ਬੈਂਗਲੁਰੂ: ਬੀਤੇ ਦਿਨੀਂ ਕਰਨਾਟਕ ਦੇ ਮੰਗਲੌਰ ਏਅਰਪੋਰਟ ਉੱਤੇ ਬੰਬ ਮਿਲਿਆ ਸੀ ਜਿਸ ਤੋਂ ਬਾਅਦ ਸੁਰੱਖਿਆ ਸਖਤ ਕਰ ਦਿੱਤੀ ਗਈ। ਹੁਣ ਇਹ ਬੰਬ ਰੱਖਣ ਵਾਲੇ ਦੋਸ਼ੀ ਆਦਿਤਿਆ ਰਾਓ ਨੇ ਬੈਂਗਲੁਰੂ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਇਹ ਵੀ ਪੜ੍ਹੋ: CAA ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਅੱਜ, ਵਿਦਿਆਰਥੀਆਂ ਨੇ ਬੁਲਾਇਆ ਬੰਦ
ਮੰਗਲੋਰ ਪੁਲਿਸ ਦੀ ਜਾਂਚ ਟੀਮ ਉਸ ਤੋਂ ਪੁੱਛਗਿੱਛ ਲਈ ਬੈਂਗਲੁਰੂ ਜਾ ਰਹੀ ਹੈ। ਦਰਅਸਲ ਹਵਾਈ ਅੱਡੇ ਉੱਤੇ ਟਿਕਟ ਕਾਊਂਟਰ ਨੇੜੇ ਇੱਕ ਲਾਵਾਰਿਸ ਬੈਗ ਮਿਲਿਆ ਸੀ ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।
ਪੁਲਿਸ ਨੇ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਵੇਖੀ ਤਾਂ ਇੱਕ ਅਣਪਛਾਤਾ ਵਿਖਿਆ ਬੈਗ ਰੱਖ ਕੇ ਆਟੋ ਵਿੱਚ ਜਾਂਦਾ ਵਿਖਾਈ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।