ਰਾਜਸਥਾਨ: ਜੈਸਲਮੇਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 50 ਕਿਲੋਮੀਟਰ ਦੂਰ ਕੁਲਧਰਾ ਖਾਭਾ ਰੋਡ 'ਤੇ ਡੇਢਾ ਪਿੰਡ ਵਿੱਚ ਇਤਿਹਾਸਕ ਜਸੇਰੀ ਤਾਲਾਬ ਸਥਿਤ ਹੈ। ਇਹ ਪਾਲੀਵਾਲ ਸੱਭਿਆਚਾਰ ਦਾ ਪ੍ਰਤੀਕ ਹੈ। ਇਹ ਤਲਾਬ ਨੇੜਲੇ ਦਰਜਨਾਂ ਪਿੰਡਾਂ ਦੀ ਪਿਆਸ ਨੂੰ ਬੁਝਾਉਂਦਾ ਹੈ। ਪਿੰਡ ਵਾਸੀਆਂ ਅਤੇ ਇਤਿਹਾਸਕਾਰਾਂ ਦੀ ਮੰਨੀਏ ਤਾਂ 400 ਸਾਲ ਪਹਿਲਾਂ ਦਿਓਰ ਦੇ ਤਾਹਨੇ ਤੇ ਭਰਜਾਈ ਦੇ ਪਿਤਾ ਨੇ ਇਹ ਤਲਾਬ ਖ਼ੁਦਵਾਇਆ ਸੀ। ਇਸ ਲਈ ਤਲਾਬ ਦਾ ਨਾਂਅ ਜਸਬਾਈ ਦੇ ਨਾਂਅ 'ਤੇ ਜਸੇਰੀ ਤਾਲਾਬ ਰੱਖਿਆ ਗਿਆ।
ਕਿਹਾ ਜਾਂਦਾ ਹੈ ਕਿ ਜਸੇਰੀ ਤਾਲਾਬ ਨੂੰ ਪਿੱਤਲ ਦੀ ਚਾਦਰ ਦੀ ਇੱਕ ਪਰਤ ਵੀ ਲਗਾਈ ਗਈ ਹੈ। ਤਾਲਾਬ ਬਣਨ ਤੋਂ ਬਾਅਦ ਇੱਕ ਵਾਰੀ ਵੀ ਇਸ ਦਾ ਪਾਣੀ ਨਹੀਂ ਸੁੱਕਿਆ। ਇੱਕ ਵਾਰ 1971 ਵਿੱਚ ਇੱਕ ਬਹੁਤ ਵੱਡਾ ਅਕਾਲ ਪਿਆ ਸੀ। ਉਸ ਸਮੇਂ ਇਸ ਦਾ ਪਾਣੀ ਘੱਟ ਜ਼ਰੂਰ ਹੋਇਆ ਸੀ ਪਰ ਕਿਸੇ ਨੇ ਵੀ ਇਸ ਦਾ ਤਲਾਬ ਦਾ ਤਲ ਨਹੀਂ ਦੇਖਿਆ।
ਧਰਤੀ ਹੇਠਲੇ ਪਾਣੀ ਦੇ ਵਿਗਿਆਨੀ ਮੁਤਾਬਕ, ਤਾਲਾਬ ਦੇ ਨਾ ਸੁੱਕਣ ਦੇ ਬਹੁਤ ਸਾਰੇ ਕਾਰਨ ਹਨ। ਤਾਲਾਬ ਇੱਕ ਅਜਿਹੀ ਜਗ੍ਹਾ 'ਤੇ ਬਣਾਇਆ ਗਿਆ ਹੈ ਜਿਥੇ ਨੇੜੇ ਦੇ ਦਰਿਆਵਾਂ ਦਾ ਪਾਣੀ ਵਹਿ ਕੇ ਆਉਂਦਾ ਹੈ। ਤਾਲਾਬ ਦਾ ਭਰਨ ਖੇਤਰ ਵੀ ਜ਼ਿਆਦਾ ਹੈ ਅਤੇ ਨੇੜਿਓਂ ਵਹਿ ਕੇ ਆਏ ਪਾਣੀ ਨਾਲ ਚੀਕਨੀ ਮਿੱਟੀ ਵੀ ਆਉਂਦੀ ਹੈ, ਜੋ ਤਾਲਾਬ ਦੇ ਤਲ 'ਤੇ ਇੱਕ ਪਰਤ ਦੀ ਤਰ੍ਹਾਂ ਜਮ੍ਹਾ ਹੋ ਜਾਂਦੀ ਹੈ। ਇਸ ਕਾਰਨ ਤਾਲਾਬ ਦਾ ਪਾਣੀ ਜਲਦੀ ਨਹੀਂ ਸੁੱਕਦਾ।
ਮਾਰੂਥਲ ਵਿੱਚ ਪਾਣੀ ਦੀ ਇੱਕ-ਇੱਕ ਬੂੰਦ ਮਹੱਤਵਪੂਰਨ ਹੁੰਦੀ ਹੈ। ਜਸੇਰੀ ਤਾਲਾਬ ਪਾਣੀ ਦੀ ਸੰਭਾਲ ਦੀ ਇੱਕ ਬਹੁਤ ਵਧੀਆ ਉਦਾਹਰਣ ਹੈ। ਇਸ ਇਤਿਹਾਸਕ ਤਾਲਾਬ ਦੀ ਤਸਵੀਰ ਦਿੱਲੀ ਦੇ ਵਿਗਿਆਨ ਭਵਨ ਵਿਖੇ ਪ੍ਰਦਰਸ਼ਿਤ ਕੀਤੀ ਗਈ ਹੈ ਜੋ ਰਾਜਸਥਾਨ ਦੇ ਰਵਾਇਤੀ ਪੀਣ ਵਾਲੇ ਪਾਣੀ ਦੇ ਸਰੋਤਾਂ ਦੇ ਅਮੀਰ ਸੱਭਿਆਚਾਰ ਬਾਰੇ ਦੱਸਦੀ ਹੈ। ਵੱਡੀ ਗਿਣਤੀ ਵਿੱਚ ਸੈਲਾਨੀ ਵੀ ਇਸ ਤਾਲਾਬ ਨੂੰ ਵੇਖਣ ਆਉਂਦੇ ਹਨ।