ਅੰਬਾਲਾ: ਅੰਬਾਲਾ ਕੈਂਟ ਦੀ ਫੌਜ ਛਾਉਣੀ ਅਤੇ ਏਅਰਬੇਸ ਉੱਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਨਜ਼ਰ ਬਣੀ ਹੋਈ ਹੈ। ਆਜ਼ਾਦੀ ਦਿਵਸ ਕਾਰਨ ਚੈਂਕਿੰਗ ਵੀ ਬਾਰੀਕੀ ਨਾਲ ਕੀਤੀ ਜਾ ਰਹੀ ਸੀ। ਉਸ ਦੌਰਾਨ ਹੀ ਪੁਲਿਸ ਨੇ ਇੱਕ ਇੱਕ ਸ਼ੱਕੀ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਪੁਲਿਸ ਨੇ ਵਿਅਕਤੀ ਤੋਂ ਤਫ਼ਤੀਸ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਅੰਬਾਲਾ ਦੇ ਪੁਲਿਸ ਅਧਿਕਾਰੀ ਅਭੀਸ਼ੇਕ ਜੋਰਵਾਲ ਨੇ ਦੱਸਿਆ ਕਿ ਪੁਲਿਸ ਦੇ ਸੀਆਈਏ- 2 ਸਟਾਫ਼ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ੱਕੀ ਵਿਅਕਤੀ ਰੇਲਵੇ ਸਟੇਸ਼ਨ ਤੋਂ ਫੌਜ ਦੇ ਖੇਤਰ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਵਿੱਚ ਹੈ। ਜਿਸਨੇ ਕਾਲੇ ਰੰਗ ਦਾ ਲੋਅਰ ਅਤੇ ਟੀ-ਸ਼ਰਟ ਪਾਈ ਹੋਈ ਹੈ। ਇਸ ਤੋਂ ਬਾਅਦ ਸੀਆਈਏ-2 ਅਲਰਟ ਹੋ ਗਈ ਸੀ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਵਿਅਕਤੀ ਤੋਂ ਇੱਕ ਮੋਬਾਈਲ, ਕੁੱਝ ਸਿਮ ਅਤੇ ਇੱਕ ਬੈਗ ਬਰਾਮਦ ਹੋਇਆ।
ਵੀਡੀਓ ਵੇਖਣ ਲਈ ਕਲਿੱਕ ਕਰੋ
ਇਸ ਵਿਅਕਤੀ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਸ਼ੱਕੀ ਵਿਅਕਤੀ ਪਾਕਿਸਤਾਨੀ ਨਾਗਰਿਕ ਅਲੀ ਮੁਰਤਜਾ ਹੈ। ਇਸ ਕੋਲ ਅੰਬਾਲਾ ਦਾ ਵੀਜ਼ਾ ਵੀ ਨਹੀਂ ਸੀ, ਜਦੋਂ ਕਿ ਹਿੰਦੁਸਤਾਨ ਦੇ ਕੁਝ ਹੋਰ ਸ਼ਹਿਰਾਂ ਦਾ ਵੀਜ਼ਾ ਉਸ ਕੋਲ ਸੀ।
ਪੁੱਛਗਿਛ ਦੌਰਾਨ ਸ਼ੱਕੀ ਵਿਅਕਤੀ ਨੇ ਦੱਸਿਆ ਕਿ ਉਹ ਹੈਦਰਾਬਾਦ ਵੀ ਗਿਆ ਸੀ। ਇਸ ਵਿਅਕਤੀ ਨੇ ਫਾਰਨਰ ਐਕਟ ਦੀ ਉਲੰਘਣਾ ਕੀਤੀ ਹੈ। ਜਿਸ ਕਾਰਨ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦੀ ਰਿਮਾਂਡ ਉੱਤੇ ਲਿਆ ਗਿਆ ਹੈ।
ਹੁਣ ਸੀਆਈਏ-2 ਪੁਲਿਸ ਸ਼ੱਕੀ ਵਿਅਕਤੀ ਨੂੰ ਲੈ ਕੇ ਤਫ਼ਤੀਸ਼ ਲਈ ਹੈਦਰਾਬਾਦ ਅਤੇ ਸਿਕੰਦਰਾਬਾਦ ਗਈ ਹੋਈ ਹੈ। ਜੋਰਵਾਲ ਦੇ ਮੁਤਾਬਕ ਇਸ ਤੋਂ ਜੋ ਸਿਮ ਬਰਾਮਦ ਹੋਏ ਹਨ, ਉਹ ਕੁੱਝ ਅਜਿਹੀਆਂ ਭਾਰਤੀ ਔਰਤਾਂ ਦੇ ਨਾਂਅ ਉੱਤੇ ਹਨ, ਜਿਨ੍ਹਾਂ ਦੀ ਦੋਸਤੀ ਇਸ ਨਾਲ ਫੇਸਬੁੱਕ ਉੱਤੇ ਹੋਈ ਸੀ। ਇਸ ਗੱਲ ਦੀ ਵੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ।