ਨਵੀਂ ਦਿੱਲੀ: ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਦਿੱਲੀ ਦੇ ਏਮਜ਼ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ ਆਖਰੀ ਸਾਹ ਲਏ। ਉਹ 66 ਸਾਲਾਂ ਦੇ ਸਨ।
ਬਿਮਾਰੀ ਕਾਰਨ ਨਹੀਂ ਲੜੀਆਂ ਸਨ 2019 ਦੀਆਂ ਲੋਕ ਸਭਾ ਚੋਣਾਂ
ਅਰੁਣ ਜੇਟਲੀ ਨੇ 2014 ਦੀ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਦੇਖਣਾ ਪਿਆ ਹੋਵੇ, ਪਰ ਫਿਰ ਵੀ ਜੇਟਲੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ ਹੈ। ਅੱਜ ਭਾਜਪਾ ਨੇ ਜੇਟਲੀ ਜਿਹੇ ਇੱਕ ਪ੍ਰਮੁੱਖ ਨੇਤਾ ਨੂੰ ਗਵਾਇਆ ਹੈ। ਇਹ ਭਾਜਪਾ ਦੇ ਲਈ ਬਹੁਤ ਦੁਖਦਾਈ ਵੇਲਾ ਹੈ। ਭਾਜਪਾ ਦੀ ਪ੍ਰਮੁੱਖ ਆਗੂ ਸੁਸ਼ਮਾ ਸਵਰਾਜ ਦਾ ਵੀ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ। ਜੇਟਲੀ ਨੇ ਹਾਰਨ ਦੇ ਬਾਵਜੂਦ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਸੀ।
ਜੇਟਲੀ ਕਰ ਕੇ ਭਾਜਪਾ ਜਿੱਤੀ ਸੀ 2014 ਤੇ 2019 ਦੀ ਚੋਣਾਂ
ਕਹਿਣ ਵਾਲੇ ਤਾਂ ਇਹ ਤੱਕ ਕਹਿੰਦੇ ਹਨ ਕਿ ਭਾਜਪਾ ਦਾ 2014 ਤੇ 2019 ਵਿੱਚ ਸੱਤਾ 'ਚ ਆਉਣ ਦਾ ਕਾਰਨ ਵੀ ਅਰੁਣ ਜੇਟਲੀ ਸਨ। ਜੇਟਲੀ ਦਿਮਾਗ ਤੋਂ ਕਾਫੀ ਤੇਜ਼ ਤੇ ਬਹੁਤ ਸੁਲਝੇ ਹੋਏ ਸਿਆਸਤਦਾਨ ਸਨ। ਭਾਜਪਾ ਨੂੰ ਜੇਟਲੀ ਦੀ ਕਮੀ ਸ਼ਾਇਦ ਅਗਲੀਆਂ ਚੋਣਾਂ ਵਿੱਚ ਜ਼ਰੂਰ ਮਹਿਸੂਸ ਹੋਵੇਗੀ।