ਨਵੀਂ ਦਿੱਲੀ: ਏਅਰ ਇੰਡੀਆ ਨੇ ਹਵਾਬਾਜ਼ੀ ਮੰਤਰੀ ਦੀ ਸਲਾਹ ਤੋਂ ਬਾਅਦ ਉਡਾਣਾਂ ਲਈ ਬੁਕਿੰਗ ਬੰਦ ਕਰ ਦਿੱਤੀ ਹੈ। ਕੰਪਨੀ ਦੇ ਅਧਿਆਕਾਰੀ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਸਨਿੱਚਰਵਾਰ ਨੂੰ ਜਹਾਜ਼ ਕੰਪਨੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਉਡਾਣਾਂ ਸ਼ੁਰੂ ਕਰਨ ਦੇ ਬਾਰੇ ਸਰਕਾਰ ਦੇ ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ ਟਿਕਟਾਂ ਦੀ ਬੁਕਿੰਗ ਸ਼ੁਰੂ ਕਰਨ।
ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾ ਲਈਆਂ ਸੀ ਅਤੇ ਉਨ੍ਹਾਂ ਦੀ ਉਡਾਣ ਰੱਦ ਹੋਣ ਤੋਂ ਬਾਅਦ ਅਗਲੀ ਉਡਾਣ ਲਈ ਵਾਊਚਰ ਦਿੱਤੇ ਜਾਣਗੇ।
ਜ਼ਿਕਰ ਕਰ ਦਈਏ ਕਿ ਕੰਪਨੀਆਂ ਨੇ 4 ਮਈ ਤੋਂ ਉਡਾਣਾਂ ਲਈ ਟਿਕਟਾਂ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਹਵਾਬਾਜ਼ੀ ਮੰਤਰੀ ਦੀ ਸਲਾਹ ਤੋਂ ਬਾਅਦ ਏਅਰ ਇੰਡੀਆਂ ਨੇ ਤਾਂ ਉਡਾਣਾਂ ਲਈ ਬੁਕਿੰਗ ਬੰਦ ਕਰ ਦਿੱਤੀ ਹੈ ਪਰ ਅਜੇ ਵੀ ਕਈ ਨਿੱਜੀ ਕੰਪਨੀਆਂ ਵੱਲੋਂ ਬੁਕਿੰਗਸ ਜਾਰੀ ਹਨ।