ਅਲਵਰ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ 20 ਫੌਜੀ ਜਵਾਨ ਸ਼ਹੀਦ ਹੋ ਗਏ ਸਨ। ਇਸੇ ਤਰ੍ਹਾਂ ਕਈ ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ। ਇਨ੍ਹਾਂ ਜ਼ਖਮੀ ਜਵਾਨਾਂ ਵਿੱਚ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦਾ ਸੁਰਿੰਦਰ ਸਿੰਘ ਵੀ ਸ਼ਾਮਲ ਹੈ।
ਇਸ ਝੜਪ ਵਿੱਚ ਅਵਲਰ ਜ਼ਿਲ੍ਹੇ ਦੇ ਕਸਬਾ ਨੌਗਾਵਾਂ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਤਕਰੀਬਨ 15 ਘੰਟੇ ਤੱਕ ਬੇਹੋਸ਼ ਰਿਹਾ ਹੈ ਹਾਲਾਂਕਿ ਹੁਣ ਸੁਰਿੰਦਰ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਹ ਜ਼ਖਮੀ ਹੈ। ਸੁਰਿੰਦਰ ਸਿੰਘ ਦੇ ਜ਼ਖਮੀ ਹੋਣ ਦੀ ਖਬਰ ਮਿਲਣ ਤੋਂ ਬਾਅਦ ਉਸ ਦਾ ਪਰਿਵਾਰ ਡੂੰਘੀ ਚਿੰਤਾ ਵਿੱਚ ਸੀ। ਇਸੇ ਦੌਰਾਨ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਸੁਰਿੰਦਰ ਸਿੰਘ ਦੇ ਲਗਭਗ 15 ਘੰਟਿਆਂ ਤੋਂ ਬਾਅਦ ਹੋਸ਼ ਵਿੱਚ ਆਉਣ 'ਤੇ ਉਸ ਦੀ ਗੱਲਬਾਤ ਪਰਿਵਾਰਕ ਮੈਂਬਰਾਂ ਨਾਲ ਕਰਵਾਈ। ਇਸ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਨੂੰ ਸੁਖ ਦਾ ਸਾਹ ਆਇਆ।
ਸੁਰਿੰਦਰ ਸਿੰਘ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਰਿੰਦਰ ਸਿੰਘ (40) ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਜ਼ਖਮੀ ਹੋ ਗਿਆ ਸੀ। ਚੀਨੀ ਫੌਜੀ ਨੇ ਸੁਰਿੰਦਰ ਸਿੰਘ ਦੇ ਸਿਰ ਵਿੱਚ ਕਈ ਵਾਰ ਕੀਤੇ ਸਨ। ਉਸ ਦੇ ਸਿਰ ਵਿੱਚ ਲੱਗੀ ਸੱਟ ਦੇ ਕਾਰਨ ਤਕਰੀਬਨ 12 ਟਾਂਕੇ ਲੱਗੇ ਹਨ। 19 ਸਾਲਾਂ ਤੋਂ ਫੌਜ ਵਿਚ ਭਰਤੀ ਹੋਏ, ਸੁਰਿੰਦਰ 2 ਸਾਲਾਂ ਤੋਂ ਲੱਦਾਖ ਵਿਚ ਤਾਇਨਾਤ ਹਨ।
ਉਨ੍ਹਾਂ ਦੱਸਿਆ ਕਿ ਚੀਨੀ ਫੌਜੀਆਂ ਨੇ ਉਸ ਉੱਤੇ ਕੰਡਿਆਂ ਦੀਆਂ ਡਾਂਗਾਂ ਨਾਲ ਹਮਲਾ ਕੀਤਾ ਅਤੇ ਚੀਨੀ ਫੌਜੀਆਂ ਨੇ ਉਸ ਵੇਲੇ ਸੁਰਿੰਦਰ ਸਿੰਘ ਛੱਡ ਦਿੱਤਾ ਜਦੋਂ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਉਸ ਤੋਂ ਬਾਅਦ ਫੌਜ ਦੇ ਸਿਪਾਹੀ ਨੇ ਸੁਰਿੰਦਰ ਸਿੰਘ ਨੂੰ ਲੱਦਾਖ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਨੇ ਪਰਿਵਾਰ ਕਿਹਾ ਕਿ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ ਤੇ ਹੁਣ ਉਹ ਠੀਕ ਹੈ।