ਨਵੀਂ ਦਿੱਲੀ: ਬੀਤੇ ਦਿਨੀਂ ਨਿਰਭਯਾ ਜਬਰ-ਜਨਾਹ ਅਤੇ ਕਤਲ ਮਾਮਲੇ ਦੇ ਦੋਸ਼ੀ ਮੁਕੇਸ਼ ਦੀ ਰਹਿਮ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਕੋਰਟ ਵੱਲੋਂ ਮੁਕੇਸ਼ ਦੀ ਪਟੀਸ਼ਨ ਦਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਉਥੇ ਹੀ ਇਸ ਮਾਮਲੇ ਵਿੱਚ ਤਿਹਾੜ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਅਕਸ਼ੇ ਵੱਲੋਂ ਵੀ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਨਿਰਭਯਾ ਜਬਰ-ਜਨਾਹ ਅਤੇ ਕਤਲ ਦੇ ਦੋਸ਼ੀ ਮੁਕੇਸ਼ ਕੁਮਾਰ ਸਿੰਘ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਉਸ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰਨ ਨੂੰ ਚੁਣੌਤੀ ਦਿੱਤੀ ਹੈ।
ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਟਰ ਵੱਲੋਂ ਜਸਟਿਸ ਆਰ ਭਾਨੂਮਤੀ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਬਣਾਈ ਗਈ ਹੈ, ਜਿਸ ਵਿੱਚ ਜਸਟਿਸ ਏ ਐਸ ਬੋਪੰਨਾ ਤੇ ਜਸਟਿਸ ਅਸ਼ੋਕ ਭੂਸ਼ਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੁਪਰੀਮ ਕੋਰਟ ਇਸ ਮਾਮਲੇ 'ਤੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਣਾਵੇਗੀ।
-
2012 Delhi gang-rape case: Supreme Court will pronounce today the order on the plea by one of the convicts, Mukesh, against the rejection of his mercy petition by the President. pic.twitter.com/MbzHIGYJhZ
— ANI (@ANI) January 29, 2020 " class="align-text-top noRightClick twitterSection" data="
">2012 Delhi gang-rape case: Supreme Court will pronounce today the order on the plea by one of the convicts, Mukesh, against the rejection of his mercy petition by the President. pic.twitter.com/MbzHIGYJhZ
— ANI (@ANI) January 29, 20202012 Delhi gang-rape case: Supreme Court will pronounce today the order on the plea by one of the convicts, Mukesh, against the rejection of his mercy petition by the President. pic.twitter.com/MbzHIGYJhZ
— ANI (@ANI) January 29, 2020
ਇਹ ਵੀ ਪੜ੍ਹੋ: ਸ਼ਰਜੀਲ ਇਮਾਮ ਨੂੰ ਪਟਨਾ ਤੋਂ ਦਿੱਲੀ ਲੈ ਕੇ ਜਾ ਰਹੀ ਪੁਲਿਸ
ਨਿਰਭਯਾ ਜਬਰ-ਜਨਾਹ ਤੇ ਕਤਲ ਮਾਮਲੇ ਵਿੱਚ ਅਦਾਲਤ ਨੇ ਮੁਕੇਸ਼ ਕੁਮਾਰ ਸਿੰਘ, ਪਵਨ ਕੁਮਾਰ ਗੁਪਤਾ, ਵਿਨੈ ਕੁਮਾਰ ਸ਼ਰਮਾ, ਅਤੇ ਅਕਸ਼ੈ ਕੁਮਾਰ ਸਿੰਘ ਨੂੰ 1 ਫਰਵਰੀ ਨੂੰ ਫਾਂਸੀ ਦੇਣ ਦੀ ਸਜ਼ਾ ਸੁਣਾਈ ਹੈ।
16 ਦਸੰਬਰ, 2012 ਵਿੱਚ ਪੈਰਾ ਮੈਡੀਕਲ ਦੇ 23 ਸਾਲਾ ਵਿਦਿਆਰਥਣ ਨਾਲ ਦੱਖਣੀ ਦਿੱਲੀ ਵਿੱਚ ਇੱਕ ਚਲਦੀ ਬੱਸ ਵਿੱਚ 6 ਵਿਅਖਤੀਆਂ ਨੇ ਬੇਰਹਿਮੀ ਨਾਲ ਜਬਰ ਜਨਾਹ ਕੀਤਾ ਸੀ, ਜਿਸ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਸੀ।