ਨਵੀਂ ਦਿੱਲੀ : ਇੱਕ ਜ਼ਮਾਨਾ ਸੀ ਜਦੋਂ ਵਿੱਤ ਅਤੇ ਬੈਕਿੰਗ ਦੇ ਖੇਤਰ ਵਿੱਚ ਪੁਰਸ਼ਾਂ ਦਾ ਅਧਿਕਾਰ ਮੰਨਿਆ ਜਾਂਦਾ ਸੀ, ਪਰ ਹੌਲੀ-ਹੌਲੀ ਔਰਤਾਂ ਵੀ ਇਸ ਖੇਤਰ ਵਿੱਚ ਆਪਣੀ ਖ਼ੁਸ਼ਬੂ ਖਿਲਾਰਣ ਲੱਗ ਪਈਆਂ ਹਨ ਅਤੇ ਕਈ ਬੈਂਕਾਂ ਤੇ ਵਿੱਤੀ ਸੰਸਥਾਵਾਂ ਵਿੱਚ ਔਰਤਾਂ ਨੂੰ ਵੱਡੀਆਂ-ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
ਅੰਸ਼ੁਲਾ ਕਾਂਤ ਇਸ ਲੜੀ ਵਿੱਚ ਅਗਲਾ ਨਾਂਅ ਹੈ, ਜਿਨ੍ਹਾਂ ਨੇ ਵਿਸ਼ਵ ਬੈਂਕ ਦੀ ਪ੍ਰਬੰਧਕ ਨਿਰੇਦਸ਼ਕ ਅਤੇ ਮੁੱਖ ਵਿੱਤ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਭਾਰਤ ਲਈ ਅਤੇ ਖ਼ਾਸ ਤੌਰ ਉੱਤੇ ਔਰਤਾਂ ਲਈ ਇਹ ਮਾਣ ਵਾਲੀ ਗੱਲ ਹੈ, ਜਦ ਕਿ ਵਿਸ਼ਵ ਬੈਂਕ ਦੇ ਮੁੱਖੀ ਡੇਵਿਡ ਮਾਲਪਸ ਨੇ ਅੰਸ਼ੁਲਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਬੈਕਿੰਗ ਅਤੇ ਆਰਥਿਕ ਖੇਤਰ ਨਾਲ ਜੁੜੀਆਂ ਮੁਸ਼ਕਲਾਂ, ਖ਼ਜ਼ਾਨਾ, ਵਿੱਤੀ ਪੋਸ਼ਣ ਅਤੇ ਰੈਗੂਲੇਟਰੀ ਪਾਲਣਾ ਅਤੇ ਪਰਿਚਾਲਨ ਵਰਗੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਮਾਹਿਰ ਦੱਸਿਆ।
ਡੇਵਿਡ ਮਾਲਪਸ ਨੇ ਅੰਸ਼ੁਲਾ ਨੂੰ ਵਿਸ਼ਵ ਬੈਂਕ ਦਾ ਵੱਡਾ ਅਹੁਦਾ ਦੇਣ ਦਾ ਐਲਾਨ ਕਰਨ ਦੇ ਨਾਲ ਬੈਕਿੰਗ ਖੇਤਰ ਵਿੱਚ ਅੰਸ਼ੁਲਾ ਦੇ 35 ਸਾਲਾ ਦੇ ਤਜ਼ੁਰਬੇ ਨਾਲ ਵਿਸ਼ਵ ਬੈਂਕ ਦੇ ਕੰਮਾਂ ਦੀ ਕੁਸ਼ਲਤਾ ਵਿੱਚ ਵਾਧਾ ਹੋਣ ਦੀ ਇੱਛਾ ਪ੍ਰਗਟਾਈ ਹੈ। ਬੈਕਿੰਗ ਖੇਤਰ ਵਿੱਚ ਅੰਸ਼ੁਲਾ ਨੂੰ ਇੱਕ ਅਨੁਭਵੀ ਅਤੇ ਸੀਨੀਅਰ ਅਧਿਕਾਰੀ ਵਜੋਂ ਦੇਖਿਆ ਜਾਂਦਾ ਹੈ।
ਭਾਰਤੀ ਸਟੇਟ ਬੈਂਕ ਵਿੱਚ ਮੁੱਖ ਵਿੱਤ ਅਧਿਕਾਰੀ ਦੇ ਤੌਰ ਉੱਤੇ ਉਨ੍ਹਾਂ ਨੇ ਬੈਂਕ ਦੇ 30 ਅਰਬ ਡਾਲਰ ਦੀ ਆਮਦਨ ਅਤੇ 500 ਅਰਬ ਡਾਲਰ ਦੀ ਕੁੱਲ ਸੰਪਤੀ ਦਾ ਵਧੀਆ ਪ੍ਰਬੰਧ ਕੀਤਾ ਅਤੇ ਉਨ੍ਹਾਂ ਦੇ ਸੰਚਾਲਨ ਵਿੱਚ ਐੱਸਬੀਆਈ ਦੇ ਪੂੰਜੀਗਤ ਆਧਾਰ ਵਿੱਚ ਸੁਧਾਰ ਹੋਣ ਦੇ ਨਾਲ ਹੀ ਉਨ੍ਹਾਂ ਦੀ ਬੈਂਕ ਦੀ ਸਥਿਰਤਾ ਉੱਤੇ ਜ਼ੋਰ ਦਿੱਤਾ ਹੈ। ਸਤੰਬਰ 2018 ਵਿੱਚ ਅੰਸ਼ੁਲਾ ਐੱਸਬੀਆਈ ਦੇ ਪ੍ਰਬੰਧ ਨਿਰਦੇਸ਼ਕ ਮੰਡਲ ਦੀ ਮੈਂਬਰ ਬਣੀ।
ਇਹ ਵੀ ਪੜ੍ਹੋ : ਨਕਲੀ ਬੀਜਾਂ ਅਤੇ ਖ਼ਾਦਾਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ
ਐੱਸਬੀਆਈ ਵਿੱਚ ਵੱਖ-ਵੱਖ ਜਿੰਮੇਵਾਰੀਆਂ ਸੰਭਾਲਣ ਦੌਰਾਨ ਅੰਸ਼ੁਲਾ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਬਾਖੂਬੀ ਕੰਟਰੋਲ ਕੀਤਾ। 7 ਸਤੰਬਰ 1960 ਨੂੰ ਰੁੜਕੀ ਵਿੱਚ ਜੰਮੀ ਅੰਸ਼ੁਲਾ ਕਾਂਤ ਨੇ 1978 ਵਿੱਚ ਰਾਜਧਾਨੀ ਦੇ ਮਸ਼ਹੂਰ ਲੇਡੀ ਸ੍ਰੀ ਰਾਮ ਕਾਲਜ ਤੋਂ ਅਰਥ-ਸ਼ਾਸਤਰ ਦੀ ਪੜਾਈ ਕਰਨ ਤੋਂ ਬਾਅਦ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ 1981 ਵਿੱਚ ਪੋਸਟ ਗ੍ਰੈਜੂਏਟ ਦੀ ਪੜਾਈ ਪੂਰੀ ਕੀਤੀ। 1983 ਵਿੱਚ ਉਨ੍ਹਾਂ ਨੇ ਪ੍ਰੋਬੇਸ਼ਨਰੀ ਅਫ਼ਸਰ ਦੇ ਤੌਰ ਉੱਤੇ ਐੱਸਬੀਆਈ ਵਿੱਚ ਪੈਰ ਰੱਖਿਆ ਅਤੇ ਪੜਾਅ ਦਰ ਪੜਾ ਅੱਗੇ ਵੱਧਦੇ ਹੋਏ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਦਾ ਅਹੁਦਾ ਪ੍ਰਾਪਤ ਕੀਤਾ ਅਤੇ ਬੈਂਕ ਦੇ ਬੋਰਡ ਦੀ ਮੈਂਬਰ ਬਣੀ।