ਚੇਨਈ: ਭਾਰਤ ਨੂੰ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ 'ਚ 800 ਮੀਟਰ ਦੀ ਦੌੜ ਵਿਚ ਸੋਨੇ ਦਾ ਤਗਮਾ ਜਿੱਤ ਕੇ ਦੇਣ ਵਾਲੀ ਗੋਮਤੀ ਮਰਿਮਥੂ ਦੀ ਕਹਾਣੀ ਮੁਸ਼ਕਲਾਂ ਤੋਂ ਕਾਮਯਾਬੀ ਤੱਕ ਦੇ ਸਫ਼ਰ ਦੀ ਦਾਸਤਾਨ ਹੈ।
ਚੇਨਈ ਵਿੱਖੇ ਇੱਕ ਪ੍ਰੈਸ ਕਾਨਫੰਰਸ ਦੌਰਾਨ ਗੋਮਤੀ ਨੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਸਾਂਝੇ ਕੀਤੇ। ਉਸਨੇ ਅਪਣੀ ਕਾਮਯਾਬੀ ਦਾ ਸਿਹਰਾ ਅਪਣੇ ਪਿਤਾ ਸਿਰ ਬੰਨ੍ਹਿਆ।
ਗੋਮਤੀ ਲਈ ਹੁਣ AIADMK ਨੇ 15 ਲੱਖ ਦਾ ਐਲਾਨ ਕੀਤਾ ਹੈ। DMK ਪ੍ਰਧਾਨ ਨੇ 10 ਲੱਖ ਜਦਕਿ 5 ਲੱਖ ਸੂਬੇ ਦੀ ਕਾਂਗਰਸ ਪਾਰਟੀ ਨੇ ਐਲਾਨ ਕੀਤੇ।
ਗੋਮਤੀ ਨੇ ਦਸਿਆ ਕਿ ਉਸਨੂੰ ਵਧੀਆ ਸਿਹਤ ਦੇਣ ਲਈ ਉਸਦੇ ਪਿਤਾ ਕਈ ਇਸ ਤਰਾਂ ਦੇ ਵੀ ਕੰਮ ਕੀਤੇ, ਜੋ ਆਮ ਇਨਸਾਨਾਂ ਦੇ ਵੱਸਦੇ ਨਹੀਂ ਹੁੰਦੇ । ਇਸ ਦੌਰਾਨ ਗੋਮਤੀ ਭਾਵੁਕ ਹੋਕੇ ਦਸਿਆ ਕਿ ਉਸਦੇ ਪਿਤਾ ਖ਼ੁਦ ਜਾਨਵਰਾਂ ਦਾ ਭੋਜਨ ਖਾਕੇ ਗੁਜ਼ਾਰਾ ਕਰਦੇ ਸਨ ਤੇ ਉਸਨੂੰ ਪੂਰੀ ਖ਼ੁਰਾਕ ਮੁਹੱਈਆ ਕਰਵਾਉਂਦੇ ਸਨ।
ਪ੍ਰੈਸ ਵਾਰਤਾ ਦੌਰਾਨ ਉਸਦੇ ਹੰਜੂਆਂ ਚੋਂ ਖੁਸ਼ੀ ਸਾਫ ਝਲਕ ਰਹੀ ਸੀ। ਗੋਮਤੀ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੱਕੀ ਹੈ। ਅਤੇ ਗੋਮਤੀ ਬੈਂਗਲੂਰ ਦੇ ਇਨਕਮ ਟੈਕਸ ਵਿਭਾਗ 'ਚ ਬਤੌਰ ਟੈਕਸ ਸਹਾਇਕ ਵਜੋਂ ਕੰਮ ਕਰਦੀ ਹੈ।
ਗੋਮਤੀ ਨੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਉਹ ਚੈਂਪੀਅਨਸ਼ਿਪ ਦੀ ਤਿਆਰੀ ਕਰਦੀ ਸੀ, ਤਾਂ ਉਨ੍ਹਾਂ ਨੂੰ ਤੁਰਨਾ ਵੀ ਮੁਹਾਲ ਹੋਇਆ ਪਿਆ ਸੀ, 'ਤੇ ਗੋਮਤੀ ਦੇ ਮਾਤਾ ਵੀ ਬਿਮਾਰ ਹੀ ਰਹਿੰਦੇ ਸਨ। ਗੋਮਤੀ ਦੇ ਪਿੰਡ 'ਚ ਬੱਸ ਨਹੀਂ ਜਾਂਦੀ 'ਤੇ ਗੋਮਤੀ ਨੂੰ ਉਨ੍ਹਾਂ ਦੇ ਪਿਤਾ ਸਵੇਰੇ 4 ਵਜੇ ਉਠਾਉਂਦੇ ਸਨ ਤਾਂ ਜੋ ਗੋਮਤੀ ਸਕੂਲ ਦਾ ਕੰਮ ਕਰਕੇ ਸਕੂਲ ਜਾ ਸਕੇ।