ਕੋਟਾ/ਰਾਜਸਥਾਨ: ਮੁਕੁੰਦਰਾ ਹਿਲਜ਼ ਟਾਈਗਰ ਰਿਜ਼ਰਵ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਮਾਤਾ ਬਾਘ ਐਮ.ਟੀ.-2 ਨੇ ਸੋਮਵਾਰ ਨੂੰ ਦਮ ਤੋੜ ਦਿੱਤਾ, ਜਿਸ ਨੇ ਕੁਝ ਦਿਨ ਪਹਿਲਾ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ। ਕੁੱਝ ਦਿਨ ਪਹਿਲਾਂ ਹੀ ਇਥੇ ਇੱਕ ਬਾਘ ਦੀ ਵੀ ਮੌਤ ਹੋ ਗਈ ਸੀ। ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਹਾੜੌਤੀ ਦੇ ਸੈਰ-ਸਪਾਟਾ ਅਤੇ ਜੰਗਲ ਸਫਾਰੀ ਨੂੰ ਇਹ ਦੋਹਰਾ ਝਟਕਾ ਹੈ। ਹਾਲਾਂਕਿ ਇਸ ਸਬੰਧੀ ਅਜੇ ਐਮ.ਐਚ.ਟੀ.ਆਰ. ਪ੍ਰਬੰਧਨ ਕੁੱਝ ਵੀ ਕਹਿਣ ਤੋਂ ਬਚ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮਾਦਾ ਬਾਘ ਦੀ ਮੌਤ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਮਗਰੋਂ ਹੀ ਕੁੱਝ ਕਿਹਾ ਜਾਵੇਗਾ। ਹਾਲਾਂਕਿ, ਬਾਘ ਨੇ ਜਿਨ੍ਹਾਂ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ, ਉਨ੍ਹਾਂ ਵਿੱਚੋਂ ਇੱਕ ਦੀ ਸਾਈਟਿੰਗ ਤਾਂ ਵਣ ਵਿਭਾਗ ਨੂੰ ਹੋ ਰਹੀ ਹੈ। ਦੂਜੇ ਦੀ ਸਾਈਟਿੰਗ ਨਹੀਂ ਹੋਈ ਹੈ। ਅਜਿਹੇ ਵਿੱਚ ਦੂਜੇ ਬੱਚੇ ਬਾਰੇ ਵੀ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਮਾਦਾ ਬਾਘ ਦੀ ਹੋਈ ਇਸ ਅਚਨਚੇਤ ਮੌਤ ਕਾਰਨ ਜੰਗਲੀ ਜਾਨਵਰਾਂ ਦੇ ਪ੍ਰੇਮੀ ਦੁਖੀ ਹਨ।
ਆਪਸੀ ਸੰਘਰਸ਼ ਵਿੱਚ ਹੋਈ ਸੀ ਜ਼ਖ਼ਮੀ
ਟਾਈਗਰ ਹਿਲਜ਼ ਦੇ ਉਪ ਸੁਰੱਖਿਆ ਅਧਿਕਾਰੀ ਟੀ. ਮੋਹਨਰਾਜ ਨੇ ਕਿਹਾ ਕਿ ਮਾਦਾ ਬਾਘ ਜ਼ਖ਼ਮੀ ਸੀ ਜਾਂ ਨਹੀਂ ਇਸ ਸਬੰਧੀ ਜਾਣਕਾਰੀ ਨਹੀਂ ਹੈ। ਅਚਨਚੇਤ ਉਸਦੀ ਮੌਤ ਦੀ ਸੂਚਨਾ ਸਾਨੂੰ ਮਿਲੀ ਹੈ। ਉਸਦਾ ਪੋਸਟਮਾਰਟਮ ਦੱਰਾ ਮਹਿਮਾਨ ਘਰ 'ਚ ਕਰਵਾਇਆ ਜਾਵੇਗਾ। ਉਸਦੇ ਦੋ ਵਿਚੋਂ ਇਕ ਬੱਚੇ ਦੀ ਸਾਈਟਿੰਗ ਵਣ ਵਿਭਾਗ ਨੂੰ ਹੋ ਰਹੀ ਹੈ, ਜਦਕਿ ਦੂਜੇ ਬੱਚੇ ਨੂੰ ਵਣ ਮੁਲਾਜ਼ਮ ਲੱਭ ਰਹੇ ਹਨ।