ਨਵੀਂ ਦਿੱਲੀ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੌਜ ਮੁਖੀ ਜਨਰਲ ਐੱਮ.ਐੱਮ ਨਰਵਾਣੇ ਨੇ ਕਿਹਾ ਕਿ ਜੇ ਪਾਰਲੀਮੈਂਟ ਤੋਂ ਹੁਕਮ ਆਉਂਦੇ ਹਨ ਤਾਂ ਫ਼ੌਜ ਪਾਕਿਸਤਾਨ ਵੱਲੋਂ ਕਾਬਜ਼ ਕੀਤੇ ਕਸ਼ਮੀਰ ਦਾ ਕਬਜ਼ਾ ਲੈਣ ਲਈ ਤਿਆਰ ਹੈ।
ਫ਼ੌਜ ਮੁਖੀ ਨੇ ਕਿਹਾ ਕਿ ਸੰਸਦੀ ਮਤੇ ਮੁਤਾਬਕ ਪੀਓਕੇ ਸਮੇਤ ਸਮੁੱਚਾ ਜੰਮੂ-ਕਸ਼ਮੀਰ ਸਾਡਾ ਹੈ ਅਤੇ ਜੇ ਸੰਸਦ ਚਾਹੁੰਦੀ ਹੈ ਅਤੇ ਸਰਕਾਰ ਵੱਲੋਂ ਹੁਕਮ ਹੁੰਦਾ ਹੈ ਤਾਂ ਭਾਰਤੀ ਫ਼ੌਜ ਨਿਸ਼ਚਿਤ ਤੌਰ ਉੱਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਅੱਗੇ ਵਧੇਗੀ।