ਨਵੀਂ ਦਿੱਲੀ: ਕੋਵਿਡ-19 ਦੇ ਮੱਦੇਨਜ਼ਰ ਹੱਥਾਂ ਦੀ ਸਫਾਈ ਨੂੰ ਵਧਾਵਾ ਦੇਣ ਲਈ ਵਿਸ਼ਵ ਸਿਹਤ ਸੰਗਠਨ ਨੇ ਸੋਸ਼ਲ ਮੀਡੀਆ ਉੱਤੇ #SafeHands ਚੁਣੌਤੀ ਸ਼ੁਰੂ ਕੀਤੀ ਹੈ।
WHO ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਡਾਇਰੈਕਟਰ ਜਨਰਲ ਡਾ. ਟੇਡਰੋਸ ਆਡਹੋਮ ਘੇਬੇਇਯਸ ਨੂੰ ਆਪਣੇ ਹੱਥਾਂ ਨੂੰ ਸਾਫ਼ ਕਰਨ ਲਈ 11 ਪੜਾਵਾਂ ਦੀ ਇਕ ਸਧਾਰਣ ਰੁਟੀਨ ਨੂੰ ਵਿਖਾਉਂਦਿਆਂ ਦੇਖਿਆ ਜਾ ਸਕਦਾ ਹੈ।
ਵੀਡੀਓ ਦੇ ਨਾਲ ਸੁਨੇਹਾ ਹੈ- "ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਉਣ ਲਈ ਸਾਧਾਰਣ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ, ਜਿਸ ਵਿੱਚ ਸਾਬਣ ਅਤੇ ਪਾਣੀ ਨਾਲ ਹੱਥ ਧੋਣਾਂ ਅਤੇ ਰਗੜਨਾ ਸ਼ਾਮਲ ਹੈ। WHO ਕੋਰੋਨਾ ਵਾਇਰਸ ਨਾਲ ਲੜਨ ਲਈ ਸਾਫ ਹੱਥਾਂ ਦੀ ਸ਼ਕਤੀ ਨੂੰ ਉਤਸ਼ਾਹਤ ਕਰਨ ਲਈ #SafeHands ਚੁਣੌਤੀ ਸ਼ੁਰੂ ਕਰ ਰਿਹਾ ਹੈ।"
ਡਬਲਿਯੂਐਚਓ ਨੇ ਹੱਥ ਧੋਣ ਅਤੇ ਹੱਥਾਂ ਨਾਲ ਰਗੜਨ ਬਾਰੇ ਇੱਕ ਸੇਧ ਜਾਰੀ ਕੀਤੀ ਹੈ। ਡੂਲਿਊਐਚਓ ਨੇ ਕਿਹਾ ਹੈ ਕਿ ਹੱਥ ਧੋਣ ਦੀ ਰੂਟੀਨ ਵਿੱਚ 40-60 ਸਕਿੰਟ ਲੱਗਦੇ ਹਨ ਪਰ ਹੱਥ ਰਗੜਨ ਨੂੰ ਸਿਰਫ 20-30 ਸਕਿੰਟ ਲੱਗਦੇ ਹਨ।