ਮਹਾਰਾਸ਼ਟਰ: ਅਜਿਹੇ ਸਮੇਂ ਵਿੱਚ ਜਦੋਂ ਪਲਾਸਟਿਕ ਇੱਕ ਵੱਡੇ ਖ਼ਤਰੇ ਵਜੋਂ ਉੱਭਰ ਰਿਹਾ ਹੈ, ਉੱਥੇ ਹੀ ਮਹਾਰਾਸ਼ਟਰ ਦੇ ਰਾਜੂਰਾ ਸ਼ਹਿਰ ਦੇ ਰਹਿਣ ਵਾਲੇ ਨਿਤਿਨ ਉਜਗਾਓਂਕਰ ਨੇ ਪਲਾਸਟਿਕ ਦੇ ਕੂੜੇ ਨੂੰ environment-friendly housing ਵਿੱਚ ਬਦਲਣ ਦਾ ਇੱਕ ਨਵਾਂ ਵਿਚਾਰ ਪੇਸ਼ ਕੀਤਾ ਹੈ।
ਭਾਰਤ ਵਿੱਚ ਪਲਾਸਟਿਕ ਦੀ ਸਮੱਸਿਆ ਦੇ ਸੰਭਾਵਤ ਹੱਲ ਵਜੋਂ, ਤੁਸੀਂ ਉਜਗਾਓਂਕਰ ਦੀ ਤਰ੍ਹਾਂ 20,000 ਤੋਂ ਵੱਧ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਕੇ ਘਰ ਬਣਾ ਸਕਦੇ ਹੋ। ਦੱਸ ਦਈਏ, ਇੱਟਾਂ, ਰੇਤ ਤੇ ਸੀਮੇਂਟ ਨਾਲ ਬਣੇ ਘਰ ਲੱਭਣਾ ਆਮ ਹੈ, ਪਰ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਦਿਆਂ ਘਰ ਦਾ ਨਿਰਮਾਣ ਕਰਨਾ ਇਕ ਪੂਰੀ ਤਰ੍ਹਾਂ ਨਵੀਂ ਧਾਰਣਾ ਹੈ।
ਉਜਗਾਓਂਕਰ ਨੇ ਲਾਅ ਵਿਚ ਪੋਸਟ ਗ੍ਰੈਜੂਏਟ ਕੀਤੀ ਹੈ ਤੇ ਉਸ ਦੇ ਇਸ ਸ਼ੌਕ ਦੀ ਉਸਾਰੀ ਉਸ ਕਾਰੋਬਾਰ ਵਿੱਚ ਹੀ ਹੋਈ ਸੀ। ਇਸ ਦੇ ਨਾਲ ਹੀ ਉਸ ਨੇ ਨਿਰਮਾਣ ਦੇ ਖੇਤਰ ਵਿਚ ਹਮੇਸ਼ਾਂ ਕੁਝ ਨਵਾਂ ਅਤੇ ਨਵੀਨਤਾਕਾਰੀ ਕਰਨ ਬਾਰੇ ਸੋਚਿਆ।
ਉਜਗਾਓਂਕਰ ਨੇ ਕਿਹਾ ਕਿ ਹਰ ਕੋਈ ਉਸ ਦੇ ਇਸ ਵਿਚਾਰ ਤੋਂ ਖੁਸ਼ ਸੀ। ਪਰ ਹੌਲੀ-ਹੌਲੀ ਸਾਰਿਆਂ ਨੇ ਇਸ 'ਤੇ ਵਿਸ਼ਵਾਸ ਕੀਤਾ। ਦੇਸ਼ ਵਿਚ ਵੱਧ ਰਹੇ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਹ ਤਰੀਕਾ ਭਵਿੱਖ ਵਿੱਚ ਢੁਕਵਾਂ ਵਿਚਾਰ ਸਾਬਤ ਹੋਵੇਗਾ।