ETV Bharat / bharat

ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ਾ ਦੇਵੇਗੀ ਏਅਰ ਇੰਡੀਆ ਐਕਸਪ੍ਰੈਸ - ਕੋਜ਼ੀਕੋਡ ਜਹਾਜ਼ ਹਾਦਸਾ

ਏਅਰ ਇੰਡੀਆ ਐਕਸਪ੍ਰੈਸ ਕੋਜ਼ੀਕੋਡ ਜਹਾਜ਼ ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਅਤੇ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ ਅੰਤਰਿਮ ਮੁਆਵਜ਼ਾ ਦੇਵੇਗੀ। ਹਾਦਸੇ ਵਿੱਚ 2 ਪਾਇਲਟਾਂ ਸਣੇ 18 ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋ ਗਏ।

ਕੋਜ਼ੀਕੋਡ ਜਹਾਜ਼ ਹਾਦਸਾ
ਕੋਜ਼ੀਕੋਡ ਜਹਾਜ਼ ਹਾਦਸਾ
author img

By

Published : Aug 8, 2020, 7:51 PM IST

ਨਵੀਂ ਦਿੱਲੀ: ਏਅਰ ਇੰਡੀਆ ਐਕਸਪ੍ਰੈਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕੋਜ਼ੀਕੋਡ 'ਚ ਹੋਏ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੰਤਰਿਮ ਮੁਆਵਜ਼ਾ ਦੇਵੇਗੀ।

ਇਸ ਦੇ ਤਹਿਤ ਏਅਰਲਾਈਨ ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਅਤੇ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ ਅੰਤਰਿਮ ਮੁਆਵਜ਼ਾ ਦੇਵੇਗੀ। ਇਸ ਹਾਦਸੇ ਵਿੱਚ 2 ਪਾਇਲਟਾਂ ਸਣੇ 18 ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋ ਗਏ।

  • Air India Express regret to confirm that its flight IX-1344 from DXB to CCJ was involved in an accident on the 7th August 2020 at Calicut.

    As an immediate relief, the airline will provide interim compensation to the to the next kin of the deceased and to the injured. pic.twitter.com/wr6Dd18fUB

    — Air India Express (@FlyWithIX) August 8, 2020 " class="align-text-top noRightClick twitterSection" data=" ">

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਬੀਮਾ ਸੁਰੱਖਿਆ ਤਹਿਤ ਸੁਰੱਖਿਅਤ ਹੈ ਅਤੇ ਕਾਨੂੰਨ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ। ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੰਤਰਿਮ ਮੁਆਵਜ਼ੇ ਵਜੋਂ ਏਅਰਲਾਈਨ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮ੍ਰਿਤਕ ਯਾਤਰੀਆਂ ਦੇ ਰਿਸ਼ਤੇਦਾਰਾਂ ਨੂੰ 10 ਲੱਖ ਰੁਪਏ, 12 ਸਾਲ ਤੋਂ ਘੱਟ ਉਮਰ ਦੇ ਮ੍ਰਿਤਕਾਂ ਦੇ ਰਿਸ਼ਤੇਦਾਰ ਨੂੰ 5 ਲੱਖ ਰੁਪਏ ਅਤੇ ਗੰਭੀਰ ਜ਼ਖਮੀ ਯਾਤਰੀਆਂ ਨੂੰ 2 ਲੱਖ ਰੁਪਏ ਦੇਵੇਗੀ।

ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਯਾਤਰੀ ਸੂਚਨਾ ਕੇਂਦਰ ਸਥਾਪਤ ਕੀਤਾ ਹੈ ਅਤੇ ਯਾਤਰੀਆਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਦੋਸਤਾਂ ਲਈ ਇੱਕ ਟੋਲ-ਫ੍ਰੀ ਨੰਬਰ ਵੀ ਉਪਲਬਧ ਕਰਾਇਆ ਗਿਆ ਹੈ। ਟੋਲ ਫ੍ਰੀ ਨੰਬਰ 1800222271 ਹੈ। ਜੋ ਲੋਕ ਇਸ ਨੰਬਰ 'ਤੇ ਵਿਦੇਸ਼ ਤੋਂ ਕਾਲ ਕਰਦੇ ਹਨ ਉਨ੍ਹਾਂ ਨੂੰ ਅੰਤਰਰਾਸ਼ਟਰੀ ਕੋਡ ਦੀ ਵਰਤੋਂ ਕਰਨੀ ਪਏਗੀ।

ਬਿਆਨ ਦੇ ਅਨੁਸਾਰ ਏਅਰ ਇੰਡੀਆ ਐਕਸਪ੍ਰੈਸ ਦੇ ਨਾਲ ਏਅਰ ਇੰਡੀਆ ਦੇ ਐਮਰਜੈਂਸੀ ਟੀਮ ਦੇ ਮੈਂਬਰ ਪਹਿਲਾਂ ਹੀ ਹਾਦਸੇ ਵਾਲੀ ਜਗ੍ਹਾ 'ਤੇ ਭੇਜ ਦਿੱਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.