ਜੰਮੂ: ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਬਰਸੀ ਮੌਕੇ ਸੋਮਵਾਰ ਨੂੰ ਅਮਰਨਾਥ ਯਾਤਰਾ 'ਤੇ ਜਾ ਰਹੇ ਜੱਥੇ 'ਤੇ ਰੋਕ ਲਾਈ ਗਈ। ਇਹ ਰੋਕ 8 ਜੁਲਾਈ 2016 'ਚ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਮਾਰੇ ਗਏ ਹਿਜ਼ਬੁਲ ਕਮਾਂਡਰ ਬੁਰਹਾਨ ਦੀ ਬਰਸੀ ਮੌਕੇ ਲਗਾਈ ਗਈ।
ਸ਼ਰਧਾਲੂ ਬਾਬਾ ਬਰਫ਼ਾਨੀ ਅਤੇ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਅਮਰਨਾਥ ਜਾਂਦੇ ਹਨ। ਜਾਣਕਾਰੀ ਅਨੁਸਾਰ ਹੁਣ ਤਕ 95,923 ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ, ਪਰ ਸੋਮਵਾਰ ਨੂੰ ਜੰਮੂ ਦੇ ਭਗਵਤੀ ਨਗਰ ਤੋਂ ਕੋਈ ਵੀ ਜੱਥਾ ਅਮਰਨਾਥ ਲਈ ਰਵਾਨਾ ਨਹੀਂ ਹੋਇਆ। 45 ਦਿਨਾਂ ਤੱਕ ਚੱਲਣ ਵਾਲੀ ਇਹ ਯਾਤਰਾ 15 ਅਗਸਤ ਨੂੰ ਖ਼ਤਮ ਹੋਵੇਗੀ।
ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਰਾਸ਼ਟਰੀ ਰਾਜਮਾਰਗ 'ਤੇ ਦੋ ਘੰਟੇ ਲਈ ਲਗਾਈ ਗਈ ਰੋਕ 'ਤੇ ਲੋਕਾਂ ਨੂੰ ਸੰਜਮ ਰੱਖਣ ਲਈ ਕਿਹਾ ਅਤੇ ਕਿਹਾ ਕਿ ਇਹ ਯਾਤਰੀਆਂ ਦੀ ਸੁਰੱਖਿਆ ਨਾਲ ਜੁੜਿਆ ਹੈ। ਇਸ ਦੇ ਨਾਲ ਹੀ ਆਲ ਇੰਡੀਆ ਰੇਡੀਓ ਸ਼ਰਧਾਲੂਆਂ ਨੂੰ ਮੌਸਮ ਅਤੇ ਯਾਤਾਯਾਤ ਸਬੰਧੀ ਜਾਣਕਾਰੀ ਦੇਣ ਲਈ ਬਾਲਟਾਲ ਅਧਾਰ ਸ਼ੀਵੀਰ 'ਚ ਇੱਕ ਐਫਐਮ ਰੇਡੀਓ ਸ਼ੁਰੂ ਕਰ ਰਿਹਾ ਹੈ।
ਇਹ ਵੀ ਪੜ੍ਹੋ- ਸਰਕਾਰਾਂ ਦੀ ਅਣਗਹਿਲੀ ਕਾਰਨ ਖੰਡਰ ਬਣੀ ਇਤਿਹਾਸਕ ਇਮਾਰਤ ਰਘੁਵਰ ਭਵਨ