ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਘਬਰਾਏ ਗੋਏ ਪਾਕਿਸਤਾਨ ਨੂੰ ਭਾਰਤ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਸਾਰੇ ਫ਼ੈਸਲੇ ਇੱਕ ਪਾਸੜ ਹਨ, ਭਾਰਤ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ, ਪਾਕਿਸਤਾਨ ਬਿਨਾਂ ਕਿਸੇ ਵਜ੍ਹਾਂ ਤੋ ਖ਼ਤਰਾ ਪ੍ਰਗਟਾਅ ਰਿਹਾ ਹੈ।
-
Raveesh Kumar, MEA on Samjhauta&Thar Express trains: Actions taken by Pak unilateral.This has been done without consulting us.We've urged them to reconsider their decision.Our sense is that whatever is being done by Pak is to present an alarming picture of bilateral relationship. pic.twitter.com/sorPrQqz1u
— ANI (@ANI) August 9, 2019 " class="align-text-top noRightClick twitterSection" data="
">Raveesh Kumar, MEA on Samjhauta&Thar Express trains: Actions taken by Pak unilateral.This has been done without consulting us.We've urged them to reconsider their decision.Our sense is that whatever is being done by Pak is to present an alarming picture of bilateral relationship. pic.twitter.com/sorPrQqz1u
— ANI (@ANI) August 9, 2019Raveesh Kumar, MEA on Samjhauta&Thar Express trains: Actions taken by Pak unilateral.This has been done without consulting us.We've urged them to reconsider their decision.Our sense is that whatever is being done by Pak is to present an alarming picture of bilateral relationship. pic.twitter.com/sorPrQqz1u
— ANI (@ANI) August 9, 2019
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਨੂੰ ਲਗਦਾ ਹੈ ਕਿ ਕਸ਼ਮੀਰ ਵਿੱਚ ਵਿਕਾਸ ਵੱਲ ਚੁੱਕੇ ਗਏ ਕਦਮਾਂ ਉਨ੍ਹਾਂ ਦੀ ਅੱਤਵਾਦੀ ਦੀ ਦੁਕਾਨ ਬੰਦ ਕਰ ਦੇਣਗੇ। ਇਸ ਦੇ ਨਾਲ਼ ਹੀ ਕਿਹਾ ਕਿ ਪਾਕਿਸਤਾਨ ਦੇ ਯੂਐਨਐਸਸੀ ਜਾਣ ਤੇ ਉਨ੍ਹਾਂ ਦੀ ਰਣਨੀਤੀ ਦੀ ਪ੍ਰਗਟਾਵਾ ਉਹ ਇੱਥੇ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪਾਕਿਸਤਾਨ ਨੂੰ ਇਹ ਸੱਚਾਈ ਸਵਿਕਾਰ ਕਰ ਲੈਣੀ ਚਾਹੀਦੀ ਹੈ ਕਿ ਉਹ ਦੂਜੇ ਦੇਸ਼ਾਂ ਨਦੇ ਅੰਤਰਿਕ ਮਾਮਲਿਆਂ ਵਿੱਚ ਦਖ਼ਲ ਕਰਨਾ ਬੰਦ ਕਰ ਦੇਵੇ।
ਰਵੀਸ਼ ਨੇ ਕਿਹਾ ਕਿ ਪਾਕਿਸਤਾਨ ਇਸ ਮੁੱਦੇ ਨੂੰ ਜਿਸ ਤਰ੍ਹਾਂ ਕੌਮਾਂਤਰੀ ਕਰਨ ਦੀ ਕੋਸ਼ਿਸ਼ ਕਰੇਗਾ ਉਹ ਉਸੇ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕਣਗੇ। ਸਮਝੌਤਾ ਐਕਸਪ੍ਰੈਸ ਰੋਕਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬੜੀ ਹੀ ਮਾੜੀ ਗੱਲ ਹੈ।
ਲੰਘੇ ਮੰਗਲਵਾਰ ਧਾਰਾ 370 ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਬਿੱਲ ਪਾਸ ਹੋਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਹੀ ਭਾਰਤ ਵਿਰੋਧੀ ਬਿਆਨ ਦੇ ਰਿਹਾ ਹੈ। ਪਾਕਿਸਤਾਨ ਲਗਾਤਾਰ ਕਹਿ ਹੈ ਰਿਹਾ ਹੈ ਕਿ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ਤੇ ਲੈ ਕੇ ਜਾਣਗੇ। ਇਸ ਬਾਬਤ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਘਬਰਾਹਟ ਹੈ। ਉਹ ਇਸ ਮੁੱਦੇ ਲਈ ਤਿਆਰ ਹਨ।