ETV Bharat / bharat

ਜਿਲਬ ਨਾਲ ਹੋਵੇਗਾ ਭੁੱਖਮਰੀ ਦਾ ਹੱਲ, ਵਿਗਿਆਨੀ ਕਰ ਰਹੇ ਜਿਲਬ ਤੋਂ ਭੋਜਨ ਤਿਆਰੀ ਦੀ ਕੋਸ਼ਿਸ਼ - ਕੇਂਦਰੀ ਮਾਈਨਿੰਗ ਅਤੇ ਫਿਊਲ ਰਿਸਰਚ ਇੰਸਟੀਚਿਊਟ

ਜਿਲਬ ਆਮ ਤੌਰ 'ਤੇ ਤਲਾਬਾਂ, ਰੈਜ਼ਰਵਾਇਰ ਅਤੇ ਨਦੀਆਂ ਵਿੱਚ ਪਾਈ ਜਾਂਦੀ ਹੈ। ਇਹ ਇੱਕ ਅਜਿਹਾ ਪੱਤਿਆਂ ਨਾਲ ਭਰਪੂਰ ਪੌਦਾ ਹੈ ਜੋ ਜੜ੍ਹਾਂ, ਤੰਦਾਂ ਅਤੇ ਪੱਤਿਆਂ ਵਿੱਚ ਵੰਡਿਆ ਨਹੀਂ ਜਾਂਦਾ। ਜਿਲਬ ਦੀਆਂ ਕੁੱਝ ਕਿਸਮਾਂ ਨੁਕਸਾਨਦੇਹ ਹਨ ਜਦੋਂ ਕਿ ਕੁੱਝ ਭੋਜਨ, ਦਵਾਈ ਅਤੇ ਖੇਤੀ ਲਈ ਵਰਤੀਆਂ ਜਾ ਸਕਦੀਆਂ ਹਨ।

ਜਿਲਬ ਨਾਲ ਹੋਵੇਗਾ ਭੁੱਖਮਰੀ ਦਾ ਹੱਲ
ਜਿਲਬ ਨਾਲ ਹੋਵੇਗਾ ਭੁੱਖਮਰੀ ਦਾ ਹੱਲ
author img

By

Published : Dec 14, 2020, 2:10 PM IST

ਝਾਰਖੰਡ: ਸਿੰਫਰ ਯਾਨੀ ਕੇਂਦਰੀ ਮਾਈਨਿੰਗ ਅਤੇ ਫਿਊਲ ਰਿਸਰਚ ਇੰਸਟੀਚਿਊਟ, ਜਿਸ ਦੇ ਵਿਗਿਆਨੀ ਇਨ੍ਹੀਂ ਦਿਨੀਂ ਜਿਲਬ ਤੋਂ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਲਬ ਆਮ ਤੌਰ 'ਤੇ ਤਲਾਬਾਂ, ਰੈਜ਼ਰਵਾਇਰ ਅਤੇ ਨਦੀਆਂ ਵਿੱਚ ਪਾਈ ਜਾਂਦੀ ਹੈ। ਇਹ ਇੱਕ ਅਜਿਹਾ ਪੱਤਿਆਂ ਨਾਲ ਭਰਪੂਰ ਪੌਦਾ ਹੈ ਜੋ ਜੜ੍ਹਾਂ, ਤੰਦਾਂ ਅਤੇ ਪੱਤਿਆਂ ਵਿੱਚ ਵੰਡਿਆ ਨਹੀਂ ਜਾਂਦਾ। ਜਿਲਬ ਦੀਆਂ ਕੁੱਝ ਕਿਸਮਾਂ ਨੁਕਸਾਨਦੇਹ ਹਨ ਜਦੋਂ ਕਿ ਕੁੱਝ ਭੋਜਨ, ਦਵਾਈ ਅਤੇ ਖੇਤੀ ਲਈ ਵਰਤੀਆਂ ਜਾ ਸਕਦੀਆਂ ਹਨ।

ਜਿਲਬ ਨਾਲ ਹੋਵੇਗਾ ਭੁੱਖਮਰੀ ਦਾ ਹੱਲ, ਵਿਗਿਆਨੀ ਕਰ ਰਹੇ ਜਿਲਬ ਤੋਂ ਭੋਜਨ ਤਿਆਰੀ ਦੀ ਕੋਸ਼ਿਸ਼

ਸਿੰਫਰ ਦੀ ਵਿਗਿਆਨਕ ਡਾ. ਵੀ. ਅੰਗੂ ਸੇਲਵੀ ਨੇ ਦੱਸਿਆ ਕਿ ਜਿਲਬ ਇੱਕ ਬਹੁਤ ਹੀ ਖ਼ਾਸ ਜੀਵਾਣੂ ਹੈ ਜਿਸ ਨਾਲ ਮਨੁੱਖ ਲਈ ਬਹੁਤ ਕੁੱਝ ਬਣਾਇਆ ਜਾ ਸਕਦਾ ਹੈ। ਭੋਜਨ, ਖਾਦ ਅਤੇ ਦਵਾਈ ਤੋਂ ਇਲਾਵਾ ਕਈ ਹੋਰ ਉਤਪਾਦ ਜਿਲਬ ਤੋਂ ਬਣ ਸਕਦੇ ਹਨ

ਜਿਲਬ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਸਮੇਤ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਧਨਬਾਦ ਦੇ ਝਾਰਿਆ ਖੇਤਰ ਦੇ ਡਿਗਵਾਡੀਹ ਵਿੱਚ ਸਥਿਤ ਸਿੰਫਰ ਵਿਖੇ ਵਿਗਿਆਨੀਆਂ ਨੇ ਜਿਲਬ ਤੋਂ ਖਾਣ ਪੀਣ ਦੇ ਪਦਾਰਥ ਬਣਾਉਣ ਦੇ ਪ੍ਰਾਜੈਕਟ ਨੂੰ 2 ਸਾਲ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਿਆ ਹੈ।

ਡਾ. ਵੀ. ਅੰਗੂ ਸੇਲਵੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਮੁੱਖ ਤੌਰ 'ਤੇ ਜਿਲਬ ਤੋਂ ਖਾਦ ਪਦਾਰਥ ਬਣਾਉਣ ਦੇ ਵਿਚਾਰ 'ਤੇ ਹੈ। ਸਾਡੇ ਕੋਲ ਇਸ ਪ੍ਰਾਜੈਕਟ ਲਈ ਇੱਕ ਸਾਲ ਦਾ ਟੀਚਾ ਹੈ, ਫਿਰ ਅਸੀਂ ਇਸਨੂੰ ਅਗਲੇ ਇੱਕ ਸਾਲ ਵਿੱਚ ਵਪਾਰਕ ਰੂਪ ਵਿੱਚ ਲੈਕੇ ਆਵਾਂਗੇ।

ਡਾਕਟਰ ਸਾਧਨਾ ਦਾ ਕਹਿਣਾ ਹੈ ਕਿ ਚੰਗੇ ਪ੍ਰੋਟੀਨ ਦੀ ਜ਼ਰੂਰਤ ਤਾਂ ਸਭ ਨੂੰ ਹੁੰਦੀ ਹੈ। ਜੇ ਅਸੀਂ ਭੋਜਨ ਖਾਕੇ ਇਸ ਨੂੰ ਪੂਰਾ ਨਹੀਂ ਕਰ ਸਕਦੇ, ਤਾਂ ਕੁੱਝ ਵਧੇਰੇ ਦੀ ਜ਼ਰੂਰਤ ਪੈਂਦੀ ਹੈ। ਪਹਿਲ ਤਾਂ ਬਹੁਤ ਵਧੀਆ ਹੈ, ਬਾਕੀ ਇਸਦਾ ਉਤਪਾਦ ਸਾਹਮਣੇ ਆਉਂਦੇ ਤਾਂ ਦੇਖਾਂਗੇ। ਇਸ 'ਚ ਦੇ ਚੀਜ਼ਾਂ ਬਹੁਤ ਜ਼ਰੂਰੀ ਹਨ ਮੁੱਲ ਅਤੇ ਸਵਾਦ। ਇਸਦੇ ਲਈ, ਵਿਗਿਆਨੀ ਜਿਲਬ ਤੋਂ ਅਜਿਹੇ ਪਦਾਰਥ ਵੱਖ ਕਰ ਰਹੇ ਹਨ, ਜੋ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਬਾਅਦ ਇਸ ਤੋਂ ਪੌਸ਼ਟਿਕ ਤੱਤ ਕੱਢਕੇ ਭੋਜਨ ਪਦਾਰਥ ਤਿਆਰ ਕੀਤਾ ਜਾਵੇਗਾ। ਇਹ ਭੋਜਨ ਪਦਾਰਥ ਕੈਪਸੂਲ, ਗੋਲੀਆਂ ਜਾਂ ਪਾਊਡਰ ਦੇ ਰੂਪ ਵਿੱਚ ਤਿਆਰ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਇਸ ਦੀ ਪਹੁੰਚ ਕੀਤੀ ਜਾ ਸਕੇ।

ਡਾ. ਵੀ. ਅੰਗੂ ਸੇਲਵੀ ਨੇ ਅੱਗੇ ਦੱਸਿਆ ਕਿ ਅਸੀਂ ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਪਾਊਡਰ, ਟੈਬਲੇਟ, ਤਰਲ ਅਤੇ ਬਿਸਕੁਟ ਦੇ ਰੂਪ 'ਚ। ਜਿਲਬ ਨਾਲ ਤਿਆਰ ਭੋਜਨ ਪੂਰੀ ਤਰ੍ਹਾਂ ਸ਼ਾਕਾਹਾਰੀ ਹੋਵੇਗਾ। ਇਸਦੇ ਨਾਲ, ਇਸਦੀ ਲਾਗਤ ਨੂੰ ਇੰਨਾ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਗਰੀਬ ਵਰਗ ਦੇ ਲੋਕ ਵੀ ਇਸ ਦੀ ਵਰਤੋਂ ਕਰ ਸਕਣ। ਵਿਗਿਆਨੀਆਂ ਮੁਤਾਬਕ ਇਹ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰੇਗਾ। ਐਲਗੀ ਦੇ ਉਤਪਾਦਨ ਬਾਰੇ ਵੀ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਜਿਲਬ ਤੋਂ ਬਣੇ ਇਸ ਕਿਸਮ ਦੇ ਪੌਸ਼ਟਿਕ ਭੋਜਨ ਉਤਪਾਦਾਂ ਦੀ ਵਰਤੋਂ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਵੀ ਕਰ ਸਕਦੀਆਂ ਹਨ। ਜਿਲਬ ਇਸ ਸਮੇਂ ਚੀਨ, ਜਾਪਾਨ, ਇੰਡੋਨੇਸ਼ੀਆ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਇੱਕ ਭੋਜਨ ਦੇ ਰੂਪ 'ਚ ਵਰਤੀ ਜਾਂਦੀ ਹੈ। ਵਧ ਰਹੀ ਆਬਾਦੀ ਵਿਚਾਲੇ ਖੁਰਾਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਜਿਹੇ ਪ੍ਰਯੋਗ ਜ਼ਰੂਰੀ ਹਨ। ਜੇ ਇਹ ਪ੍ਰਯੋਗ ਸਫਲ ਹੁੰਦਾ ਹੈ, ਤਾਂ ਜਿਲਬ ਸਾਡੀ ਰੋਜ਼ ਦੀ ਖੁਰਾਕ ਵਿੱਚ ਸ਼ਾਮਲ ਕੀਤੀ ਜਾਏਗੀ। ਇਹ ਪੋਸ਼ਣ ਵਧਾਏਗਾ ਅਤੇ ਭੋਜਨ ਦੀ ਸਮੱਸਿਆ ਨੂੰ ਵੀ ਹੱਲ ਕਰੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.