ETV Bharat / bharat

ਕੋਵਿਡ ਵੈਕਸੀਨ: ਹੈਦਰਾਬਾਦ ਪਹੁੰਚੇ 64 ਦੇਸ਼ਾਂ ਦੇ ਰਾਜਦੂਤ ਅਤੇ ਡਿਪਲੋਮੈਟ - ਭਾਰਤ ਦੌਰੇ ਤੇ 64 ਦੇਸ਼ਾਂ ਦੇ ਰਾਜਦੂਤ

ਕੋਵਿਡ ਵੈਕਸੀਨ ਦੇ ਨਿਰਮਾਣ ਨੂੰ ਲੈ ਕੇ ਭਾਰਤ ਬੇਹਦ ਦਿਲਚਸਪੀ ਵਿਖਾ ਰਿਹਾ ਹੈ। ਇਸੇ ਸਿਲਸਿਲੇ 'ਚ 64 ਦੇਸ਼ਾਂ ਦੇ ਰਾਜਦੂਤ ਅਤੇ ਡਿਪਲੋਮੈਟ ਭਾਰਤ ਦਾ ਦੌਰਾ ਕਰ ਰਹੇ ਹਨ।

ਹੈਦਰਾਬਾਦ ਪਹੁੰਚੇ 64 ਦੇਸ਼ਾਂ ਦੇ ਰਾਜਦੂਤ
ਹੈਦਰਾਬਾਦ ਪਹੁੰਚੇ 64 ਦੇਸ਼ਾਂ ਦੇ ਰਾਜਦੂਤ
author img

By

Published : Dec 9, 2020, 11:02 AM IST

ਨਵੀਂ ਦਿੱਲੀ: ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਵਿੱਚ ਕੋਰੋਨਾ ਟੀਕਾ ਬਣਾਉਣ 'ਤੇ ਟਿਕੀਆਂ ਹੋਈਆਂ ਹਨ। ਇਸੇ ਸਿਲਸਿਲੇ ਵਿੱਚ ਦੁਨੀਆ ਦੇ 64 ਦੇਸ਼ਾਂ ਦੇ ਰਾਜਦੂਤ ਅਤੇ ਡਿਪਲੋਮੈਟ ਬੁੱਧਵਾਰ ਨੂੰ ਹੈਦਰਾਬਾਦ ਦੌਰੇ 'ਤੇ ਪਹੁੰਚੇ। ਦੱਸਣਯੋਗ ਹੈ ਕਿ ਵਿਦੇਸ਼ ਮੰਤਰਾਲੇ ਦੇ ਨਾਲ ਹੈਦਰਾਬਾਦ ਆ ਰਿਹਾ ਰਾਜਦੂਤਾਂ ਦਾ ਇਹ ਦਲ ਭਾਰਤ-ਬਾਇਓਟੈਕ ਅਤੇ ਬਾਇਓਲਾਜਿਕਲ-ਈ ਘਰੇਲੂ ਕੰਪਨੀਆਂ ਦਾ ਦੌਰਾ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਇਹ ਦੋਵੇਂ ਕੰਪਨੀਆਂ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਵੈਕਸੀਨ ਬਣਾਉਣ ਅਤੇ ਉਤਪਾਦਨ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਭਾਰਤ ਨੇ ਇੱਥੇ ਕੋ-ਵੈਕਸੀਨ ਨਾਮੀ ਟੀਕਾ ਵਿਕਸਤ ਕੀਤਾ ਹੈ। ਦੂਜੇ ਪਾਸੇ ਬਾਇਓਲਾਜੀਕਲ-ਈ ਕੰਪਨੀ ਦੇ ਨਾਲ ਅਮਰੀਕਾ ਦੇ ਓਹਾਇਓ ਸਟੇਟ ਇਨੋਵੇਸ਼ਨ ਫੰਡ ਨੇ ਨਵੀਂ ਵੈਕਸੀਨ ਤਕਨੀਕ 'ਚ ਸਾਂਝੇਦਾਰੀ ਪਾਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਨਿਆ ਦੇ 64 ਦੇਸ਼ਾਂ ਦੇ ਰਾਜਦੂਤ ਅਤੇ ਡਿਪਲੋਮੈਟਾਂ ਦਾ ਇਹ ਹੈਦਰਾਬਾਦ ਦਾ ਪਹਿਲਾ ਦੌਰਾ ਹੈ। ਇਸ ਤੋਂ ਬਾਅਦ ਹੋਰ ਸ਼ਹਿਰਾਂ 'ਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸੁਵਿਧਾਵਾਂ ਦਾ ਦੌਰਾ ਕੀਤਾ ਜਾਵੇਗਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ ਅਤੇ ਕੋਵਿਡ-19 ਮਹਾਂਮਾਰੀ ਵਿਰੁੱਧ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀਆਂ ਕੋਸ਼ਿਸ਼ਾਂ 'ਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਵੈਕਸੀਨ ਦੇ ਵਿਕਾਸ ਅਤੇ ਇਸ ਦੇ ਨਿਰਮਾਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਦਿਲਚਸਪੀ ਵਿਖਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.