ਨਵੀਂ ਦਿੱਲੀ: ਅਮਰੀਕਾ ਤੇ ਭਾਰਤ ਸਿਵਿਲ ਨਿਉਕਲਿਅਰ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਾਰਤ ਵਿੱਚ 6 ਨਿਊਕਲੀਅਰ ਪਾਵਰ ਪਲਾਂਟ ਬਣਾਉਣ ਲਈ ਸਹਿਮਤ ਹੋਏ ਹਨ। ਇਸ ਸਬੰਧੀ ਦੋਹਾਂ ਦੇਸ਼ਾਂ ਨੇ ਸਾਂਝੇ ਬਿਆਨ 'ਚ ਜਾਣਕਾਰੀ ਦਿੱਤੀ ਹੈ।
ਦੱਸ ਦਈਏ, ਵਾਸ਼ਿੰਗਟਨ 'ਚ ਦੋਹਾਂ ਦੇਸ਼ਾਂ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਇਸ ਫ਼ੈਸਲੇ 'ਤੇ ਸਹਿਮਤੀ ਜਤਾਈ ਗਈ ਹੈ। ਭਾਰਤ ਵਲੋਂ ਵਿਦੇਸ਼ ਸਕੱਤਰ ਵਿਜੇ ਗੋਖਲੇ ਤੇ ਅਮਰੀਕਾ ਦੇ ਸਟੇਟ ਫਾਰ ਆਰਮਜ਼ ਕੰਟਰੋਲ ਐਂਡ ਇੰਟਰਨੈਸ਼ਨਲ ਸਿਕਊਰਿਟੀ ਵਿਭਾਗ ਦੀ ਆਗੂ ਐਂਡਰਿਆ ਥਾਮਪਸਨ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ।
ਦੋਹਾਂ ਦੇਸ਼ਾਂ ਨੇ ਸਾਂਝੇ ਬਿਆਨ 'ਚ ਕਿਹਾ, 'ਅਸੀਂ ਭਾਰਤ 'ਚ 6 ਅਮਰੀਕੀ ਪਰਮਾਣੂ ਬਿਜਲੀ ਪਲਾਂਟਾਂ ਦੇ ਨਾਲ-ਨਾਲ ਦੁਵੱਲੇ ਸੁਰੱਖਿਆ ਅਤੇ ਨਾਗਰਿਕ ਪਰਮਾਣੂ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।'
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਦੁਨੀਆ ਦੇ ਤੀਜੇ ਵੱਡੇ ਤੇਲ ਖ਼ਰੀਦਦਾਰ ਭਾਰਤ ਵਿੱਚ ਸਾਰੀਆਂ ਸੰਭਾਵਨਾਵਾਂ ਨੂੰ ਵੇਖ ਰਿਹਾ ਹੈ। ਇਸ ਕੜੀ ਵਿੱਚ ਅਮਰੀਕਾ ਭਾਰਤ ਨੂੰ ਹੋਰ ਊਰਜਾ ਉਤਪਾਦ ਵੇਚਣਾ ਚਾਹੁੰਦਾ ਹੈ।
ਅਮਰੀਕਾ ਭਾਰਤ 'ਚ 6 ਨਿਉਕਲਿਅਰ ਪਾਵਰ ਪਲਾਂਟ ਲਗਾਵੇਗਾ, ਦੋਹਾਂ ਦੇਸ਼ਾਂ ਨੇ ਜਤਾਈ ਸਹਿਮਤੀ - ਸਿਵਿਲ ਨਿਉਕਲਿਅਰ ਕੋਪਰੇਸ਼ਨ
ਅਮਰੀਕਾ ਤੇ ਭਾਰਤ ਵਿਚਕਾਰ ਸਿਵਿਲ ਨਿਉਕਲਿਅਰ ਕੋਪਰੇਸ਼ਨ ਨੂੰ ਮਜਬੂਤ ਕਰਨ ਤੇ ਭਾਰਤ ਵਿੱਚ ਛੇ ਨਿਉਕਲਿਅਰ ਪਾਵਰ ਪਲਾਂਟ ਬਣਾਉਣ ਲਈ ਹੋਈ ਸਹਿਮਤੀ।
ਨਵੀਂ ਦਿੱਲੀ: ਅਮਰੀਕਾ ਤੇ ਭਾਰਤ ਸਿਵਿਲ ਨਿਉਕਲਿਅਰ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਾਰਤ ਵਿੱਚ 6 ਨਿਊਕਲੀਅਰ ਪਾਵਰ ਪਲਾਂਟ ਬਣਾਉਣ ਲਈ ਸਹਿਮਤ ਹੋਏ ਹਨ। ਇਸ ਸਬੰਧੀ ਦੋਹਾਂ ਦੇਸ਼ਾਂ ਨੇ ਸਾਂਝੇ ਬਿਆਨ 'ਚ ਜਾਣਕਾਰੀ ਦਿੱਤੀ ਹੈ।
ਦੱਸ ਦਈਏ, ਵਾਸ਼ਿੰਗਟਨ 'ਚ ਦੋਹਾਂ ਦੇਸ਼ਾਂ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਇਸ ਫ਼ੈਸਲੇ 'ਤੇ ਸਹਿਮਤੀ ਜਤਾਈ ਗਈ ਹੈ। ਭਾਰਤ ਵਲੋਂ ਵਿਦੇਸ਼ ਸਕੱਤਰ ਵਿਜੇ ਗੋਖਲੇ ਤੇ ਅਮਰੀਕਾ ਦੇ ਸਟੇਟ ਫਾਰ ਆਰਮਜ਼ ਕੰਟਰੋਲ ਐਂਡ ਇੰਟਰਨੈਸ਼ਨਲ ਸਿਕਊਰਿਟੀ ਵਿਭਾਗ ਦੀ ਆਗੂ ਐਂਡਰਿਆ ਥਾਮਪਸਨ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ।
ਦੋਹਾਂ ਦੇਸ਼ਾਂ ਨੇ ਸਾਂਝੇ ਬਿਆਨ 'ਚ ਕਿਹਾ, 'ਅਸੀਂ ਭਾਰਤ 'ਚ 6 ਅਮਰੀਕੀ ਪਰਮਾਣੂ ਬਿਜਲੀ ਪਲਾਂਟਾਂ ਦੇ ਨਾਲ-ਨਾਲ ਦੁਵੱਲੇ ਸੁਰੱਖਿਆ ਅਤੇ ਨਾਗਰਿਕ ਪਰਮਾਣੂ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।'
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਦੁਨੀਆ ਦੇ ਤੀਜੇ ਵੱਡੇ ਤੇਲ ਖ਼ਰੀਦਦਾਰ ਭਾਰਤ ਵਿੱਚ ਸਾਰੀਆਂ ਸੰਭਾਵਨਾਵਾਂ ਨੂੰ ਵੇਖ ਰਿਹਾ ਹੈ। ਇਸ ਕੜੀ ਵਿੱਚ ਅਮਰੀਕਾ ਭਾਰਤ ਨੂੰ ਹੋਰ ਊਰਜਾ ਉਤਪਾਦ ਵੇਚਣਾ ਚਾਹੁੰਦਾ ਹੈ।
jassi
Conclusion: