨਾ ਹਾਰ ਜਾਵੇਗਾ।