ਨਵੀਂ ਦਿੱਲੀ: ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਮੱਦੇਨਜ਼ਰ ਰੱਖਦਿਆਂ ਇਕ ਪਾਸੇ ਪੁਲਿਸ, ਸਰਕਾਰ ਅਤੇ ਡਾਕਟਰ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੇ ਹਨ, ਦੂਜੇ ਪਾਸੇ ਛੋਟੇ ਬੱਚੇ ਵੀ ਇਸ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਅ ਰਹੇ ਹਨ। ਇਕ 12 ਸਾਲਾ ਕੁੜੀ ਨੇ ਇਕ ਵੀਡੀਓ ਜਾਰੀ ਕੀਤਾ ਹੈ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅ ਦੱਸੇ ਹਨ।
ਦੱਸ ਦੇਈਏ ਕਿ 12 ਸਾਲਾ ਈਵਾ ਗੌਤਮ ਸੈਕਟਰ 10 ਸ਼ਕੁੰਤਲਮ ਅਪਾਰਟਮੈਂਟ ਵਿੱਚ ਰਹਿਣ ਵਾਲੀ ਹੈ ਅਤੇ ਜੀਡੀ ਗੋਇਨਕਾ ਸਕੂਲ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦੀ ਹੈ। ਉਸ ਦੀ ਵੀਡੀਓ ਵਿਚ ਈਵਾ ਗੌਤਮ ਸਭ ਤੋਂ ਪਹਿਲਾਂ ਆਪਣੀ ਜਾਣ-ਪਛਾਣ ਕਰਾਉਂਦੀ ਹੈ, ਫਿਰ ਉਹ ਕੋਰੋਨਾ ਵਾਇਰਸ ਬਾਰੇ ਸੰਖੇਪ ਜਾਣਕਾਰੀ ਦਿੰਦੀ ਹੈ, ਜਾਣਕਾਰੀ ਦੇਣ ਤੋਂ ਬਾਅਦ, ਉਹ ਲੋਕਾਂ ਨੂੰ ਬੇਨਤੀ ਕਰਦੀ ਹੈ ਅਤੇ ਕੁਝ ਮਹੱਤਵਪੂਰਣ ਗੱਲਾਂ ਨਾਲ ਜਾਗਰੂਕ ਕਰਦੀ ਹੈ। ਕਿਸ-ਕਿਸ ਚੀਜ਼ ਦੀ ਵਰਤੋਂ ਕਰਕੇ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਇਸ ਵਾਇਰਸ ਤੋਂ ਬਚਾ ਸਕਦੇ ਹਾਂ।