ਨਵੀਂ ਦਿੱਲੀ : ਕਾਂਗਰਸ ਵੱਲੋਂ ਯੂਪੀਏ ਦੇ ਸਮੇਂ ਪਾਕਿਸਤਾਨ ਵਿਰੁੱਧ ਕੀਤੀ ਗਈ 6 ਸਰਜੀਕਲ ਸਟਰਾਈਕਾਂ ਦੇ ਦਾਅਵਿਆਂ ਨੂੰ ਫ਼ੌਜ ਵਲੋਂ ਝੂਠਾ ਦੱਸਿਆ ਗਿਆ ਹੈ। ਫ਼ੌਜ ਮੁਤਾਬਕ ਸਤੰਬਰ 2016 ਤੋਂ ਪਹਿਲਾਂ ਕਦੇ ਸਰਜੀਕਲ ਸਟਰਾਈਕ ਨਹੀਂ ਹੋਈ ਹੈ।
ਜੰਮੂ ਦੇ ਇੱਕ ਆਰਟੀਆਈ ਮੁਲਾਜ਼ਮ ਦੀ ਅਰਜੀ ਉੱਤੇ ਫ਼ੌਜ ਦੇ ਡੀਜੀਐਮਓ ਨੇ ਜਾਣਕਾਰੀ ਦਿੱਤੀ ਹੈ। ਆਰਟੀਆਈ ਮੁਲਾਜ਼ਮ ਰੋਹਿਤ ਚੌਧਰੀ ਨੇ ਇਹ ਜਾਣਕਾਰੀ ਮੰਗੀ ਸੀ ਕਿ ਸਾਲ 2004 ਤੋਂ 2014 ਵਿੱਚ ਅਤੇ ਸਤੰਬਰ 2014 ਤੋਂ ਬਾਅਦ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਵਿਰੁੱਧ ਕਿੰਨੀ ਵਾਰ ਸਰਜੀਕਲ ਸਟਰਾਈਕਾਂ ਕੀਤੀਆਂ ਜਾ ਚੁੱਕਿਆਂ ਹਨ ਅਤੇ ਇਨ੍ਹਾਂ ਵਿੱਚ ਭਾਰਤੀ ਫ਼ੌਜ ਕਿਨੀ ਕੁ ਸਫ਼ਲ ਰਹੀ ਹੈ।
ਇਸ ਦੇ ਜਵਾਬ ਵਿੱਚ ਫ਼ੌਜ ਦੇ ਮੁੱਖ ਸੰਮਪਰਕ ਅਧਿਕਾਰੀ ਲੈਫਟਿਨੈਂਟ ਕਰਨਲ ਡੀਐਸ ਜਸਰੋਤਿਆ ਨੇ ਦੱਸਿਆ ਕਿ ਫ਼ੌਜ ਨੇ ਸਤੰਬਰ 2016 ਤੋਂ ਪਹਿਲਾਂ ਸਿਰਫ਼ ਇੱਕ ਵਾਰ ਸਰਹੱਦੀ ਰੇਖਾ ਨੇੜੇ ਸਰਜੀਕਲ ਸਟਰਾਈਕ ਕੀਤੀ ਸੀ ਅਤੇ ਇਸ ਵਿੱਚ ਕੋਈ ਵੀ ਜਵਾਨ ਸ਼ਹੀਦ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉੜੀ ਹਮਲੇ ਤੋਂ ਬਾਅਦ 11 ਸਤੰਬਰ ਨੂੰ ਭਾਰਤੀ ਸੁਰੱਖਿਆ ਬਲ ਨੇ ਸਰਹੱਦੀ ਸੀਮਾ 'ਤੇ ਪਾਕਿਸਤਾਨ ਵਿੱਚ ਵੜ ਕੇ ਉਥੇ ਦੇ ਅੱਤਵਾਦੀਆਂ ਦੇ ਸਿਖਲਾਈ ਕੈਂਪਾ ਅਤੇ ਲਾਂਚਿੰਗ ਪੈਡਾਂ ਨੂੰ ਤਬਾਹ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਇੱਹ ਬਿਆਨ ਦਿੱਤਾ ਸੀ ਕਾਂਗਰਸ ਸਰਕਾਰ ਵੱਲੋਂ ਫ਼ੌਜ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਸੀ ਅਤੇ ਉਨ੍ਹਾਂ ਯੂਪੀਏ ਦੇ ਸਾਸ਼ਨਕਾਲ ਦੌਰਾਨ ਕਈ ਸਰਜੀਕਲ ਸਟਰਾਈਕਾਂ ਕੀਤੇ ਜਾਣ ਦਾ ਦਾਅਵਾ ਕੀਤੀ ਸੀ। ਜਿਸ ਨੂੰ ਫ਼ੌਜ ਵੱਲੋਂ ਝੂਠਾ ਦੱਸਿਆ ਗਿਆ ਹੈ। ਇਸ ਮਾਮਲੇ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਤੰਜ ਕਸਦਿਆਂ ਕਿਹਾ ਹੈ ਕਿ ਹੁਣ ਤੱਕ ਕਾਂਗਰਸ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਰਹੀ ਸੀ ਅਤੇ ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਸਮੇਂ ਵਿੱਚ 6 ਸਰਜੀਕਲ ਸਟਰਾਈਕਾਂ ਹੋਈਆਂ ਹਨ।