ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੀ.ਐਡ ਦੀ ਇੱਕ ਵਿਦਿਆਰਥਣ ਦੀ ਹਾਰਟ ਸਰਜਰੀ ਲਈ 9.90 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ।
![ਵਿਦਿਆਰਥਣ ਦੀ ਹਾਰਟ ਸਰਜਰੀ ਲਈ ਸੀਐਮ ਯੋਗੀ ਨੇ ਮਨਜ਼ੂਰ ਕੀਤੇ 9.90 ਲੱਖ ਰੁਪਏ](https://etvbharatimages.akamaized.net/etvbharat/prod-images/8492522_yo.jpg)
ਵਿਦਿਆਰਥਣ ਮਧੁਲਿਕਾ ਮਿਸ਼ਰਾ ਇੱਕ ਕਿਸਾਨ ਦੀ ਧੀ ਹੈ ਅਤੇ ਵਾਲਵ ਰਿਪਲੇਸਮੈਂਟ ਲਈ ਉਸ ਦੀ ਦਿਲ ਦੀ ਸਰਜਰੀ ਹੋਣੀ ਹੈ, ਪਰ ਉਸ ਦੇ ਪਰਿਵਾਰ ਕੋਲ ਪੈਸੇ ਨਹੀਂ ਸਨ। ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫ਼ੈਸਲਾ ਲਿਆ।
ਉਕਤ ਵਿਦਿਆਰਥਣ ਦੇ ਪਿਤਾ ਰਾਕੇਸ਼ ਚੰਦਰ ਮਿਸ਼ਰਾ ਨੂੰ ਭੇਜੇ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੇਦਾਂਤਾ ਹਸਪਤਾਲ ਵੱਲੋਂ ਦਿੱਤੇ ਅਨੁਮਾਨਾਂ ਅਨੁਸਾਰ ਮਧੂਲਿਕਾ ਦੇ ਆਪਰੇਸ਼ਨ ਲਈ ਮੁੱਖ ਮੰਤਰੀ ਫ਼ੰਡ 'ਚੋਂ 9.90 ਲੱਖ ਰੁਪਏ ਮਨਜ਼ੂਰ ਕੀਤੇ ਜਾ ਰਹੇ ਹਨ।
ਸਰਕਾਰੀ ਬੁਲਾਰੇ ਅਨੁਸਾਰ ਲੜਕੀ ਗੋਰਖਪੁਰ ਜ਼ਿਲ੍ਹੇ ਦੇ ਕੈਂਪਿਅਰਗੰਜ ਦੇ ਮਾਛਲੀਗਾਓਂ ਦੀ ਰਹਿਣ ਵਾਲੀ ਹੈ। ਇਲਾਜ ਲਈ ਰਾਸ਼ੀ ਨੂੰ ਮਨਜ਼ੂਰੀ ਦੇਣ ਦੇ ਨਾਲ, ਮੁੱਖ ਮੰਤਰੀ ਨੇ ਮਧੁਲਿਕਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ।