ਤਾਹੀਓਂ ਅਮਰ ਤਿਰੰਗਾ ਆਸਮਾਨ ਵਿੱਚ ਲਹਿਰਾਏਗਾ
ਸਹੁੰ ਚੁੱਕਣ ਤੋਂ ਬਾਅਦ ਦਿੱਲੀ ਨੇ ਨਵੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਅਤੇ ਤਿਰੰਗੇ ਦੀ ਤਰੱਕੀ ਨੂੰ ਇੱਕ ਕਵਿਤਾ ਰਾਹੀਂ ਬਿਆਨ ਕੀਤਾ।
ਜਦ ਭਾਰਤ ਮਾਂ ਦਾ ਹਰ ਬੱਚਾ
ਵਧੀਆ ਸਿੱਖਿਆ ਲਵੇਗਾ
ਤਾਹੀਓਂ ਅਮਰ ਤਿਰੰਗਾ ਆਸਮਾਨ ਵਿੱਚ ਲਹਿਰਾਏਗਾ
ਜਦ ਭਾਰਤ ਦੇ ਹਰ ਨਾਗਰਿਕ ਨੂੰ
ਵਧੀਆ ਇਲਾਜ ਮਿਲੇਗਾ
ਤਾਹੀਓਂ ਅਮਰ ਤਿਰੰਗਾ ਆਸਮਾਨ 'ਚ ਲਹਿਰਾਏਗਾ
ਜਦੋਂ ਸੁਰੱਖਿਆ ਅਤੇ ਸਨਮਾਨ
ਹਰ ਔਰਤ ਵਿੱਚ ਆਤਮ-ਵਿਸ਼ਵਾਸ ਜਗਾਏਗਾ
ਜਦ ਹਰ ਨੌਜਵਾਨ ਦੇ ਮੱਥੇ ਤੋਂ
ਬੇਰੁਜ਼ਗਾਰੀ ਦਾ ਤਮਗ਼ਾ ਹੱਟ ਜਾਵੇਗਾ
ਉਦੋਂ ਤਿਰੰਗਾ ਸ਼ਾਨ ਨਾਲ ਆਸਮਾਨ ਵਿੱਚ ਲਹਿਰਾਏਗਾ
ਸਭ ਦਾ ਕੰਮ ਕਰਾਂਗਾ
ਸੁਹੰ ਚੁੱਕਣ ਤੋਂ ਬਾਅਦ ਦਿੱਲੀ ਦੇ ਨਵੇਂ ਬਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਚਾਹੇ ਕਿਸੇ ਨੂੰ ਵੀ ਵੋਟ ਪਾਈ ਹੋਵੇ, ਉਹ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ ਜਾਂ ਕਿਸੇ ਵੀ ਜਾਤੀ ਦਾ ਹੋਵੇ, ਚਾਹੇ ਗ਼ਰੀਬ ਹੋਵੇ, ਚਾਹੇ ਅਮੀਰ ਹੋਵੇ, ਉਹ ਹਰ ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ ਦਾ ਕੰਮ ਕਰਨਗੇ।
ਨਵੀਂ ਰਾਜਨੀਤੀ ਦਾ ਜਨਮ
ਅਰਵਿੰਦ ਕੇਜਰੀਵਾਲ ਨੇ ਜਿੱਤ ਦਾ ਸਿਹਰਾ ਦਿੱਲੀ ਦੇ ਲੋਕਾਂ ਦੇ ਨਾਂਅ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇੱਕ ਨਵੇਂ ਪ੍ਰਕਾਰ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਇਹ ਨਵੀਂ ਰਾਜਨੀਤੀ ਹੀ 21ਵੀਂ ਸਦੀ ਦੇ ਭਾਰਤ ਦਾ ਨਿਰਮਾਣ ਕਰੇਗੀ।
ਦੁਨੀਆਂ ਦੇ ਕਈ ਮੁਲਕਾਂ ਵਿੱਚ ਭਾਰਤ ਦਾ ਡੰਕਾ
ਸੁਹੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕਿਹਾ ਕਿ ਭਾਰਤ ਜਲਦ ਹੀ ਵਿਸ਼ਵ ਸ਼ਕਤੀ ਬਣਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੇ ਨਾਂਅ ਦਾ ਡੰਕਾ ਟੋਕਿਓ, ਅਮਰੀਕਾ, ਆਸਟ੍ਰੇਲੀਆ, ਅਫ਼ਰੀਕਾ ਅਤੇ ਇੰਗਲੈਂਡ ਵਿੱਚ ਵੱਜੇਗਾ। ਇਸ ਦਾ ਕਾਰਨ ਵੀ ਦੇਸ਼ ਦੇ ਲੋਕ ਹੀ ਹੋਣਗੇ। ਜਿਸ ਦੀ ਸ਼ੁਰੂਆਤ ਅੱਜ ਦਿੱਲੀ ਦੇ ਲੋਕਾਂ ਵੱਲੋਂ ਕੀਤੀ ਗਈ ਹੈ।
ਹਮ ਹੋਂਗੇ ਕਾਮਯਾਬ ਏਕ ਦਿਨ
ਨਵੇਂ ਬਣੇ ਮੁੱਖ ਮੰਤਰੀ ਨੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਦੀ ਹੌਂਸਲਾ ਅਫ਼ਜ਼ਾਈ ਅਤੇ ਭਵਿੱਖ ਦੇ ਪਲਾਨਾਂ ਬਾਰੇ ਇਸ ਗੀਤ ਮਸ਼ਹੂਰ ਗੀਤ ਨਾਲ ਰਾਹੀਂ ਕੀਤਾ।
ਹਮ ਹੋਂਗੇ ਕਾਮਯਾਬ ਏਕ ਦਿਨ
ਮਨ ਮੇਂ ਪੂਰਾ ਹੈ ਵਿਸ਼ਵਾਸ