ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ ਅਮਫਾਨ ਨੇ ਪੱਛਮੀ ਬੰਗਾਲ 'ਚ 2 ਲੋਕਾਂ ਦੀ ਜਾਨ ਲੈ ਲਈ ਹੈ ਅਤੇ 2 ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਤੂਫ਼ਾਨ ਕਾਰਨ 5500 ਦੇ ਕਰੀਬ ਘਰ ਵੀ ਤਬਾਹ ਹੋਏ ਹਨ।
-
#CycloneAmphanUpdate: 5500 houses damaged, 2 persons dead and 2 severely injured in North 24 Parganas, as per 7 pm report by Bibek Vasme, Sub-Divisional Officer (SDO) Basirhat. #WestBengal pic.twitter.com/dT9d9DJVcl
— ANI (@ANI) May 20, 2020 " class="align-text-top noRightClick twitterSection" data="
">#CycloneAmphanUpdate: 5500 houses damaged, 2 persons dead and 2 severely injured in North 24 Parganas, as per 7 pm report by Bibek Vasme, Sub-Divisional Officer (SDO) Basirhat. #WestBengal pic.twitter.com/dT9d9DJVcl
— ANI (@ANI) May 20, 2020#CycloneAmphanUpdate: 5500 houses damaged, 2 persons dead and 2 severely injured in North 24 Parganas, as per 7 pm report by Bibek Vasme, Sub-Divisional Officer (SDO) Basirhat. #WestBengal pic.twitter.com/dT9d9DJVcl
— ANI (@ANI) May 20, 2020
ਹਾਵੜਾ 'ਚ ਦਰਖ਼ਤ ਡਿੱਗਣ ਨਾਲ 13 ਸਾਲਾ ਬੱਚੀ ਦੀ ਮੌਤ ਹੋਈ ਹੈ, ਉੱਥੇ ਹੀ ਉੱਤਰੀ 24 ਪਰਗਨਾ 'ਚ ਇੱਕ ਔਰਤ ਦੀ ਮੌਤ ਹੋਈ ਹੈ। ਅਮਫਾਨ ਨਾਲ ਓਡੀਸ਼ਾ 'ਚ ਭਾਰੀ ਤਬਾਹੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਤਟ ਵੱਲ ਵੱਧ ਰਹੇ ਚੱਕਰਵਾਤ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਈ। ਇਸ ਨਾਲ ਵੱਡੀ ਗਿਣਤੀ 'ਚ ਦਰਖਤ ਡਿੱਗ ਗਏ ਉੱਥੇ ਹੀ ਕਈ ਕੱਚੇ ਮਕਾਨ ਵੀ ਢਹਿ ਗਏ।
ਓਡੀਸ਼ਾ 'ਚ 3 ਮਹੀਨੇ ਦੇ ਬੱਚੇ ਦੀ ਮੌਤ
ਓਡੀਸ਼ਾ ਵਿੱਚ ਬੁੱਧਵਾਰ ਨੂੰ ਚੱਕਰਵਾਤੀ ਅਮਫਾਨ ਕਾਰਨ ਪਹਿਲੇ ਜਾਨੀ ਨੁਕਸਾਨ ਦੀ ਖ਼ਬਰ ਮਿਲੀ ਹੈ। ਤੇਜ਼ ਹਵਾਵਾਂ ਨਾਲ ਉੱਡ ਰਹੇ ਮਲਬੇ ਹੇਠਾਂ ਫਸ ਜਾਣ ਕਾਰਨ 3 ਮਹੀਨੇ ਦੇ ਇੱਕ ਬੱਚੇ ਦੀ ਮੌਤ ਹੋ ਗਈ ਹੈ।
ਚੱਕਰਵਾਤੀ ਅਮਫਾਨ ਦੇ ਸਮੁੰਦਰੀ ਤੱਟ ਨੂੰ ਪਾਰ ਕਰਦੇ ਸਮੇਂ, ਹਵਾ ਦੀ ਗਤੀ ਲਗਭਗ 180-185 ਕਿਲੋਮੀਟਰ ਪ੍ਰਤੀ ਘੰਟਾ ਹੈ। 21 ਮਈ ਦੀ ਸਵੇਰ ਤੱਕ ਤੂਫਾਨ ਦੇ ਰੂਪ ਵਿੱਚ ਤੀਬਰਤਾ ਬਰਕਰਾਰ ਰਹਿਣ ਦੀ ਸੰਭਾਵਨਾ ਹੈ।
ਕੋਲਕਾਤਾ ਏਅਰਪੋਰਟ 'ਤੇ ਸੰਚਾਲਨ ਸੇਵਾਵਾਂ ਮੁਅੱਤਲ
ਚੱਕਰਵਾਤੀ ਅਮਫਾਨ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ 'ਤੇ ਸਾਰੇ ਸੰਚਾਲਨ ਕੱਲ੍ਹ ਸਵੇਰੇ 5 ਵਜੇ ਤੱਕ ਮੁਅੱਤਲ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਕੋਰੋਨਾ ਵਾਇਰਸ ਲਈ ਕੰਮ ਕਰਨ ਵਾਲੀਆਂ ਵਿਸ਼ੇਸ਼ ਏਅਰਲਾਈਨਾਂ ਸ਼ਾਮਲ ਹਨ।
ਚੱਕਰਵਾਤ ਅਮਫਾਨ ਦੇ ਕਾਰਨ ਢਿੱਗਾਂ ਡਿੱਗਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਹੁਣ ਤੱਕ 1,704 ਪਨਾਹ ਘਰ ਬਣਾਏ ਗਏ ਹਨ ਅਤੇ 1,19,075 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।